ਜਲੰਧਰ- ਭਾਰਤ 'ਚ ਸੁਜ਼ੂਕੀ ਮੋਟਰਸਾਈਕਲ ਆਪਣੀ 150cc ਕਰੂਜ਼ ਬਾਈਕ GZ-150 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਮੁਤਾਬਕ ਕੰਪਨੀ ਨਵੀਂ GZ-150 ਨੂੰ ਇਸ ਸਾਲ ਸਤੰਬਰ 'ਚ ਲਾਂਚ ਕਰ ਸਕਦੀ ਹੈ। ਕੰਪਨੀ ਇਸ ਬਾਈਕ ਨੂੰ ਕੋਲੰਬੀਆ ਅਤੇ ਵਿਅਤਨਾਮ ਵਰਗੇ ਦੇਸ਼ਾਂ 'ਚ ਵੇਚ ਰਹੀ ਹੈ। ਕੋਲੰਬੀਆਈ ਬਾਜ਼ਾਰ 'ਚ ਸੁਜ਼ੂਕੀ GZ-150 ਦੀ ਕੀਮਤ ਕਰੀਬ 41,99,00 ਪੇਸੋ (ਕਰੀਬ 89,00 ਰੁਪਏ) ਹੈ। ਉਮੀਦ ਹੈ ਕਿ ਭਾਰਤ 'ਚ ਵੀ ਇਸ ਬਾਈਕ ਦੀ ਕੀਮਤ ਕਰੀਬ ਇੰਨੀ ਹੋਵੇਗੀ।

ਇੰਜਨ
ਇੰਜਨ ਦੀ ਗੱਲ ਕਰੀਏ ਤਾਂ GZ-150 'ਚ 149cc ਦਾ ਇੰਜਨ ਲੱਗਾ ਹੈ ਜੋ 11.5bhp ਦੀ ਪਾਵਰ ਅਤੇ 11.2Nm ਦਾ ਟਾਰਕ ਦਿੰਦਾ ਹੈ। ਬਾਈਕ 'ਚ 5 ਸਪੀਡ ਗਿਅਰਬਾਕਸ ਦਿੱਤਾ ਹੈ। ਇਸ ਦਾ ਇੰਜਨ ਪਾਵਰਫੁੱਲ ਹੋਣ ਦੇ ਨਾਲ-ਨਾਲ ਜ਼ਿਆਦਾ ਮਾਈਲੇਜ ਲਈ ਵੀ ਫਿੱਟ ਹੈ।

ਜੇਕਰ ਸੁਜ਼ੂਕੀ ਨੇ GZ-150 ਭਾਰਤ 'ਚ ਲਾਂਚ ਕੀਤੀ ਤਾਂ ਇਹ ਬਾਈਕ ਅਵੈਂਜਰ 150 ਸਟਰੀਟ ਨੂੰ ਸਖਤ ਚੁਣੌਤੀ ਦੇ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਲਾਂਚ ਹੋਣ ਤੋਂ ਬਾਅਦ ਇਸ ਬਾਈਕ ਨੂੰ ਬਾਜ਼ਾਰ 'ਚ ਕੀ ਪ੍ਰਤੀਕਿਰਿਆ ਮਿਲਦੀ ਹੈ।
ਬੈਂਕਿੰਗ ਰੇਗੂਲੇਸ਼ਨ ਬਿਲ ਲੋਕ ਸਭਾ 'ਚ ਹੋਇਆ ਪੇਸ਼
NEXT STORY