ਨਵੀਂ ਦਿੱਲੀ-ਵੋਡਾਫੋਨ-ਆਈਡੀਆ, ਭਾਰਤੀ ਏਅਰਟੈੱਲ ਤੇ ਰਿਲਾਇੰਸ ਜਿਓ ਵਰਗੀਆਂ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਨੇ ਸਰਕਾਰ ਨੂੰ ਸਪੈਕਟ੍ਰਮ ਦਾ 10,000 ਕਰੋੜ ਰੁਪਏ ਦਾ ਬਕਾਇਆ ਚੁਕਾਇਆ ਹੈ। ਕੰਪਨੀਆਂ ਨੂੰ ਸਪੈਕਟ੍ਰਮ ਦਾ ਬਕਾਇਆ 10 ਅਪ੍ਰੈਲ ਤੱਕ ਚੁਕਾਉਣਾ ਸੀ। ਇਕ ਸੂਤਰ ਨੇ ਉਕਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਅਜੇ ਤੱਕ 492 ਕਰੋੜ ਰੁਪਏ ਦਾ ਬਕਾਇਆ ਜਮ੍ਹਾ ਨਹੀਂ ਕਰਵਾਇਆ ਹੈ। ਇਹ ਭੁਗਤਾਨ ਪਹਿਲਾਂ ਦੀਆਂ ਨੀਲਾਮੀਆਂ 'ਚ ਖਰੀਦੇ ਗਏ ਸਪੈਕਟ੍ਰਮ ਤੋਂ ਬਾਅਦ ਭੁਗਤਾਨ ਤਹਿਤ ਚੁਕਾਇਆ ਗਿਆ ਹੈ।
ਡਿਜ਼ੀਟਲਾਈਜ਼ੇਸ਼ਨ ਦਾ ਭਾਰਤ ਨੂੰ ਵੱਡਾ ਫਾਇਦਾ, ਫਰਜ਼ੀਵਾੜੇ 'ਤੇ ਲੱਗੀ ਲਗਾਮ : IMF
NEXT STORY