ਨਵੀਂ ਦਿੱਲੀ—ਫਰਵਰੀ 'ਚ ਟਾਟਾ ਮੋਟਰਜ਼ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ ਦਰ ਸਾਲ ਆਧਾਰ ਤੇ ਫਰਵਰੀ 'ਚ ਟਾਟਾ ਮੋਟਰਜ਼ ਦੀ ਵਿਕਰੀ 33.5 ਫੀਸਦੀ ਵਧੀ ਹੈ। ਇਸ ਸਾਲ ਫਰਵਰੀ 'ਚ ਟਾਟਾ ਮੋਟਰਜ਼ ਨੇ ਕੁੱਲ 63.761 ਗੱਡੀਆਂ ਵੇਚੀਆਂ ਹਨ। ਉੱਧਰ ਪਿਛਲਾ ਸਾਲ ਫਰਵਰੀ 'ਚ ਟਾਟਾ ਮੋਟਰਜ਼ ਨੇ ਕੁੱਲ 47,753 ਗੱਡੀਆਂ ਵੇਚੀਆਂ ਸਨ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਟਾਟਾ ਮੋਟਰਜ਼ ਦਾ ਐਕਸਪੋਰਟ 4,894 ਯੂਨਿਟ ਤੋਂ 3 ਫੀਸਦੀ ਘੱਟ ਕੇ 4,768 ਯੂਨਿਟ ਰਿਹਾ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਟਾਟਾ ਮੋਟਰਜ਼ ਦੇ ਪੈਸੇਂਜਰ ਵਾਹਨਾਂ ਦੀ ਵਿਕਰੀ 12,272 ਯੂਨਿਟ ਤੋਂ 45 ਫੀਸਦੀ ਵਧ ਕੇ 17,771 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਟਾਟਾ ਮੋਟਰਜ਼ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 30,407 ਯੂਨਿਟ ਤੋਂ 36 ਫੀਸਦੀ ਵਧ ਕੇ 41,222 ਯੂਨਿਟ ਰਹੀ ਹੈ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਟਾਟਾ ਮੋਟਰਜ਼ ਦੇ ਮੀਡੀਅਮ ਅਤੇ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 15,031 ਯੂਨਿਟ ਤੋਂ 25 ਫੀਸਦੀ ਵਧ ਕੇ 15,241 ਯੂਨਿਟ ਰਹੀ ਹੈ। ਸਾਲਾਨਾ ਆਧਾਰ
ਤੇ ਫਰਵਰੀ 'ਚ ਘਰੇਲੂ ਬਾਜ਼ਾਰ 'ਚ ਟਾਟਾ ਮੋਟਰਜ਼ ਦੀ ਵਿਕਰੀ 42,679 ਯੂਨਿਟ ਤੋਂ 38 ਫੀਸਦੀ ਵਧ ਕੇ 58,993 ਯੂਨਿਟ ਰਹੀ ਹੈ।
ਇੰਡੀਗੋ ਨੇ ਸ਼ੁਰੂ ਕੀਤੀਆਂ 7 ਨਵੀਆਂ ਉਡਾਨਾਂ
NEXT STORY