ਨਵੀਂ ਦਿੱਲੀ (ਭਾਸ਼ਾ)-ਜਨਤਕ ਖੇਤਰ ਦੀ ਬਿਜਲੀ ਕੰਪਨੀ ਐੱਨ. ਟੀ. ਪੀ. ਸੀ. ਨੇ ਦੇਸ਼ ਅੰਦਰ ਦਬਾਅ 'ਚ ਚੱਲ ਰਹੇ ਬਿਜਲੀ ਪਲਾਂਟਾਂ ਨੂੰ ਐਕਵਾਇਰ ਲਈ ਟੈਂਡਰ ਕੱਢੇ ਹਨ। ਐੱਨ. ਟੀ. ਪੀ. ਸੀ. ਦਾ ਇਰਾਦਾ ਚਾਲੂ ਯੋਜਨਾਵਾਂ ਦੇ ਐਕਵਾਇਰ ਦਾ ਹੈ। ਫਿਲਹਾਲ 40 ਗੀਗਾਵਾਟ ਦੀ ਕੋਲਾ ਆਧਾਰਿਤ ਬਿਜਲੀ ਉਤਪਾਦਨ ਸਮਰੱਥਾ 'ਚੋਂ 50,000 ਕਰੋੜ ਰੁਪਏ ਦੀ 12 ਗੀਗਾਵਾਟ ਸਮਰੱਥਾ ਨੂੰ 1 ਅਪ੍ਰੈਲ 2014 ਤੋਂ ਬਾਅਦ ਚਾਲੂ ਕੀਤਾ ਗਿਆ ਹੈ ਅਤੇ ਇਹ ਇਸ ਟੈਂਡਰ ਤਹਿਤ ਪਾਤਰ ਹਨ।
ਟੈਂਡਰ ਦਸਤਾਵੇਜ਼ ਅਨੁਸਾਰ ਕੰਪਨੀ ਇਨ੍ਹਾਂ ਯੋਜਨਾਵਾਂ ਦੇ ਮੁਲਾਂਕਣ ਤੋਂ ਬਾਅਦ ਉੱਚਿਤ ਕੋਲਾ ਆਧਾਰਿਤ ਬਿਜਲੀ ਯੋਜਨਾਵਾਂ ਨੂੰ ਐਕਵਾਇਰ ਲਈ ਛਾਂਟੇਗੀ। ਦਸਤਾਵੇਜ਼ਾਂ ਅਨੁਸਾਰ ਹਰ ਪਲਾਂਟ ਦਾ ਸਾਈਜ਼ ਘੱਟ ਤੋਂ ਘੱਟ 500 ਮੈਗਾਵਾਟ ਹੋਵੇਗਾ। ਇਸ ਲਿਹਾਜ਼ ਨਾਲ ਐੱਨ. ਟੀ. ਪੀ. ਸੀ. ਸਬ-ਕ੍ਰਿਟੀਕਲ ਤੇ ਸੁਪਰ-ਕ੍ਰਿਟੀਕਲ ਬਿਜਲੀ ਪਲਾਂਟ ਦਾ ਐਕਵਾਇਰ ਕਰੇਗੀ
ਬਿਨਾਂ ਵਿਕੇ ਫਲੈਟਾਂ 'ਤੇ ਆਮਦਨ ਕਰ ਵਿਭਾਗ ਲਾਏਗਾ ਟੈਕਸ
NEXT STORY