ਮੁੰਬਈ— ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਸੈਂਸੈਕਸ ਅਤੇ ਨਿਫਟੀ ਕਮਜ਼ੋਰੀ ਨਾਲ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 46.64 ਅੰਕ ਦੀ ਗਿਰਾਵਟ ਨਾਲ 32,876.48 'ਤੇ ਖੁੱਲ੍ਹਿਆ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 42.70 ਅੰਕ ਡਿੱਗ ਕੇ 10,051.55 'ਤੇ ਖੁੱਲ੍ਹਿਆ। ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਕਮਜ਼ੋਰ ਦੇਖਣ ਨੂੰ ਮਿਲਿਆ। ਸਿੰਗਾਪੁਰ ਦਾ ਐੱਸ. ਜੀ. ਐਕਸ. ਨਿਫਟੀ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਬਾਜ਼ਾਰ ਹੈਂਗ-ਸੇਂਗ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਉੱਥੇ ਹੀ, ਸੋਮਵਾਰ ਦੇ ਕਾਰੋਬਾਰੀ ਸਤਰ 'ਚ ਅਮਰੀਕੀ ਬਾਜ਼ਾਰ ਵੱਡੀ ਗਿਰਾਵਟ ਨਾਲ ਬੰਦ ਹੋਏ ਹਨ, ਜਿਨ੍ਹਾਂ ਤੋਂ ਸੰਕੇਤ ਲੈਂਦੇ ਹੋਏ ਗਲੋਬਲ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਭਾਰਤੀ ਰਿਜ਼ਰਵ ਬੈਂਕ ਨੇ ਐੱਫ. ਪੀ. ਆਈ. ਨਿਵੇਸ਼ ਦੀ ਲਿਮਟ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਬਾਜ਼ਾਰ ਨੂੰ ਹਾਂ-ਪੱਖੀ ਸੰਕੇਤ ਮਿਲਣ ਦੀ ਉਮੀਦ ਹੈ।
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਬਾਜ਼ਾਰ ਨਿੱਕੇਈ 212 ਅੰਕ ਯਾਨੀ 1 ਫੀਸਦੀ ਡਿੱਗ ਕੇ 21,268 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ 250 ਤੋਂ ਵਧ ਅੰਕ ਯਾਨੀ 0.8 ਫੀਸਦੀ ਡਿੱਗ ਕੇ 31,252 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਐੱਸ. ਜੀ. ਐਕਸ. ਨਿਫਟੀ 40 ਅੰਕ ਯਾਨੀ 0.4 ਫੀਸਦੀ ਟੁੱਟ ਕੇ 10,075 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
— ਸ਼ੁਰੂਆਤੀ ਕਾਰੋਬਾਰ 'ਚ ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ 'ਚ ਗਿਰਾਵਟ ਦੇਖਣ ਨੂੰ ਮਿਲੀ। ਲਾਰਜ ਕੈਪ 0.2 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ।
— ਉੱਥੇ ਹੀ ਇਸ ਦੌਰਾਨ ਇੰਫੋਸਿਸ, ਬਜਾਜ ਆਟੋ, ਸਨਫਾਰਮਾ, ਟੀ. ਸੀ. ਐੱਸ. ਅਤੇ ਅਡਾਣੀ ਪੋਰਟਸ ਦੇ ਸਟਾਕ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆਏ, ਜਦੋਂ ਕਿ ਐਕਸਿਸ ਬੈਂਕ, ਕੋਲ ਇੰਡੀਆ, ਕੋਟਕ ਮਹਿੰਦਰਾ, ਟਾਟਾ ਮੋਟਰਜ਼ (ਡੀ) ਅਤੇ ਐੱਨ. ਟੀ. ਪੀ. ਸੀ. 'ਚ ਗਿਰਾਵਟ ਦੇਖਣ ਨੂੰ ਮਿਲੀ।
— ਨਿਫਟੀ ਦੇ ਸਾਰੇ 11 ਸੈਕਟਰ ਇੰਡੈਕਸ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ। ਇਸ 'ਚ ਬੈਂਕਿੰਗ ਸੈਕਟਰ, ਮੈਟਲ ਅਤੇ ਪੀ. ਐੱਸ. ਯੂ. ਬੈਂਕ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਨਿਫਟੀ 116 ਅੰਕ ਯਾਨੀ 0.4 ਫੀਸਦੀ ਡਿੱਗ ਕੇ 24,128 'ਤੇ ਅਤੇ ਨਿਫਟੀ ਪੀ. ਐੱਸ. ਯੂ. ਬੈਂਕ 36 ਅੰਕ ਯਾਨੀ 1.3 ਫੀਸਦੀ ਕਮਜ਼ੋਰ ਹੋ ਕੇ 2,818.85 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਨਿਫਟੀ ਮੈਟਲ 2.11 ਫੀਸਦੀ ਦੀ ਗਿਰਾਵਟ ਨਾਲ 3,498 'ਤੇ, ਜਦੋਂ ਕਿ ਨਿਫਟੀ ਫਾਰਮਾ ਇੰਡੈਕਸ 1 ਫੀਸਦੀ ਡਿੱਗ ਕੇ 8,433.85 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਐਕਸਿਸ ਬੈਂਕ 'ਚ ਫਰਾਡ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਇਸ ਦੇ ਸਟਾਕ 'ਚ 1.36 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਬ੍ਰੈਂਟ ਕਰੂਡ 66 ਡਾਲਰ ਦੇ ਪਾਰ, ਸੋਨੇ 'ਚ ਹਲਕੀ ਗਿਰਾਵਟ
NEXT STORY