ਬਿਜ਼ਨੈੱਸ ਡੈਸਕ : ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮਲਲਾ ਬਿਰਾਜਮਾਨ ਹੋ ਗਏ ਹਨ, ਜਿਸ ਨੂੰ ਲੈ ਕੇ ਲੋਕਾਂ ਵਿਚ ਖ਼ੁਸ਼ੀ ਦੀ ਭਾਵਨਾ ਪਾਈ ਜਾ ਰਹੀ ਹੈ। ਇਸ ਨਾਲ ਅਯੁੱਧਿਆ ਦੀ ਵਿਸ਼ਵ ਮੰਚ 'ਤੇ ਵੱਖਰੀ ਪਛਾਣ ਬਣ ਗਈ ਹੈ। ਉਦਘਾਟਨ ਸਮਾਗਮ ਤੋਂ ਬਾਅਦ ਹੁਣ ਦੇਸ਼-ਵਿਦੇਸ਼ ਤੋਂ ਲੱਖਾਂ ਰਾਮ ਭਗਤ ਅਤੇ ਸੈਲਾਨੀ ਰਾਮ ਮੰਦਰ ਦੇ ਦਰਸ਼ਨਾਂ ਲਈ ਅਯੁੱਧਿਆ ਆਉਣਗੇ। ਇਹ ਰੁਝਾਨ ਹੁਣ ਤੋਂ ਜਾਰੀ ਹੋ ਗਿਆ ਹੈ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਰਾਮ ਮੰਦਰ ਟਰੱਸਟ ਮੁਤਾਬਕ ਆਉਣ ਵਾਲੇ ਦਿਨਾਂ 'ਚ ਰਾਮ ਭਗਤਾਂ ਦੀ ਗਿਣਤੀ 1 ਲੱਖ ਅਤੇ ਦੋ ਸਾਲਾਂ 'ਚ ਰੋਜ਼ਾਨਾ 3 ਲੱਖ ਤੱਕ ਪਹੁੰਚਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਰਾਮ ਮੰਦਰ ਸਿਰਫ਼ ਆਸਥਾ ਦਾ ਵਿਸ਼ਾ ਨਹੀਂ ਰਿਹਾ। ਇਹ ਭਾਰਤੀ ਅਰਥਵਿਵਸਥਾ ਲਈ ਵੀ ਬੂਸਟਰ ਡੋਜ਼ ਸਾਬਤ ਹੋਵੇਗਾ। ਰਾਮ ਮੰਦਰ ਦੇ ਨਿਰਮਾਣ ਨੇ ਅਯੁੱਧਿਆ ਵਿੱਚ ਕਈ ਕੰਪਨੀਆਂ ਲਈ ਅਰਬਾਂ ਰੁਪਏ ਦੇ ਕਾਰੋਬਾਰ ਦੇ ਮੌਕੇ ਪੈਦਾ ਕੀਤੇ ਹਨ। ਆਓ ਇੱਕ ਨਜ਼ਰ ਮਾਰੀਏ ਕਿ ਰਾਮ ਮੰਦਰ ਕਾਰਨ ਕਿਹੜੇ ਸੈਕਟਰ ਦੀਆਂ ਕੰਪਨੀਆਂ ਨੇ ਵੱਡੇ ਮੌਕੇ ਪੈਦਾ ਕੀਤੇ ਹਨ।
ਇਹ ਵੀ ਪੜ੍ਹੋ - ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ
ਕਿਹੜੇ ਖੇਤਰ ਦੀਆਂ ਕੰਪਨੀਆਂ ਨੂੰ ਹੋਵੇਗਾ ਫ਼ਾਇਦਾ?
ਦੱਸ ਦੇਈਏ ਕਿ ਬ੍ਰੋਕਰੇਜ ਫਰਮ ਜੈਫਰੀਜ਼ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ 'ਚ ਅਯੁੱਧਿਆ 'ਚ ਰਾਮ ਮੰਦਰ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਹਰ ਸਾਲ 5 ਕਰੋੜ ਨੂੰ ਪਾਰ ਕਰਨ ਦੀ ਉਮੀਦ ਹੈ। ਇਸ ਨਾਲ ਸੈਰ-ਸਪਾਟਾ ਉਦਯੋਗ ਨੂੰ ਵੱਡੇ ਮੌਕੇ ਮਿਲਣਗੇ। ਦੇਸ਼-ਵਿਦੇਸ਼ ਦੇ ਲੋਕਾਂ ਦੇ ਅਯੁੱਧਿਆ ਪਹੁੰਚਣ ਨਾਲ ਹੋਟਲ, ਰੀਅਲ ਅਸਟੇਟ, ਏਅਰਲਾਈਨਜ਼, ਪ੍ਰਾਹੁਣਚਾਰੀ ਖੇਤਰ, ਯਾਤਰਾ, ਰੇਲਵੇ, ਗਾਈਡ, ਪੂਜਾ ਸਮੱਗਰੀ, ਮੂਰਤੀਆਂ ਆਦਿ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਵੱਡਾ ਮੌਕਾ ਮਿਲੇਗਾ। ਸਮੇਂ ਦੀ ਮੰਗ ਨੂੰ ਸਮਝਦੇ ਹੋਏ ਦੇਸ਼ ਦੇ ਸਾਰੇ ਵੱਡੇ ਹੋਟਲ ਚੇਨ ਅਯੁੱਧਿਆ ਵਿੱਚ ਹੋਟਲ ਬਣਾ ਰਹੇ ਹਨ। ਅਯੁੱਧਿਆ 'ਚ ਕਰੀਬ 50 ਲਗਜ਼ਰੀ ਹੋਟਲ ਖੁੱਲ੍ਹਣਗੇ। ਇਸ ਦੇ ਨਾਲ ਹੀ ਕਈ ਰੀਅਲ ਅਸਟੇਟ ਕੰਪਨੀਆਂ ਅਯੁੱਧਿਆ ਵਿੱਚ ਰਿਹਾਇਸ਼ੀ ਅਤੇ ਵਪਾਰਕ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦੇ ਬਾਅਦ ਤੋਂ ਜ਼ਮੀਨ ਦੀ ਕੀਮਤ 900 ਫ਼ੀਸਦੀ ਤੋਂ ਜ਼ਿਆਦਾ ਵਧ ਗਈ ਹੈ। ਇਸ ਨਾਲ ਰੀਅਲ ਅਸਟੇਟ ਲਈ ਵੱਡੇ ਮੌਕੇ ਆਏ ਹਨ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਉੱਤਰ ਪ੍ਰਦੇਸ਼ ਸਰਕਾਰ ਨੂੰ ਹੋਵੇਗਾ ਵੱਡਾ ਫ਼ਾਇਦਾ
ਐੱਸਬੀਆਈ ਰਿਸਰਚ ਮੁਤਾਬਕ ਰਾਮ ਮੰਦਰ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਸੈਲਾਨੀ ਅਯੁੱਧਿਆ ਆਉਣਗੇ। ਇਸ ਨਾਲ ਵਿੱਤੀ ਸਾਲ 2025 ਤੋਂ ਉੱਤਰ ਪ੍ਰਦੇਸ਼ ਨੂੰ ਪ੍ਰਤੀ ਸਾਲ 25,000 ਰੁਪਏ ਦਾ ਵਾਧੂ ਟੈਕਸ ਮਾਲੀਆ ਆਉਣ ਦੀ ਉਮੀਦ ਹੈ। ਵਿਦੇਸ਼ੀ ਸੈਲਾਨੀ ਭਾਰਤ ਵਿੱਚ ਪੰਜਵੇਂ ਸਭ ਤੋਂ ਵੱਧ ਘੁੰਮਣ ਵਾਲੇ ਰਾਜ ਵਜੋਂ ਯੂਪੀ ਨੂੰ ਤਰਜੀਹ ਦਿੰਦੇ ਹਨ। ਇਹ ਰਾਜ ਦੀ ਆਰਥਿਕਤਾ ਵਿੱਚ 10,500 ਕਰੋੜ ਰੁਪਏ ਦਾ ਵਾਧੂ ਯੋਗਦਾਨ ਪਾਉਂਦਾ ਹੈ।ਸੈਰ-ਸਪਾਟਾ ਅਤੇ ਯਾਤਰਾ ਨੇ ਅਯੁੱਧਿਆ ਵਿੱਚ 20,000 ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ। ਹੁਣ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ 'ਚ ਵੱਡਾ ਵਾਧਾ ਹੋਣ ਦੀ ਉਮੀਦ ਹੈ। ਇਸ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ। ਇਸ ਬਦਲਾਅ ਦਾ ਸਿਰਫ਼ ਅਯੁੱਧਿਆ ਹੀ ਲਾਭਪਾਤਰੀ ਸ਼ਹਿਰ ਨਹੀਂ ਹੋਵੇਗਾ, ਬਲਕਿ ਗੁਆਂਢੀ ਸ਼ਹਿਰਾਂ ਜਿਵੇਂ ਲਖਨਊ, ਕਾਨਪੁਰ ਅਤੇ ਗੋਰਖਪੁਰ ਨੂੰ ਵੀ ਸਥਾਨਕ ਕਾਰੋਬਾਰ ਵਿੱਚ ਉਛਾਲ ਦੇਖਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ
85,000 ਕਰੋੜ ਰੁਪਏ ਨਿਵੇਸ਼ ਕਰਨ ਦੀ ਤਿਆਰੀ
ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਨੇ ਦੁਨੀਆ ਭਰ ਦੇ ਹਿੰਦੂ ਸ਼ਰਧਾਲੂਆਂ ਨੂੰ ਆਕਰਸ਼ਿਤ ਕੀਤਾ ਹੈ। ਇਸ ਨੇ ਭਾਰਤ ਭਰ ਦੇ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਲਈ ਵੱਡੇ ਮੌਕੇ ਵੀ ਲਿਆਂਦੇ ਹਨ। ਦੱਸ ਦੇਈਏ ਕਿ ਸਰਕਾਰ ਨੇ ਪ੍ਰਾਚੀਨ ਪਵਿੱਤਰ ਸ਼ਹਿਰ ਅਯੁੱਧਿਆ ਨੂੰ ਵਿਸ਼ਵ ਧਾਰਮਿਕ ਆਕਰਸ਼ਣ ਦਾ ਕੇਂਦਰ ਬਣਾਉਣ ਲਈ ਅਗਲੇ 10 ਸਾਲਾਂ ਵਿੱਚ 85,000 ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਬਣਾਈ ਹੈ। ਇਸ 'ਤੇ ਕੰਮ ਵੀ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਾਣ ਪ੍ਰਤਿਸ਼ਠਾ ਨਾਲ ਪਰਤੀ ਬਾਜ਼ਾਰਾਂ ’ਚ ਬਹਾਰ, 1 ਲੱਖ ਕਰੋੜ ਤੋਂ ਪਾਰ ਹੋਇਆ ਕਾਰੋਬਾਰ
NEXT STORY