ਅਹਿਮਦਾਬਾਦ — ਯੋਗ ਗੁਰੂ ਬਾਬਾ ਰਾਮਦੇਵ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਯੋਗ ਨੂੰ ਲੋਕਪ੍ਰਿਯ ਬਣਾਉਣ ਲਈ ਦੁਨੀਆਂ ਭਰ 'ਚ 10,000 ਪਤੰਜਲੀ ਤੰਦਰੁਸਤੀ ਅਤੇ ਸਿਹਤ ਕੇਂਦਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।
ਗੁਜਰਾਤ ਸਰਕਾਰ ਇਕ ਜਗ੍ਹਾ 'ਤੇ ਯੋਗ ਕਰਨ ਵਾਲੇ ਲੋਕਾਂ ਦੀ ਸਭ ਤੋਂ ਜ਼ਿਆਦਾ ਸੰਖਿਆ ਨਾਲ ਵਿਸ਼ਵ ਰਿਕਾਰਡ ਬਣਾਉਣ ਦੇ ਮਕਸਦ ਨਾਲ ਰਾਮਦੇਵ ਦੇ ਸਹਿਯੋਗ ਨਾਲ (21 ਜੂਨ ਨੂੰ) ਯੋਗ ਦਿਵਸ 'ਤੇ ਇੱਥੇ ਜੀ.ਐੱਮ.ਡੀ.ਸੀ ਮੈਦਾਨ 'ਚ ਵੱਡਾ ਪ੍ਰੋਗਰਾਮ ਆਯੋਜਿਤ ਕਰਨ ਵਾਲੀ ਹੈ।
ਰਾਮਦੇਵ ਨੇ ਪੱਤਰਕਾਰਾਂ ਨੂੰ ਕਿਹਾ,'ਅਸੀਂ ਪੂਰੀ ਦੁਨੀਆਂ 'ਚੋ ਯੋਗ ਨੂੰ ਲੋਕਪ੍ਰਿਯ ਬਣਾਵਾਂਗੇ। ਅਸੀਂ ਦੇਸ਼ 'ਚ 1,000 ਕੇਂਦਰਾਂ ਨਾਲ ਵਿਸ਼ਵ 'ਚ 10,000 ਪਤੰਜਲੀ ਤੰਦਰੁਸਤੀ ਅਤੇ ਸਿਹਤ ਕੇਂਦਰ ਖੋਲ੍ਹਾਂਗੇ।'
ਜੇਕਰ ਆਧਾਰ ਨਾਲ ਨਹੀਂ ਕਰਾਇਆ ਲਿੰਕ ਤਾਂ 1 ਜੁਲਾਈ ਤੋਂ ਬਾਅਦ ਤੁਹਾਡਾ ਪੈਨ ਹੋ ਸਕਦੈ ਕੈਂਸਲ
NEXT STORY