ਨਵੀਂ ਦਿੱਲੀ—ਭਾਰਤ 'ਚ ਅੱਜ ਤੋਂ ਰੈੱਡਮੀ ਨੋਟ 5 ਅਤੇ ਰੈੱਡਮੀ ਨੋਟ 5 ਪ੍ਰੋ ਦੀ ਦੂਜੀ ਸੇਲ ਕੱਲ ਯਾਨੀ ਬੁੱਧਵਾਰ ਨੂੰ ਕੀਤੀ ਗਈ, ਜਿਸ ਨੂੰ ਗਾਹਕਾਂ ਨੇ ਕੰਪਨੀ ਦੀ ਵੈੱਬਸਾਈਟ ਅਤੇ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਤੋਂ ਖਰੀਦਿਆ। ਰੈੱਡਮੀ ਨੋਟ 5 ਦੀ ਸ਼ੁਰੂਆਤੀ ਕੀਮਤ 9,999 ਰੁਪਏ ਜਦਕਿ ਰੈੱਡਮੀ ਨੋਟ 5 ਪ੍ਰੋ ਦੀ ਕੀਮਤ 14,999 ਰੁਪਏ ਹੈ। ਉੱਥੇ ਜਿਓ ਇਸ ਦੇ ਨਾਲ 2,200 ਰੁਪਏ ਵੈਲੀਊ ਦਾ ਕੈਸ਼ਬੈਕ ਦੇ ਰਿਹਾ ਹੈ। ਇਸ ਤੋਂ ਪਹਿਲਾਂ ਇਸ ਦੀ ਪਹਿਲੀ ਸੇਲ 22 ਫਰਵਰੀ ਨੂੰ ਹੋਈ ਸੀ। ਇਸ ਦੌਰਾਨ 3 ਮਿੰਟਾਂ 'ਚ ਇਨ੍ਹਾਂ ਦੋਵਾਂ ਫੋਨਸ ਦੇ 3 ਲੱਖ ਯੂਨਿਟਸ ਵਿਕੇ ਸਨ।
ਰੈੱਡਮੀ ਨੋਟ
ਰੈੱਡਮੀ ਨੋਟ 5 'ਚ 5.99 ਇੰਚ ਦੀ ਫੁੱਲ ਐੱਚ.ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ, ਜਿਸ ਦਾ ਐਕਸਪੈਕਟ ਰੇਸ਼ੀਓ 18:9 ਦਾ ਹੋਵੇਗਾ। ਡਿਸਪਲੇਅ 'ਤੇ 2.5 ਕਵਰਡ ਗਲਾਸ ਦਾ ਪ੍ਰੋਟੇਕਸ਼ਨ ਹੈ। ਇਨ੍ਹਾਂ ਹੀ ਨਹੀਂ ਇਸ ਦੇ ਦੋ ਪ੍ਰੋਸੈਸਰ ਵੇਰੀਐਂਟ ਪੇਸ਼ ਕੀਤਾ ਜਾ ਸਕਦਾ ਹੈ। ਪਹਿਲੇ 'ਚ 3ਜੀ.ਬੀ. ਰੈਮ ਨਾਲ 32ਜੀ.ਬੀ. ਮੈਮਰੀ ਅਤੇ ਦੂਜੇ 'ਚ 4ਜੀ.ਬੀ. ਰੈਮ ਨਾਲ 64ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ।
ਰੈੱਡਮੀ ਨੋਟ 5 ਪ੍ਰੋ
ਰੈੱਡਮੀ ਨੋਟ 5 ਪ੍ਰੋ 'ਚ 5.99 ਇੰਚ ਦੀ ਡਿਸਪਲੇਅ ਹੋਵੇਗੀ। ਇਸ ਫੋਨ 'ਚ ਸਨੈਪਡਰੈਗਨ 636 ਪ੍ਰੋਸੈਸਰ ਹੈ। ਇਹ ਫੋਨ 4ਜੀ.ਬੀ./6ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਲਨ ਸਟੋਰੇਜ ਵੇਰੀਐਂਟ 'ਚ ਮਿਲੇਗਾ। ਦੱਸਣਯੋਗ ਹੈ ਕਿ ਰੈੱਡਮੀ ਨੋਟ 5 ਪ੍ਰੋ ਦੇ 4ਜੀ.ਬੀ./64ਜੀ.ਬੀ. ਵੇਰੀਐਂਟ ਦੀ ਕੀਮਤ 13,999 ਰੁਪਏ ਅਤੇ 6ਜੀ.ਬੀ./64ਜੀ.ਬੀ. ਵੇਰੀਐਂਟ ਦੀ ਕੀਮਤ 16,999 ਰੁਪਏ ਹੋਵੇਗੀ। ਇਸ 'ਚ ਕੁਆਲਕਾਮ ਦੇ ਲਾਂਚ ਹੋਣ ਵਾਲਾ ਸਨੈਪਡਰੈਗਨ 632 ਪ੍ਰੋਸੈਸਰ ਨੂੰ ਦਿੱਤਾ ਜਾਵੇਗਾ। ਰੈੱਡਮੀ ਨੋਟ 5 ਪ੍ਰੋ 'ਚ ਆਈਫੋਨ ਐਕਸ ਵਰਗਾ ਡਿਊਲ ਰਿਅਰ ਕੈਮਰਾ ਸੈਟਅਪ ਹੋਵੇਗਾ। ਇਸ 'ਚ ਇਕ ਕੈਮਰਾ 12 ਮੈਗਾਪਿਕਸਲ ਦਾ ਅਤੇ ਦੂਜਾ 5 ਮੈਗਾਪਿਕਸਲ ਦਾ ਹੋਵੇਗਾ। ਉੱਥੇ ਫਰੰਟ ਕੈਮਰਾ 20 ਮੈਗਾਪਿਕਸਲ ਦਾ ਹੋਵੇਗਾ।
ਫਰਵਰੀ 'ਚ ਟਾਟਾ ਮੋਟਰਜ਼ ਦੀ ਵਿਕਰੀ 33.5 ਫੀਸਦੀ ਵਧੀ
NEXT STORY