ਨਵੀਂ ਦਿੱਲੀ - ਭਾਰਤੀ ਫਿਨਟੇਕ ਕੰਪਨੀ One97 Communications (Paytm) ਦੇ ਸ਼ੇਅਰ ਵੀਰਵਾਰ ਨੂੰ 20 ਫੀਸਦੀ ਤੱਕ ਡਿੱਗ ਗਏ। ਤੁਹਾਨੂੰ ਦੱਸ ਦੇਈਏ ਕਿ ਲਿਸਟਿੰਗ ਤੋਂ ਬਾਅਦ ਇੱਕ ਦਿਨ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਕੰਪਨੀ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ ਬੀਐੱਸਈ 'ਤੇ 650.65 ਰੁਪਏ ਦੇ ਹੇਠਲੇ ਸਰਕਟ 'ਤੇ ਪਹੁੰਚ ਗਏ। ਪੇਟੀਐੱਮ ਦੇ ਸ਼ੇਅਰਾਂ 'ਚ ਇਹ ਗਿਰਾਵਟ ਪੋਸਟਪੇਡ ਲੋਨ ਦੀ ਵੰਡ 'ਚ ਕਟੌਤੀ ਕਾਰਨ ਕਮਾਈ 'ਤੇ ਅਸਰ ਪੈਣ ਦੇ ਡਰ ਕਾਰਨ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਬੀਮਾਰੀਆਂ ਦਾ ਕਾਰਨ ਬਣੇ Branded ਕੰਪਨੀਆਂ ਦੇ ਉਤਪਾਦ, 35 ਹਜ਼ਾਰ ਉਤਪਾਦ ਜਾਂਚ 'ਚ ਫ਼ੇਲ੍ਹ
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਬੈਂਕ ਆਰਬੀਆਈ ਦੁਆਰਾ ਅਸੁਰੱਖਿਅਤ ਕਰਜ਼ਿਆਂ 'ਤੇ ਤਾਜ਼ਾ ਕਾਰਵਾਈ ਤੋਂ ਬਾਅਦ, ਫਿਨਟੇਕ ਕੰਪਨੀ ਨੇ ਕੱਲ੍ਹ ਯਾਨੀ 6 ਦਸੰਬਰ ਨੂੰ ਐਲਾਨ ਕੀਤਾ ਸੀ ਕਿ ਉਹ 50,000 ਰੁਪਏ ਤੋਂ ਘੱਟ ਦੇ ਕਰਜ਼ਿਆਂ ਦੀ ਵੰਡ ਨੂੰ ਘਟਾ ਦੇਵੇਗੀ।
ਕੰਪਨੀ ਨੇ ਕਿਹਾ ਸੀ ਕਿ ਉਹ 50,000 ਰੁਪਏ ਤੋਂ ਵੱਧ ਦੇ ਕਰਜ਼ਿਆਂ ਲਈ 'ਚੰਗੀ ਮੰਗ' ਦੀ ਉਮੀਦ ਕਰਦੇ ਹੋਏ ਘੱਟ ਜੋਖਮ ਵਾਲੇ ਅਤੇ ਉੱਚ ਕ੍ਰੈਡਿਟ-ਯੋਗ ਗਾਹਕਾਂ ਲਈ ਕਰਜ਼ੇ ਦੀ ਰਕਮ ਅਤੇ ਵਪਾਰਕ ਕਰਜ਼ਿਆਂ ਦੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰੇਗੀ। ਕੰਪਨੀ ਨੇ ਦੱਸਿਆ ਕਿ ਉਹ ਵੱਡੇ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤ ਕੰਪਨੀਆਂ (NBFCs) ਨਾਲ ਸਾਂਝੇਦਾਰੀ ਰਾਹੀਂ ਅਜਿਹਾ ਕਰੇਗੀ।
ਇਹ ਵੀ ਪੜ੍ਹੋ : ਹੁਣ ਰਿਜ਼ਰਵ ਸੀਟ 'ਤੇ ਨਹੀਂ ਬੈਠ ਸਕਣਗੇ ਵੇਟਿੰਗ ਲਿਸਟ ਵਾਲੇ ਯਾਤਰੀ, ਦਰਜ ਹੋਵੇਗੀ ਸ਼ਿਕਾਇਤ
ਇਹ ਵੀ ਪੜ੍ਹੋ : ਅਮਰੀਕੀ ਜਾਂਚ 'ਚ ਅਡਾਨੀ ਪਾਸ ਤੇ ਹਿੰਡਨਬਰਗ ਹੋਇਆ ਫ਼ੇਲ੍ਹ, ਸਰਕਾਰ ਕਰੇਗੀ 4500 ਕਰੋੜ ਦਾ ਨਿਵੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਢੁੱਕਵੀਂ ਸੰਸਥਾਗਤ ਮੈਚਿਓਰਿਟੀ ਵਾਲਾ ਲੇਬਰ-ਰਿਚ ਦੇਸ਼, 8 ਫੀਸਦੀ ਦਾ ਵਿਕਾਸ ਸੰਭਵ : ਸੁਮਨ ਬੇਰੀ
NEXT STORY