ਜਲੰਧਰ- ਬਹੁਤ ਚਿਰ ਪਹਿਲਾਂ ਇਕ ਪਿੰਡ ਦੇ ਕੰਢੇ 'ਤੇ ਇਕ ਮੰਦਰ ਸੀ, ਮੰਦਰ 'ਚ ਸਾਧੂ ਰਹਿੰਦਾ ਸੀ। ਇਸੇ ਪਿੰਡ 'ਚ ਇਕ ਕਬਾੜੀ ਚੋਰ ਵੀ ਰਹਿੰਦਾ ਸੀ। ਚੋਰ ਜਵਾਨ ਸੀ ਅਤੇ ਸਾਧੂ ਜਵਾਨੀ ਦੇ ਉਤਾਰ 'ਚ ਸੀ। ਚੋਰ ਖਾਂਦੇ-ਪੀਂਦੇ ਘਰ ਦਾ ਸੀ। ਚੋਰ ਹੋਣ ਕਾਰਨ ਜ਼ਿੰਦਗੀ ਵੀ ਚੋਰ ਦੀ ਹੀ ਜਿਊਣੀ ਪੈ ਰਹੀ ਸੀ। ਪਿਉ ਨੇ ਉਸ ਦਾ ਵਿਆਹ ਨਹੀਂ ਕੀਤਾ।
ਚੋਰ ਆਪਣੇ ਹੀ ਪਿੰਡ 'ਚ ਚੋਰੀ ਕਰਦਾ ਸੀ। ਲੋਕ ਉਸ ਨੂੰ ਕਬਾੜੀ ਚੋਰ ਕਹਿੰਦੇ ਸਨ ਕਿਉਂਕਿ ਉਹ ਛੋਟੀਆਂ-ਛੋਟੀਆਂ ਚੋਰੀਆਂ ਹੀ ਕਰਦਾ ਸੀ। ਉਸ ਦੇ ਚੋਰੀ ਕਰਨ ਨਾਲ ਦੁਖ ਜ਼ਿਆਦਾ ਹੁੰਦਾ ਸੀ ਤੇ ਨੁਕਸਾਨ ਘੱਟ।
ਚੋਰ ਨੂੰ ਫਾਇਦਾ ਕੁਝ ਨਹੀਂ ਸੀ ਪਰ ਪ੍ਰੇਸ਼ਾਨੀ ਦੁਨੀਆ ਭਰ ਦੀ। ਚੋਰ ਨੇ ਸੋਚਿਆ ਮੰਦਰ ਦੇ ਚੜ੍ਹਾਵੇ ਨਾਲ ਸਾਧੂ ਦੀ ਥੈਲੀ ਭਰੀ ਹੋਈ ਹੈ। ਕੀ ਕਰਨਾ ਹੈ ਉਸ ਨੇ ਥੈਲੀ ਦਾ? ਉਹ ਪੈਸਾ ਵੀ ਉਸ ਦਾ ਮੁਫਤ ਦਾ ਹੀ ਹੈ ਖੂਨ ਪਸੀਨੇ ਦਾ ਤਾਂ ਹੈ ਨਹੀਂ।
ਹੁਣ ਉਸ ਨੇ ਸਾਧੂ ਦੀ ਕੁਟੀਆ 'ਚ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਬਗਲਾ ਭਗਤ ਦੀ ਸ਼ਰਧਾ ਭਗਤੀ ਨਾਲ ਸਾਧੂ ਮਹਾਰਾਜ ਤਾਂ ਖੁਸ਼ ਹੋ ਗਏ। ਚੋਰ ਮੂੰਹ 'ਚ ਰਾਮ ਅਤੇ ਬਗਲ 'ਚ ਛੁਰੀ ਲੈ ਕੇ ਦਿਨ ਭਰ ਸਾਧੂ ਮਹਾਰਾਜ ਦੀ ਸੇਵਾ ਕਰਦਾ।
ਵੈਸੇ ਸਾਧੂ ਵੀ ਜਾਣਦਾ ਸੀ ਕਿ ਇਹ ਚੋਰ ਖੜਕ ਸਿੰਘ ਤਾਂ ਹੈ ਨਹੀਂ ਕਬਾੜੀ ਚੋਰ ਹੈ। ਦਿਨ 'ਚ ਇਸ ਨੇ ਹੱਥ ਨਹੀਂ ਪਾਉਣਾ, ਰਾਤ ਨੂੰ ਮੈਂ ਇਸ ਨੂੰ ਮੌਕਾ ਨਹੀਂ ਦੇਣਾ। ਇਸ ਲਈ ਮੇਰੀ ਥੈਲੀ ਦਾ ਵਾਲ ਵਿੰਗਾ ਹੋਣ ਤੋਂ ਰਿਹਾ। ਥੈਲੀ ਨੂੰ ਦੇਖ ਕੇ ਕਬਾੜੀ ਚੋਰ ਦੇ ਮਨ 'ਚ ਲਾਲਚ ਆ ਗਿਆ। ਉਸ ਦਿਨ ਚੋਰ ਰਾਤ ਹੋਣ 'ਤੇ ਕੁਟੀਆ 'ਚ ਗਿਆ। ਕਬਾੜੀ ਚੋਰ ਅਤੇ ਬਚਾਅ 'ਚ ਸਾਧੂ ਮਹਾਰਾਜ ਰਾਤ ਭਰ ਨਹੀਂ ਸੁੱਤੇ ਤੇ ਜਦ ਸਵੇਰੇ ਮੁਰਗੇ ਨੇ ਬਾਂਗ ਦਿੱਤੀ ਤਾਂ ਸਾਧੂ ਮਹਾਰਾਜ ਦੀ ਜਾਨ 'ਚ ਜਾਨ ਆਈ। ਅਗਲੇ ਦਿਨ ਸਾਧੂ ਮਹਾਰਾਜ ਰਾਤ ਨੂੰ ਥੈਲੀ ਬਾਹਰ ਰੱਖ ਦਿੰਦਾ ਅਤੇ ਸਵੇਰੇ ਅੰਦਰ ਰੱਖ ਲੈਂਦਾ। ਸਾਧੂ ਰਾਤ ਭਰ ਘਰਾੜੇ ਮਾਰਦਾ ਰਹਿੰਦਾ। ਚੋਰ ਰਾਤ ਭਰ ਥੈਲੀ ਨੂੰ ਲੱਭਦਾ ਰਹਿੰਦਾ। ਘੋਰ ਰਾਤ ਸਾਧੂ ਦੀ ਆਤਮਾ ਨੇ ਕਿਹਾ ਕਿ ਤੂੰ ਪਾਪੀ ਮਹਾਤਮਾ ਹੈਂ। ਉਸ ਥੈਲੀ ਨਾਲ ਤੇਰਾ ਕੀ ਲਗਾਅ? ਵਿਚਾਰੇ ਚੋਰ ਦਾ ਭਲਾ ਕਰ, ਉਸੇ ਰਾਤ ਚੋਰ ਦੀ ਆਤਮਾ ਨੇ ਵੀ ਕਿਹਾ ਤੂੰ ਪਾਪੀ ਹੈਂ, ਦੋ ਅੱਖਾਂ, ਦੋ ਪੈਰ, ਦੋ ਹੱਥ, ਦੋ ਕੰਨ ਰੱਬ ਨੇ ਤੈਨੂੰ ਦਿੱਤੇ ਹੋਏ ਹਨ ਤੂੰ ਉਨ੍ਹਾਂ ਦੀ ਦੁਰਵਰਤੋਂ ਨਾ ਕਰ।
ਚੋਰੀ ਦੇ ਚੱਕਰ 'ਚ ਪੈ ਕੇ ਤੂੰ ਜ਼ਿੰਦਗੀ ਨੂੰ ਗਵਾ ਰਿਹਾਂ। ਚੋਰੀ ਛੱਡ ਦੇ ਤੇ ਜਦੋਂ ਤੱਕ ਤੇਰਾ ਲਾਲਚ ਰਹੇਗਾ, ਉਦੋਂ ਤੱਕ ਤੇਰੀ ਕਿਸਮਤ ਵੀ ਤੇਰੇ 'ਤੇ ਮਿਹਰਬਾਨ ਨਹੀਂ ਹੋਵੇਗੀ। ਇਕ ਲੰਬੀ ਜ਼ਿੰਦਗੀ ਇਸ ਥੈਲੀ ਦੇ ਸਹਾਰੇ ਕਿੰਨੀ ਦੇਰ ਕੱਟੇਗੀ।
ਉਸ ਰਾਤ ਸਾਧੂ ਨੇ ਉਹ ਥੈਲੀ ਬਾਹਰ ਨਹੀਂ ਰੱਖੀ। ਜਦੋਂ ਸਵੇਰੇ ਸਾਧੂ ਮਹਾਰਾਜ ਨੇ ਦੇਖਿਆ ਤਾਂ ਥੈਲੀ ਉਥੇ ਦੀ ਉਥੇ ਹੀ ਸੀ ਪਰ ਅੱਜ ਕਬਾੜੀ ਚੋਰ ਨਹੀਂ ਸੀ। ਕਬਾੜੀ ਚੋਰ ਹੁੰਦਾ ਵੀ ਕਿਵੇਂ? ਉਸ ਦੀ ਅੰਤਰ ਆਤਮਾ ਜੋ ਜਾਗ ਗਈ ਸੀ।
ਹਨੂੰਮਾਨ ਜੀ ਦੀ ਇਸ ਖਾਸ ਪੂਜਾ ਨਾਲ ਘਰ 'ਚ ਆਵੇਗਾ ਧਨ
NEXT STORY