ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਨੇ 2016 'ਚ ਨੋਟਬੰਦੀ ਦੌਰਾਨ ਬੰਦ ਕੀਤੇ ਨੋਟਾਂ ਬਾਰੇ ਰਿਪੋਰਟ ਜਾਰੀ ਕੀਤੀ ਹੈ। ਰਿਜ਼ਰਵ ਬੈਂਕ ਮੁਤਾਬਕ ਨੋਟਬੰਦੀ ਦੌਰਾਨ 15 ਲੱਖ 44 ਹਜ਼ਾਰ ਕਰੋੜ ਦੇ ਨੋਟ ਬੰਦ ਕੀਤੇ ਗਏ ਸਨ ਜਿਨ੍ਹਾਂ ਵਿਚੋਂ 15 ਲੱਖ 31 ਹਜ਼ਾਰ ਕਰੋੜ ਰੁਪਏ ਦੇ ਨੋਟ ਵਾਪਸ ਆਏ ਹਨ।
ਭਾਰਤ ਦੀ ਅਰਥਵਿਵਸਥਾ ਵਿਚ ਸੁਧਾਰ
ਰਿਪੋਰਟ ਮੁਤਾਬਕ ਪਿਛਲੇ ਵਿੱਤੀ ਸਾਲ 'ਚ ਭਾਰਤੀ ਦੀ ਅਰਥ-ਵਿਵਸਥਾ 'ਚ ਸੁਧਾਰ ਹੋਇਆ ਹੈ। ਦੇਸ਼ 'ਚ ਨਿਵੇਸ਼ ਅਤੇ ਨਿਰਮਾਣ ਵਧਿਆ ਹੈ। ਸਾਲਾਨਾ ਆਧਾਰ 'ਤੇ ਮਹਿੰਗਾਈ ਘੱਟ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਕ੍ਰੇਡਿਟ ਗ੍ਰੋਥ ਵੀ ਡਬਲ ਡਿਜ਼ਿਟ 'ਚ ਵਾਪਸ ਆਈ ਹੈ। ਅਸਿੱਧੀ ਟੈਕਸ ਪ੍ਰਣਾਲੀ ਵਿਚ ਜੀ.ਐੱਸ.ਟੀ. ਦੀ ਅਹਿਮ ਭੂਮਿਕਾ ਸਾਬਤ ਹੋਈ ਹੈ।

ਵਾਪਸ ਆਏ 99 ਫੀਸਦੀ ਨੋਟ
ਰਿਜ਼ਰਵ ਬੈਂਕ ਨੇ ਆਪਣੀ 2016-17 ਦੀ ਸਾਲਾਨਾ ਰਿਪੋਰਟ 'ਚ ਦੱਸਿਆ ਸੀ ਕਿ ਨੋਟਬੰਦੀ ਦੇ ਬਾਅਦ 1000 ਰੁਪਏ ਦੇ 8.9 ਕਰੋੜ ਦੇ ਨੋਟ ਵਾਪਸ ਨਹੀਂ ਆਏ। ਇਸ ਦੌਰਾਨ ਕੁੱਲ 99 ਫੀਸਦੀ ਨੋਟ ਵਾਪਸ ਆ ਗਏ ਸਨ। ਇਸ ਦਾ ਮਤਲਬ ਸਾਫ ਹੈ ਕਿ ਨੋਟਬੰਦੀ ਦੇ ਬਾਅਦ ਸਿਸਟਮ ਦਾ ਲਗਭਗ ਸਾਰਾ ਪੈਸਾ ਵਾਪਸ ਆ ਗਿਆ ਹੈ। ਦੂਜੇ ਪਾਸੇ ਨੋਟਬੰਦੀ ਤੋਂ ਬਾਅਦ ਨਵੇਂ ਨੋਟਾਂ ਦੀ ਛਪਾਈ 'ਤੇ ਖਰਚ ਹੋਏ ਨੋਟਾਂ ਦੇ ਬਾਰੇ 'ਚ ਦੱਸਿਆ ਕਿ ਹੁਣ ਤੱਕ ਸਰਕਾਰ ਦੇ 7,965 ਕਰੋੜ ਰੁਪਏ ਖਰਚ ਹੋ ਚੁੱਕੇ ਹਨ।
ਇਨਕਮ ਟੈਕਸ ਰਿਟਰਨ : ਈ-ਫਾਈਲਿੰਗ 'ਚ 40 ਫੀਸਦੀ ਦਾ ਵਾਧਾ
NEXT STORY