ਨਵੀਂ ਦਿੱਲੀ-ਸਾਲ 2016 ਵਿਚ ਸਰਕਾਰ ਵੱਲੋਂ 500 ਤੇ 1000 ਰੁਪਏ ਦੇ ਕਰੰਸੀ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਅਤੇ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿਚੋਂ ਪੁਲਸ ਮੁੱਖ ਤੌਰ 'ਤੇ ਧੋਖਾ ਕਰਨ ਵਾਲੇ ਲੋਕਾਂ ਲਈ ਵੱਡੀ ਸ਼ਿਕਾਇਤਕਰਤਾ ਹੋ ਨਿਬੜੀ ਸੀ। ਅਜੇ ਕੁਝ ਹੀ ਦਿਨਾਂ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਵਿਚ ਭਾਰੀ ਮਾਤਰਾ ਵਿਚ ਤਕਰੀਬਨ 96 ਕਰੋੜ ਰੁਪਏ ਦੇ 500 ਅਤੇ 1000 ਰੁਪਏ ਦੇ ਜਮ੍ਹਾ ਕੀਤੇ ਹੋਏ ਪੁਰਾਣੇ ਕਰੰਸੀ ਨੋਟਾਂ ਨੂੰ ਬਰਾਮਦ ਗਿਆ। ਇਸ ਸਬੰਧ ਵਿਚ 16 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜੋ ਸਿਰਫ ਇਕ ਕੇਸ ਹੈ, ਇਸੇ ਤਰ੍ਹਾਂ ਦੇ ਹੋਰ ਵੀ ਕਈ ਕੇਸ ਮੌਜੂਦ ਹਨ, ਜਿਨ੍ਹਾਂ 'ਚ ਪੁਰਾਣੇ ਕਰੰਸੀ ਨੋਟਾਂ ਦਾ ਭੰਡਾਰ ਕਰਨ ਦੀਆਂ ਸੂਚਨਾਵਾਂ ਹਨ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਵੱਲੋਂ ਮੁਹੱਈਆ ਕਰਵਾਈ ਗਈ ਗੁਪਤ ਸੂਚਨਾ ਦੇ ਆਧਾਰ 'ਤੇ ਬਹੁਤ ਸਾਰੇ ਲੋਕਾਂ ਨੂੰ ਫੜ ਲਿਆ ਗਿਆ ਸੀ ਤੇ ਕਈ ਧੋਖੇਬਾਜ਼ਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਸਪੈਸੀਫਾਈਡ ਬੈਂਕ ਨੋਟਸ (ਸੈਸੇਏਸ਼ਨ ਆਫ ਲਾਇਬਿਲਟੀਜ਼) ਐਕਟ 2017 ਅਨੁਸਾਰ ਇਕ ਵਿਅਕਤੀ ਨੂੰ ਕੇਵਲ ਜੁਰਮਾਨਾ ਹੀ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਵਿਜ਼ਨ 'ਤੇ ਇਕ ਸੰਬੋਧਨ ਵਿਚ 500 ਤੇ 1000 ਰੁਪਏ ਨੋਟਾਂ ਦਾ ਪ੍ਰਚਲਨ ਬੰਦ ਕਰਨ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਇਹ ਕਾਲੇ ਧਨ ਨੂੰ ਜਮ੍ਹਾ ਕਰਨ ਵਾਲਿਆਂ 'ਤੇ ਇਕ ਸੱਟ ਤੇ ਅੱਤਵਾਦੀਆਂ ਦੀਆਂ ਸਰਗਰਮੀਆਂ ਨੂੰ ਬੰਦ ਕਰਨ ਦਾ ਇਕ ਵੱਡਾ ਕਦਮ ਦੱਸਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਅਜਿਹੇ ਲੋਕਾਂ ਦੀ ਸ਼ਨਾਖਤ ਕਰ ਲਈ, ਜਿਨ੍ਹਾਂ ਨੇ ਪੁਰਾਣੇ ਕਰੰਸੀ ਨੋਟਾਂ ਨੂੰ ਨਵੇਂ ਕਰੰਸੀ ਨੋਟਾਂ ਵਿਚ ਬਦਲਣ ਲਈ ਮੋਟੀ ਕਮੀਸ਼ਨ ਹਾਸਲ ਕੀਤੀ ਹੈ ਪਰ ਇਨ੍ਹਾਂ ਕੇਸਾਂ ਵਿਚ ਕਿਸੇ ਨੇ ਸ਼ਿਕਾਇਤ ਨਹੀਂ ਦਿੱਤੀ ਸਗੋਂ ਪੁਲਸ ਆਪਣੇ ਪੱਧਰ 'ਤੇ ਕੇਸ ਦਰਜ ਕਰ ਰਹੀ ਹੈ।
ਸਪੈਸੀਫਾਈਡ ਬੈਂਕ ਨੋਟਸ (ਲਾਇਬਿਲਟੀ ਦਾ ਬੰਦ ਹੋਣਾ) ਐਕਟ, 2017 ਦੀ ਧਾਰਾ 7 ਦੇ ਅਨੁਸਾਰ, 10 ਤੋਂ ਜ਼ਿਆਦਾ ਬੰਦ ਹੋ ਚੁੱਕੇ 500 ਅਤੇ 1000 ਰੁਪਏ ਦੇ ਨੋਟ ਰੱਖਣ 'ਤੇ ਘੱਟ ਤੋਂ ਘੱਟ 10,000 ਰੁਪਏ ਜਾਂ ਬੰਦ ਹੋਈ ਪੁਰਾਣੀ ਕਰੰਸੀ ਦੀ ਕੁੱਲ ਕੀਮਤ ਦੇ 5 ਗੁਣਾ ਜੁਰਮਾਨੇ ਦੀ ਵਿਵਸਥਾ ਹੈ। ਐੱਨ. ਆਰ. ਆਈ. ਤੋਂ ਇਲਾਵਾ ਹੋਰ ਲੋਕਾਂ ਲਈ ਨੋਟ ਬਦਲਣ ਦੀ ਆਖਰੀ ਤਾਰੀਖ 31 ਦਸੰਬਰ 2016 ਸੀ ਤੇ ਇਸ ਤੋਂ ਬਾਅਦ ਨੋਟ ਸਿਰਫ ਆਰ. ਬੀ. ਆਈ. ਦੇ ਕਾਊਂਟਰ 'ਤੇ ਹੀ ਬਦਲੇ ਜਾਣੇ ਸਨ। ਸੁਰੱਖਿਆ ਏਜੰਸੀਆਂ ਨੇ ਮਨੀ ਲਾਂਡਰਿੰਗ ਕਰਨ ਵਾਲਿਆਂ ਦੀ ਫੋਨ 'ਤੇ ਹੋਈ ਗੱਲਬਾਤ ਨੂੰ ਆਧਾਰ ਬਣਾਇਆ ਗਿਆ ਹੈ, ਜਿਹੜੇ ਬੈਂਕਿੰਗ ਪ੍ਰਣਾਲੀ ਰਾਹੀਂ ਪੈਸੇ ਨੂੰ ਜਾਇਜ਼ ਕਰਨ ਲਈ ਵੱਖ-ਵੱਖ ਵਿਧੀਆਂ ਜਿਵੇਂ 'ਜਮ੍ਹਾ ਅਤੇ ਨਿਕਾਸੀ, ਦੂਜੇ ਚੈਨਲ, ਵੀ. ਪੀ. ਸਲਾਟ ਅਤੇ ਯੂ-ਟਰਨ' ਦੀ ਵਰਤੋਂ ਕਰਦੇ ਹਨ। ਅਧਿਕਾਰੀਆਂ ਨੇ ਦੱਸਿਆ, ''ਇਹ ਕੋਡਵਰਡ ਸਾਡੇ ਲਈ ਇਕ ਰਹੱਸ ਵੀ ਹੈ। ਪੁਰਾਣੀ ਕਰੰਸੀ ਨੂੰ ਜਾਇਜ਼ ਢੰਗ ਨਾਲ ਬਦਲਵਾਉਣ ਨੂੰ ਮਾਰਚ 2017 ਵਿਚ ਬੰਦ ਕਰ ਦਿੱਤਾ ਗਿਆ ਸੀ। ਹਾਲ ਹੀ ਵਿਚ ਹੋਈਆਂ ਰਿਕਵਰੀਆਂ ਧੋਖਾਦੇਹੀ ਦੇ ਮਾਮਲੇ ਹਨ।''
ਇਨਕਮ ਟੈਕਸ ਵਿਭਾਗ ਅਤੇ ਸਟੇਟ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਵਿਚ ਅਜਿਹੇ ਕਈ ਏਜੰਟਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਅਜਿਹੀ ਨਕਦੀ ਜਮ੍ਹਾ ਕੀਤੀ ਹੋਈ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਏਜੰਟਾਂ ਨੇ ਆਰ. ਬੀ. ਆਈ. ਨਾਲ ਸੰਪਰਕ ਕਰਨ ਦਾ ਦਾਅਵਾ ਕੀਤਾ ਹੈ ਜੋ ਉਨ੍ਹਾਂ ਨੂੰ ਨਵੇਂ ਨੋਟ ਪ੍ਰਾਪਤ ਕਰਨ 'ਚ ਸਹਾਇਤਾ ਕਰਨਗੇ। ਉਨ੍ਹਾਂ ਦੱਸਿਆ, ''ਅਜਿਹੇ ਕਈ ਧੋਖਾਦੇਹੀ ਦੇ ਕਈ ਗਰੁੱਪ ਹਨ ਜੋ ਆਰ. ਬੀ. ਆਈ. 'ਚ ਹੋਣ ਦਾ ਦਾਅਵਾ ਕਰ ਕੇ ਪੁਰਾਣੀ ਕਰੰਸੀ ਸੰਭਾਲ ਕੇ ਰੱਖਣ ਵਾਲੇ ਲੋਕਾਂ ਨੂੰ ਕਮੀਸ਼ਨ 'ਤੇ ਨਵੀਂ ਕਰੰਸੀ ਦੇਣ ਦੀ ਪੇਸ਼ਕਸ਼ ਕਰਦੇ ਹਨ।'' ਉਨ੍ਹਾਂ ਇਸ ਆਸ ਨਾਲ ਪੁਰਾਣੇ ਨੋਟਾਂ ਨੂੰ ਸੰਭਾਲਿਆ ਹੋਇਆ ਹੈ ਕਿ ਸਰਕਾਰ ਪੁਰਾਣੇ ਨੋਟਾਂ ਨੂੰ ਬਦਲਣ ਲਈ ਕੁਝ ਸਮੇਂ ਦੀ ਆਗਿਆ ਦੇਵੇਗੀ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਮੰਤਵ ਲਈ ਮੰਦਰ ਟਰੱਸਟਾਂ ਰਾਹੀਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੱਤਵਾਦੀ ਲਿੰਕ
ਬੀਤੇ ਨਵੰਬਰ ਮਹੀਨੇ ਦੌਰਾਨ ਰਾਸ਼ਟਰੀ ਜਾਂਚ ਏਜੰਸੀ ਨੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 36 ਕਰੋੜ ਰੁਪਏ ਦੇ ਨੋਟ ਬਰਾਮਦ ਕੀਤੇ ਗਏ ਸਨ। ਇਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਇਨ੍ਹਾਂ ਨੂੰ ਕਾਬੂ ਕਰਨ ਵਾਲਿਆਂ ਦਾ ਜੰਮੂ-ਕਸ਼ਮੀਰ ਵਿਚ ਚਲ ਰਹੀ ਅੱਤਵਾਦੀ ਫੰਡਿੰਗ ਦੇ ਨਾਲ ਸਬੰਧ ਹੈ, ਜਦਕਿ ਅਨੇਕਾਂ ਵੱਖਵਾਦੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਨੀ ਲਾਂਡਰਿੰਗ ਵਿਧੀ ਬਾਰੇ ਦੱਸਦਿਆਂ ਇਕ ਅਧਿਕਾਰੀ ਨੇ ਕਿਹਾ, ''ਵੀ. ਪੀ. ਸਲਾਟ ਦਾ ਸ਼ਾਇਦ ਮਤਲਬ ਹੈ ਕਿ ਦੋ ਬੈਂਕਾਂ ਦੇ ਦੋ ਵੀ. ਪੀ. ਇਕੋ ਵੇਲੇ ਹੀ ਅੱਧੇ ਘੰਟੇ ਲਈ ਆਪਣੇ ਸਿਸਟਮ 'ਤੇ ਬੈਠਣਗੇ ਤੇ ਫਿਰ 100 ਕਰੋੜ ਰੁਪਏ ਦੀ ਵੱਡੀ ਰਕਮ ਦਾ ਤਬਾਦਲਾ ਬਿਨਾਂ ਕਿਸੇ ਰਿਕਾਰਡ ਦੇ ਡਾਟਾਬੇਸ 'ਚ ਕਰ ਦਿੱਤਾ ਜਾਵੇਗਾ।''
3 ਦਿਨ ਬੈਂਕ ਰਹਿਣਗੇ ਬੰਦ
NEXT STORY