ਨਵੀਂ ਦਿੱਲੀ, (ਭਾਸ਼ਾ)- ਪੈਨਾਸੋਨਿਕ ਲਾਈਫ ਸਾਲਿਊਸ਼ਨਜ਼ ਇੰਡੀਆ ਦੇ ਚੇਅਰਮੈਨ ਮਨੀਸ਼ ਸ਼ਰਮਾ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਉਪਕਰਣ ਅਤੇ ਖਪਤਕਾਰ ਇਲੈਕਟ੍ਰਾਨਿਕਸ ਉਤਪਾਦ ਨਿਰਮਾਤਾ ਕੰਪਨੀ ਦੀ ਅਗਵਾਈ ਕਰਨ ਤੋਂ ਬਾਅਦ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ।
ਸ਼ਰਮਾ ਨੂੰ 2012 ਵਿਚ ਪੈਨਾਸੋਨਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਅਤੇ ਸੀ.ਈ.ਓ. ਵਜੋਂ ਤਰੱਕੀ ਦਿੱਤੀ ਗਈ ਸੀ ਅਤੇ ਉਦੋਂ ਤੋਂ ਉਹ ਕੰਪਨੀ ਦੀ ਅਗਵਾਈ ਕਰ ਰਹੇ ਹਨ। ਉਹ ਇਸ ਸਾਲ ਦੇ ਅੰਤ ਤੱਕ ਆਪਣੇ ਅਹੁਦੇ ’ਤੇ ਬਣੇ ਰਹਿਣਗੇ। ਸ਼ਰਮਾ ਨੇ ਕਿਹਾ ਕਿ ਇਹ ਇਕ ਨਿੱਜੀ ਅਤੇ ਸੋਚ-ਸਮਝ ਕੇ ਲਿਆ ਗਿਆ ਫੈਸਲਾ ਹੈ ਅਤੇ ਮੈਂ ਦੇਸ਼ ਦੇ ਨਿਰਮਾਣ ਖੇਤਰ ਦੇ ਵਿਕਾਸ ਵਿਚ ਯੋਗਦਾਨ ਪਾਉਂਦਾ ਰਹਾਂਗਾ।
ਉਨ੍ਹਾਂ ਕਿਹਾ ਕਿ ਉਹ ਆਪਣਾ ‘ਨੋਟਿਸ ਪੀਰੀਅਡ’ ਪੂਰਾ ਕਰਨ ਤੋਂ ਬਾਅਦ ਜਨਵਰੀ 2026 ’ਚ ਆਪਣੇ ਅਗਲੇ ਕਦਮ ਦਾ ਐਲਾਨ ਕਰਨਗੇ। ਪੈਨਾਸੋਨਿਕ ਨੇ ਵੀ ਇਕ ਬਿਆਨ ’ਚ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸ਼ਰਮਾ ਨੇ ਭਾਰਤ ’ਚ ਪੈਨਾਸੋਨਿਕ ਦੀ ਵਪਾਰਕ ਰਣਨੀਤੀ, ਵਿਕਾਸ ਮਾਰਗ ਅਤੇ ਸੰਗਠਨਾਤਮਕ ਕਾਰਜ ਸੱਭਿਆਚਾਰ ਨੂੰ ਆਕਾਰ ਦੇਣ ਵਿਚ ਮੁੱਖ ਭੂਮਿਕਾ ਨਿਭਾਈ ਹੈ।
ਥਿੰਕ ਇਨਵੈਸਟਮੈਂਟਸ ਨੇ IPO ਤੋਂ ਪਹਿਲਾਂ ਫਿਜ਼ਿਕਸਵਾਲਾ ’ਚ ਕੀਤਾ 136 ਕਰੋੜ ਰੁਪਏ ਦਾ ਨਿਵੇਸ਼
NEXT STORY