ਨਵੀਂ ਦਿੱਲੀ(ਏਜੰਸੀ)— ਐੱਫ. ਐੱਮ. ਸੀ. ਜੀ. (Fast-moving consumer goods) ਖੇਤਰ ਦੀ ਰਫਤਾਰ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕਮਜ਼ੋਰ ਰਹੀ ਹੈ। ਡਾਟਾ ਅਤੇ ਸ਼ੋਧ ਫਰਮ ਨੀਲਸਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅੰਦਾਜ਼ਾ ਹੈ ਕਿ ਰੋਜ਼ਾਨਾ ਵਰਤੋਂ ਵਾਲੇ ਖਾਣ-ਪੀਣ ਵਾਲੇ ਪਦਾਰਥਾਂ ਅਤੇ ਪਰਸਨਲ ਕੇਅਰ ਉਤਪਾਦਾਂ ਵਾਲੇ ਇਸ ਖੇਤਰ ਦੇ ਵਾਧੇ ਦੀ ਰਫਤਾਰ ਸਾਲ 2018 'ਚ ਕੀਮਤ ਦੇ ਲਿਹਾਜ ਨਾਲ 12 ਫੀਸਦੀ ਅਤੇ ਕਾਰੋਬਾਰ ਦੇ ਲਿਹਾਜ ਨਾਲ ਤਕਰੀਬਨ 8 ਫੀਸਦੀ ਰਹਿ ਸਕਦੀ ਹੈ। ਇਹ ਅੰਕੜਾ ਪਿਛਲੇ ਸਾਲ ਦੀ ਕੀਮਤ ਦੇ ਲਿਹਾਜ ਤੋਂ 14 ਫੀਸਦੀ ਦੇ ਵਾਧੇ ਦੀ ਰਫਤਾਰ ਅਤੇ ਕਾਰੋਬਾਰ ਦੇ ਲਿਹਾਜ ਨਾਲ 10 ਫੀਸਦੀ ਦੀ ਰਫਤਾਰ ਦੇ ਮੁਕਾਬਲੇ ਘੱਟ ਹੋਵੇਗਾ।
ਤਾਜ਼ਾ ਅੰਕੜੇ ਸਥਾਨਕ ਬਾਜ਼ਾਰ 'ਚ ਉਤਸ਼ਾਹਜਨਕ ਰੁਝਾਨ ਦਾ ਸੰਕੇਤ ਦੇ ਰਹੇ ਹਨ। ਸਾਲ 2017 ਦੇ ਅਖੀਰ ਦੇ ਬਾਅਦ ਤੋਂ ਕਿਸੇ ਨਵੇਂ ਨੀਤੀਗਤ ਬਦਲਾਅ ਨਾਲ ਇਹ ਪ੍ਰਭਾਵਿਤ ਨਹੀਂ ਹੋਏ ਹਨ। ਨੀਲਸਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਚਲਦਿਆਂ ਕਾਰੋਬਾਰ 'ਤੇ ਪਿਆ ਪ੍ਰਭਾਵ ਹੁਣ ਤਕਰੀਬਨ ਪਿੱਛੇ ਛੁੱਟ ਗਿਆ ਹੈ। ਰਿਟੇਲ ਵਿਕਰੀ 'ਚ ਲਗਾਤਾਰ ਦੋ ਅੰਕਾਂ ਦੀ ਗ੍ਰੋਥ ਦੇਖਣ ਨੂੰ ਮਿਲੀ ਹੈ। ਇਸੇ ਕਾਰਨ ਜੀ. ਐੱਸ. ਟੀ. ਦੀਆਂ ਦਰਾਂ 'ਚ ਕਟੌਤੀ, ਆਰਥਿਕ ਹਾਲਾਤ 'ਚ ਮਜ਼ਬੂਤੀ ਅਤੇ ਚੰਗੇ ਮੌਨਸੂਨ ਦੀ ਭਵਿੱਖਵਾਣੀ ਹੈ। ਰਿਟੇਲ ਕਾਰੋਬਾਰ 'ਚ ਸਟਾਕ ਦਾ ਪੱਧਰ ਵੀ ਸਾਲ 2017 ਦੇ ਬਾਅਦ ਤੋਂ 10 ਫੀਸਦੀ ਸੁਧਰਿਆ ਹੈ। ਹਾਲਾਂਕਿ ਤਾਜ਼ਾ ਅੰਕੜਿਆਂ ਮੁਤਾਬਕ ਵਾਧੇ ਦੀ ਹੌਲੀ ਰਫਤਾਰ ਦਿਖਾਈ ਦਿੱਤੀ ਹੈ, ਜੋ ਪਿਛਲੇ ਸਾਲ ਦੇ ਵਾਧੇ ਦੇ ਅੰਕੜੇ ਤੋਂ ਪਿਛੜਿਆ ਹੋਇਆ ਹੈ। ਜੂਨ ਤਿਮਾਹੀ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ—
ਜਨਵਰੀ 'ਚ ਵਾਧੇ ਦੀ ਰਫਤਾਰ 10.9 ਰਹੀ ਜਦਕਿ ਕਾਰੋਬਾਰ 'ਚ 7.6 ਫੀਸਦੀ ਦਾ ਵਾਧਾ ਹੋਇਆ ਜੋ ਪਿਛਲੇ ਸਾਲ ਦੇ ਦੋ ਅੰਕਾਂ ਦੇ ਮੁਕਾਬਲੇ ਕਾਫੀ ਘੱਟ ਹੈ ਜਦ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਕਾਰੋਬਾਰ ਦੀ ਰਫਤਾਰ ਕਾਫੀ ਘੱਟ ਗਈ ਸੀ। ਇਸ ਖੇਤਰ ਦੀਆਂ ਵੱਡੀਆਂ ਕੰਪਨੀਆਂ 'ਚ ਅੰਕੜੇ ਤਿਮਾਹੀ 'ਚ ਸੁਧਰੇ ਹਨ। ਹਿੰਦੁਸਤਾਨ ਯੂਨੀਲੀਵਰ ਅਤੇ ਡਾਬਰ ਨੇ 16-16 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜਿਸ 'ਚ ਇਨ੍ਹਾਂ ਦੇ ਕਾਰੋਬਾਰ 'ਚ 12 ਅਤੇ 21 ਫੀਸਦੀ ਦੇ ਵਾਧੇ ਦਾ ਯੋਗਦਾਨ ਰਿਹਾ। ਬ੍ਰਿਟਾਨੀਆ ਅਤੇ ਮੈਰਿਕੋ ਨੇ ਵੀ ਜੂਨ 'ਚ 15 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ।
ਨੀਲਸਨ ਨੇ ਕਿਹਾ ਕਿ ਭਾਰਤੀ ਕੰਪਨੀਆਂ ਬਹੁ ਰਾਸ਼ਟਰੀ ਕੰਪਨੀਆਂ 'ਤੇ ਵਾਧਾ ਦਰਜ ਕਰ ਰਹੀਆਂ ਹਨ। ਸਾਲ 2016 'ਚ 10 ਅਰਬ ਰੁਪਏ ਤੋਂ ਜ਼ਿਆਦਾ ਵਾਲੀਆਂ 10 ਐੱਫ. ਐੱਮ. ਸੀ. ਜੀ. ਕੰਪਨੀਆਂ 'ਚੋਂ 7 ਭਾਰਤੀ ਸਨ ਅਤੇ ਹੁਣ ਇਨ੍ਹਾਂ ਦੀ ਗਿਣਤੀ ਵਧ ਕੇ 9 ਹੋ ਗਈ ਹੈ।
ਡੀਜ਼ਲ ਰੇਲ ਇੰਜਣ ਬਣਨਗੇ ਇਲੈਕਟ੍ਰਿਕ
NEXT STORY