ਨਵੀਂ ਦਿੱਲੀ— ਜੇਕਰ ਤੁਸੀਂ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬਿਜਲੀ ਨਾਲ ਚੱਲਣ ਵਾਲਾ ਵਾਹਨ ਲੈਂਦੇ ਹੋ ਤਾਂ ਤੁਹਾਨੂੰ ਉਸ ਨੂੰ ਚਾਰਜ ਕਰਵਾਉਣ ਲਈ 5.50 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (ਡੀ. ਈ. ਆਰ. ਸੀ.) ਨੇ ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ ਲਈ 5.50 ਰੁਪਏ ਪ੍ਰਤੀ ਯੂਨਿਟ ਦੀ ਫੀਸ ਤੈਅ ਕੀਤੀ ਹੈ। ਟਾਟਾ ਪਾਵਰ ਅਤੇ ਦਿੱਲੀ ਸਰਕਾਰ ਦੇ ਸਾਂਝੇ ਉੱਦਮ ਟਾਟਾ ਪਾਵਰ ਡੀ. ਡੀ. ਐੱਲ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ ਪ੍ਰਬੀਰ ਸਿਨ੍ਹਾ ਨੇ ਇਹ ਜਾਣਕਾਰੀ ਦਿੱਤੀ ਹੈ।
ਜਲਵਾਯੂ ਤਬਦੀਲੀ ਸਬੰਧੀ ਚੁਣੌਤੀਆਂ ਨੂੰ ਵੇਖਦਿਆਂ ਸਰਕਾਰ ਨੇ 2030 ਤੱਕ ਸਾਰੇ ਵਾਹਨਾਂ ਨੂੰ ਬਿਜਲੀ ਨਾਲ ਚਲਾਉਣ ਦਾ ਟੀਚਾ ਰੱਖਿਆ ਹੈ। ਉਥੇ ਹੀ ਅਗਲੇ 3 ਤੋਂ 4 ਸਾਲਾਂ 'ਚ ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਸਰਕਾਰੀ ਵਾਹਨਾਂ ਦੀ ਜਗ੍ਹਾ ਇਲੈਕਟ੍ਰਿਕ ਵਾਹਨ ਲਿਆਉਣ ਦੀ ਯੋਜਨਾ ਹੈ। ਇਸ ਦੇ ਲਈ ਜਨਤਕ ਖੇਤਰ ਦੀ ਕੰਪਨੀ ਊਰਜਾ ਯੋਗਤਾ ਸੇਵਾ ਲਿਮਟਿਡ (ਈ. ਈ. ਐੱਸ. ਐੱਲ.) 10,000 ਇਲੈਕਟ੍ਰਿਕ ਕਾਰਾਂ ਖਰੀਦ ਰਹੀ ਹੈ।
ਸਿਨ੍ਹਾ ਨੇ ਕਿਹਾ, ''ਅਜੇ ਰਾਸ਼ਟਰੀ ਰਾਜਧਾਨੀ 'ਚ ਅਸੀਂ ਪੰਜ ਥਾਈਂ ਰੋਹਿਣੀ, ਦਿੱਲੀ ਯੂਨੀਵਰਸਿਟੀ ਕੰਪਲੈਕਸ, ਪੀਤਮਪੁਰਾ, ਸ਼ਾਲੀਮਾਰ ਬਾਗ ਅਤੇ ਮਾਡਲ ਟਾਊਨ 'ਚ ਚਾਰਜਿੰਗ ਕੇਂਦਰ ਲਾਏ ਹਨ ਪਰ ਅਜੇ ਗੱਡੀਆਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ। ਗਿਣਤੀ ਵਧਣ 'ਤੇ ਅਸੀਂ ਚਾਰਜਿੰਗ ਕੇਂਦਰਾਂ ਦੀ ਗਿਣਤੀ ਵਧਾਵਾਂਗੇ। ਵੈਸੇ ਸਾਡੀ ਅਗਲੇ 5 ਸਾਲਾਂ 'ਚ 1000 ਚਾਰਜਿੰਗ ਕੇਂਦਰ ਲਾਉਣ ਦੀ ਯੋਜਨਾ ਹੈ।
ਮੋਟਰਸਾਈਕਲ ਹੋਇਆ ਚੋਰੀ, ਬੀਮਾ ਕੰਪਨੀ ਨੂੰ ਦੇਣਾ ਪਵੇਗਾ ਕਲੇਮ
NEXT STORY