ਜਲੰਧਰ - ਕੱਤਕ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਤ੍ਰਿਓਦਸ਼ੀ ਤਰੀਕ ਨੂੰ ਧਨ ਤ੍ਰਿਓਦਸ਼ੀ ਜਾਂ ਧਨਤੇਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਸ਼ਵ ਪ੍ਰਸਿੱਧ ਤਿਉਹਾਰ ਦੀਵਾਈ ਦੀ ਸ਼ੁਰੂਆਤ ਧਨਤੇਰਸ ਤੋਂ ਹੀ ਹੁੰਦੀ ਹੈ। ਇਸ ਸਾਲ ਧਨਤੇਰਸ ਦਾ ਤਿਉਹਾਰ 10 ਨਵੰਬਰ ਯਾਨੀ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਖਰੀਦਦਾਰੀ ਕਰਨ ਦਾ ਖ਼ਾਸ ਮਹੱਤਵ ਹੁੰਦਾ ਹੈ। ਅਮੀਰ ਹੋਵੇ ਜਾਂ ਗਰੀਬ, ਹਰ ਕੋਈ ਇਸ ਦਿਨ ਕਿਸੇ ਨਾ ਕਿਸੇ ਚੀਜ਼ ਦੀ ਖਰੀਦਦਾਰੀ ਜ਼ਰੂਰ ਕਰਦਾ ਹੈ ਤਾਂ ਜੋ ਘਰ ਵਿੱਚ ਖੁਸ਼ਹਾਲੀ ਆ ਸਕਣ। ਇਸ ਵਾਰ ਧਨਤੇਰਸ ਅਤੇ ਦੀਵਾਲੀ ਤੋਂ ਪਹਿਲਾਂ ਸ਼ਨੀ ਵੀ ਆਪਣੀ ਚਾਲ ਬਦਲੇਗਾ। ਸ਼ਨੀ 4 ਨਵੰਬਰ ਨੂੰ ਕੁੰਭ ਰਾਸ਼ੀ ਤੋਂ ਪ੍ਰਤੱਖ ਵੱਲ ਚਲੇਗਾ, ਯਾਨੀ ਇਸਦੀ ਸਿੱਧੀ ਚਾਲ ਸ਼ੁਰੂ ਹੋਵੇਗੀ। ਸ਼ਨੀ ਲਗਭਗ 30 ਸਾਲਾਂ ਬਾਅਦ ਕੁੰਭ ਰਾਸ਼ੀ ਵਿੱਚ ਸਿੱਧਾ ਪ੍ਰਵੇਸ਼ ਕਰੇਗਾ। ਜੋਤਸ਼ੀ ਅਨੁਸਾਰ ਧਨਤੇਰਸ ਅਤੇ ਦੀਵਾਲੀ ਤੋਂ ਠੀਕ ਪਹਿਲਾਂ ਸ਼ਨੀ ਦੀ ਸਿੱਧੀ ਚਾਲ ਇਨ੍ਹਾਂ 4 ਰਾਸ਼ੀਆਂ ਨੂੰ ਖੁਸ਼ ਕਰ ਦੇਵੇਗੀ, ਜਿਸ ਨਾਲ ਇਨ੍ਹਾਂ ਦੀ ਕਿਸਮਤ ਚਮਕ ਸਕਦੀ ਹੈ।
ਮੇਖ ਰਾਸ਼ੀ
ਧਨਤੇਰਸ ਦੇ ਖ਼ਾਸ ਮੌਕੇ 'ਤੇ ਮੇਖ ਰਾਸ਼ੀ ਵਾਲੇ ਲੋਕਾਂ ਦੇ ਭਵਿੱਖ ਅਤੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਦਫ਼ਤਰ ਵਿੱਚ ਤੁਹਾਡੇ ਕੰਮ ਦੀ ਸ਼ਲਾਘਾ ਕੀਤੀ ਜਾਵੇਗੀ ਅਤੇ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫਲ ਹੋਣਗੀਆਂ।
ਮਿਥੁਨ ਰਾਸ਼ੀ ਵਾਲੇ ਲੋਕ
ਧਨਤੇਰਸ ਦੇ ਮੌਕੇ ਮਾਰਗੀ ਸ਼ਨੀ ਹੁੰਦੇ ਸਾਰ ਮਿਥੁਨ ਰਾਸ਼ੀ ਵਾਲੇ ਲੋਕਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਉਕਤ ਲੋਕਾਂ ਦੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ। ਇਸ ਰਾਸ਼ੀ ਵਾਲੇ ਲੋਕਾਂ ਨੂੰ ਜਾਇਦਾਦ ਜਾਂ ਵਾਹਨ ਦੀ ਪ੍ਰਾਪਤੀ ਹੋਵੇਗੀ। ਜੇਕਰ ਤੁਹਾਡਾ ਪੈਸਾ ਕਿਤੇ ਫਸਿਆ ਹੋਇਆ ਹੈ, ਤਾਂ ਇਸ ਦੇ ਵਾਪਸ ਮਿਲਣ ਦੀ ਸੰਭਾਵਨਾ ਵੱਧ ਜਾਵੇਗੀ। ਅਧੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣਗੇ।
ਤੁਲਾ ਰਾਸ਼ੀ ਵਾਲੇ ਲੋਕ
ਧਨਤੇਰਸ ਦੇ ਮੌਕੇ ਮਾਰਗੀ ਸ਼ਨੀ ਵੀ ਤੁਲਾ ਰਾਸ਼ੀ ਦੇ ਲੋਕਾਂ ਨੂੰ ਸਮਾਂ ਦੇਵੇਗਾ। ਇਸ ਰਾਸ਼ੀ ਵਾਲੇ ਲੋਕਾਂ ਦੀ ਨੌਕਰੀ ਅਤੇ ਕਾਰੋਬਾਰ ਵਿੱਚ ਵਿੱਤੀ ਲਾਭ ਹੋਣ ਦੀ ਸੰਭਾਵਨਾ ਦੇ ਯੋਗ ਬਣਦੇ ਵਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਦੀ ਸਿਹਤ ਚੰਗੀ ਰਹੇਗੀ।
ਮਕਰ ਰਾਸ਼ੀ ਵਾਲੇ ਲੋਕ
ਧਨਤੇਰਸ 'ਤੇ ਸ਼ਨੀ ਦੀ ਚਾਲ ਸਿੱਧੀ ਹੁੰਦੇ ਹੀ ਮਕਰ ਰਾਸ਼ੀ ਵਾਲੇ ਲੋਕਾਂ ਦੇ ਦਿਨ ਬਦਲ ਜਾਣਗੇ। ਇਸ ਨਾਲ ਉਕਤ ਲੋਕਾਂ ਦੇ ਘਰਾਂ ਵਿੱਚ ਖ਼ੁਸ਼ੀਆਂ ਆਉਣਗੀਆਂ। ਇਸ ਰਾਸ਼ੀ ਵਾਲੇ ਲੋਕਾਂ ਨੂੰ ਧਨ ਦੀ ਪ੍ਰਾਪਤੀ ਹੋਵੇਗੀ। ਵਿਦਿਆਰਥੀਆਂ ਦੀ ਇਕਾਗਰਤਾ ਵਿੱਚ ਸੁਧਾਰ ਹੋਵੇਗਾ। ਤਕਨਾਲੋਜੀ, ਕਲਾ ਅਤੇ ਵਿੱਤ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵਧੇਰੇ ਲਾਭ ਮਿਲੇਗਾ।
ਧਨਤੇਰਸ 2023 : ਧਨਤੇਰਸ 'ਤੇ ਲੋਕ ਗ਼ਲਤੀ ਨਾਲ ਕਦੇ ਨਾ ਕਰਨ ਇਹ ਕੰਮ, ਮਾਤਾ ਲਕਸ਼ਮੀ ਜੀ ਹੋ ਸਕਦੈ ਨਾਰਾਜ਼
NEXT STORY