ਮੁੰਬਈ - ਹਵਾਬਾਜ਼ੀ ਕੰਪਨੀ ਵਿਸਤਾਰਾ 11 ਨਵੰਬਰ ਨੂੰ ਆਪਣੇ ਬ੍ਰਾਂਡ ਦੇ ਤਹਿਤ ਆਖਰੀ ਉਡਾਣ ਦਾ ਸੰਚਾਲਨ ਕਰੇਗੀ। ਏਅਰ ਇੰਡੀਆ 12 ਨਵੰਬਰ, 2024 ਤੋਂ ਸੰਚਾਲਨ ਸੰਭਾਲ ਲਵੇਗੀ। ਸਰਕਾਰ ਨੇ ਏਅਰ ਇੰਡੀਆ-ਵਿਸਤਾਰਾ ਰਲੇਵੇਂ ਦੇ ਹਿੱਸੇ ਵਜੋਂ ਸਿੰਗਾਪੁਰ ਏਅਰਲਾਈਨਜ਼ ਦੁਆਰਾ ਸਿੱਧੇ ਵਿਦੇਸ਼ੀ ਨਿਵੇਸ਼ (FDI) ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਵਿਸਤਾਰਾ ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦਾ ਸਾਂਝਾ ਉੱਦਮ ਹੈ। ਏਅਰ ਇੰਡੀਆ ਟਾਟਾ ਗਰੁੱਪ ਦੀ ਮਲਕੀਅਤ ਹੈ।
ਇਹ ਵੀ ਪੜ੍ਹੋ : ਬੈਂਕਾਂ ’ਚ ਰੱਖੇ 35,000 ਕਰੋੜ ਦਾ ਨਹੀਂ ਕੋਈ ਦਾਅਵੇਦਾਰ, RBI ਨੂੰ ਹੋ ਗਏ ਟ੍ਰਾਂਸਫਰ
ਵਿਸਤਾਰਾ ਦੀ ਫਲਾਈਟ ਬੁੱਕ ਨਹੀਂ ਕਰ ਸਕੇਗੀ
ਵਿਸਤਾਰਾ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, "3 ਸਤੰਬਰ 2024 ਤੋਂ ਗਾਹਕ 12 ਨਵੰਬਰ, 2024 ਨੂੰ ਜਾਂ ਇਸ ਤੋਂ ਬਾਅਦ ਦੀ ਯਾਤਰਾ ਲਈ ਵਿਸਤਾਰਾ ਦੀ ਉਡਾਣ ਬੁੱਕ ਨਹੀਂ ਕਰ ਸਕਣਗੇ।" ਇਹਨਾਂ ਜਹਾਜ਼ਾਂ ਦੁਆਰਾ ਸੰਚਾਲਿਤ ਰੂਟਾਂ ਦੀ ਬੁਕਿੰਗ ਨੂੰ ਏਅਰ ਇੰਡੀਆ ਦੀ ਵੈੱਬਸਾਈਟ 'ਤੇ ਰੀਡਾਇਰੈਕਟ ਕੀਤਾ ਜਾਵੇਗਾ।
ਸਿੰਗਾਪੁਰ ਏਅਰਲਾਈਨਜ਼ ਦੀ ਏਅਰ ਇੰਡੀਆ ਵਿੱਚ ਹਿੱਸੇਦਾਰੀ
ਰਿਲੀਜ਼ ਵਿੱਚ ਕਿਹਾ ਗਿਆ ਹੈ "ਵਿਸਤਾਰਾ 11 ਨਵੰਬਰ, 2024 ਤੱਕ ਆਮ ਵਾਂਗ ਬੁਕਿੰਗ ਅਤੇ ਉਡਾਣਾਂ ਦਾ ਸੰਚਾਲਨ ਜਾਰੀ ਰੱਖੇਗੀ।" ਵਿਸਤਾਰਾ ਦੇ ਏਅਰ ਇੰਡੀਆ ਦੇ ਨਾਲ ਪ੍ਰਸਤਾਵਿਤ ਰਲੇਵੇਂ ਦੀ ਘੋਸ਼ਣਾ ਨਵੰਬਰ 2022 ਵਿੱਚ ਕੀਤੀ ਗਈ ਸੀ। ਇਸ ਰਲੇਵੇਂ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਦੀ ਏਅਰ ਇੰਡੀਆ 'ਚ 25.1 ਫੀਸਦੀ ਹਿੱਸੇਦਾਰੀ ਹੋਵੇਗੀ।
ਇਹ ਵੀ ਪੜ੍ਹੋ : MTNL ਦਾ ਬੈਂਕ ਖਾਤਾ ਸੀਜ਼, ਬੈਂਕ ਨੇ ਇਸ ਕਾਰਨ ਸਰਕਾਰੀ ਕੰਪਨੀ 'ਤੇ ਕੀਤੀ ਵੱਡੀ ਕਾਰਵਾਈ
ਵਿਸਤਾਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਿਨੋਦ ਕੰਨਨ ਨੇ ਕਿਹਾ ਕਿ ਰਲੇਵੇਂ ਦਾ ਉਦੇਸ਼ ਯਾਤਰੀਆਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰਨਾ ਹੈ, ਜਿਸ ਵਿੱਚ ਇੱਕ ਵੱਡਾ ਫਲੀਟ ਅਤੇ ਵਿਆਪਕ ਨੈੱਟਵਰਕ ਸ਼ਾਮਲ ਹੈ। ਇਸ ਨਾਲ ਸਮੁੱਚੇ ਯਾਤਰਾ ਅਨੁਭਵ ਵਿੱਚ ਵੀ ਸੁਧਾਰ ਹੋਵੇਗਾ।
ਏਅਰ ਇੰਡੀਆ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈਲ ਵਿਲਸਨ ਨੇ ਕਿਹਾ, "ਏਅਰ ਇੰਡੀਆ ਅਤੇ ਵਿਸਤਾਰਾ ਦੀਆਂ 'ਕਰਾਸ-ਫੰਕਸ਼ਨਲ' ਟੀਮਾਂ ਜਹਾਜ਼ਾਂ, ਫਲਾਈਟ ਕਰੂ ਅਤੇ ਹੋਰ (ਜ਼ਮੀਨੀ) ਸਹਿਯੋਗੀਆਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕਈ ਮਹੀਨਿਆਂ ਤੋਂ ਮਿਲ ਕੇ ਕੰਮ ਕਰ ਰਹੀਆਂ ਹਨ। ਤਾਂ ਜੋ ਏਅਰਕ੍ਰਾਫਟ, ਫਲਾਈਟ ਕਰੂ ਅਤੇ ਹੋਰ ਸਹਿਯੋਗੀਆਂ ਅਤੇ ਸਭ ਤੋਂ ਮਹੱਤਵਪੂਰਨ ਸਾਡੇ ਕੀਮਤੀ ਗਾਹਕਾਂ ਦੀ ਨਵੀਂ ਏਅਰ ਇੰਡੀਆ ਵਿੱਚ ਤਬਦੀਲੀ ਜਿੰਨੀ ਸਹਿਜ ਨਾਲ ਸੰਭਵ ਹੋ ਸਕੇ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਅੰਬਾਨੀ 11ਵੇਂ ਨੰਬਰ 'ਤੇ, ਜਾਣੋ ਲਿਸਟ 'ਚ ਕਿੱਥੇ ਹਨ ਗੌਤਮ ਅਡਾਨੀ
NEXT STORY