ਨਵੀਂ ਦਿੱਲੀ— ਦੁਸਹਿਰਾ ਅਤੇ ਦੀਵਾਲੀ ਦੇ ਮੌਕੇ ਤੱਕ ਆਮ ਆਦਮੀ ਨੂੰ ਪੈਟਰੋਲ-ਡੀਜ਼ਲ ਕੀਮਤਾਂ 'ਤੇ ਵੱਡੀ ਰਾਹਤ ਮਿਲ ਸਕਦੀ ਹੈ। ਕੱਚੇ ਤੇਲ ਦੀ ਕੀਮਤ ਡਿੱਗਣ ਅਤੇ ਰੁਪਏ 'ਚ ਆਈ ਮਜਬੂਤੀ ਦੀ ਵਜ੍ਹਾ ਨਾਲ ਪੈਟਰੋਲ-ਡੀਜ਼ਲ ਦੋ ਰੁਪਏ ਤੱਕ ਹੋਰ ਸਸਤਾ ਹੋ ਸਕਦਾ ਹੈ।
ਉੱਥੇ ਹੀ, ਪਿਛਲੇ ਇਕ ਮਹੀਨੇ 'ਚ ਡੀਜ਼ਲ 3 ਰੁਪਏ ਪ੍ਰਤੀ ਲਿਟਰ ਤੋਂ ਵੱਧ ਸਸਤਾ ਹੋ ਚੁੱਕਾ ਹੈ। ਉੱਥੇ ਹੀ, ਪੈਟਰੋਲ ਕੀਮਤਾਂ ਪਿਛਲੇ 10 ਦਿਨਾਂ ਤੋਂ ਲਗਾਤਾਰ ਸਥਿਰ ਹਨ। ਹਾਲਾਂਕਿ, ਸ਼ਨੀਵਾਰ ਨੂੰ ਡੀਜ਼ਲ ਕੀਮਤਾਂ 'ਚ ਵੀ ਕੋਈ ਕਟੌਤੀ ਜਾਂ ਵਾਧਾ ਨਹੀਂ ਕੀਤਾ ਗਿਆ।
ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹੁਣ ਤੱਕ ਕੱਚੇ ਤੇਲ ਦੀ ਮੰਗ 'ਚ ਵਾਧਾ ਨਹੀਂ ਹੋਇਆ ਹੈ, ਜਿਸ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ 'ਤੇ ਕੀਮਤਾਂ 'ਚ ਕਟੌਤੀ ਕਰਨ ਦਾ ਦਬਾਅ ਬਣ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਡਿੱਗਣ ਕਾਰਨ ਪੈਟਰੋਲ ਤੇ ਡੀਜ਼ਲ 2.5 ਤੋਂ 3 ਰੁਪਏ ਪ੍ਰਤੀ ਲਿਟਰ ਤੱਕ ਸਸਤਾ ਹੋ ਸਕਦਾ ਹੈ। ਕੋਵਿਡ-19 ਦੇ ਵਧਦੇ ਮਾਮਲੇ ਅਤੇ ਕੱਚੇ ਤੇਲ ਦਾ ਉਤਪਾਦਨ ਵਧਣ ਨਾਲ ਲੋੜ ਤੋਂ ਵੱਧ ਸਪਲਾਈ ਕਾਰਨ ਮੌਜੂਦਾ ਸਮੇਂ ਬ੍ਰੈਂਟ ਕੱਚਾ ਤੇਲ 39.81 ਡਾਲਰ ਪ੍ਰਤੀ ਬੈਰਲ ਤੱਕ ਆ ਚੁੱਕਾ ਹੈ, ਜਦੋਂ ਕਿ ਵੈਸਟ ਟੈਕਸਾਸ ਇੰਟਰਮੇਡੀਏਟ (ਡਬਲਿਊ. ਟੀ. ਆਈ.) ਕੱਚਾ ਤੇਲ 37.05 ਡਾਲਰ ਪ੍ਰਤੀ ਬੈਰਲ 'ਤੇ ਸੀ।
ਇਹ ਵੀ ਪੜ੍ਹੋ- ਸੋਨਾ ਤੋੜੇਗਾ ਰਿਕਾਰਡ, 60 ਤੋਂ 70 ਹਜ਼ਾਰ ਰੁ: ਹੋ ਸਕਦਾ ਹੈ 10 ਗ੍ਰਾਮ
ਓਪੇਕ ਅਤੇ ਰੂਸ ਦੀ ਅਗਵਾਈ ਵਾਲੇ ਉਤਪਾਦਕਾਂ ਵੱਲੋਂ ਉਤਪਾਦਨ 'ਚ ਕਟੌਤੀ ਦੇ ਬਾਵਜੂਦ ਲੀਬੀਆ ਅਤੇ ਈਰਾਨ ਵੱਲੋਂ ਸਪਲਾਈ ਵਧਾਉਣ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਲਿਹਾਜਾ ਆਮ ਆਦਮੀ ਨੂੰ ਪੈਟਰੋਲ-ਡੀਜ਼ਲ ਕੀਮਤਾਂ 'ਤੇ ਜਲਦ ਹੀ ਹੋਰ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਭਾਰਤ ਲਗਭਗ 80 ਫੀਸਦੀ ਤੇਲ ਦਰਾਮਦ ਕਰਦਾ ਹੈ ਅਤੇ ਇਸ ਦੀ ਕੀਮਤ ਡਿੱਗਣ ਤੇ ਰੁਪਏ 'ਚ ਮਜਬੂਤੀ ਨਾਲ ਦਰਾਮਦ ਸਸਤੀ ਹੋਈ ਹੈ, ਜਿਸ ਦਾ ਫਾਇਦਾ ਜਨਤਾ ਨੂੰ ਮਿਲੇਗਾ।
ਇਹ ਵੀ ਪੜ੍ਹੋ- ਵੱਡੀ ਰਾਹਤ, CNG ਤੇ ਘਰਾਂ 'ਚ ਸਪਲਾਈ ਹੋਣ ਵਾਲੀ ਰਸੋਈ ਗੈਸ ਹੋਈ ਸਸਤੀ
5 ਅਕਤੂਬਰ ਨੂੰ ਹੋਵੇਗੀ GST ਕੌਂਸਲ ਦੀ ਬੈਠਕ, ਹੋ ਸਕਦੇ ਹਨ ਇਹ ਵੱਡੇ ਫ਼ੈਸਲੇ
NEXT STORY