ਜਲੰਧਰ - ਹਰ ਸਾਲ ਦੀਵਾਲੀ ਦਾ ਤਿਉਹਾਰ ਕਾਰਤਿਕ ਮਹੀਨੇ ਦੀ ਅਮਾਵਸਿਆ ਦੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਦੀਵਾਲੀ ਤੋਂ ਪਹਿਲਾਂ ਧਨਤੇਰਸ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਧਨਤੇਰਸ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਰੀਖ਼ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਸੋਨੇ, ਚਾਂਦੀ, ਵਾਹਨਾਂ ਅਤੇ ਘਰਾਂ ਦੀ ਖਰੀਦਦਾਰੀ ਕਰਦੇ ਹਨ। ਪਰ ਹਿੰਦੂ ਧਰਮ 'ਚ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਸ਼ੁਭ ਸਮੇਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਇਸ ਸਾਲ ਤੁਸੀਂ ਧਨਤੇਰਸ ਦਾ ਤਿਉਹਾਰ ਕਿਹੜੇ ਸ਼ੁੱਭ ਮਹੂਰਤ 'ਚ ਮਨਾ ਸਕਦੇ ਹੋ, ਦੇ ਬਾਰੇ ਦੱਸਾਂਗੇ...
ਕਦੋਂ ਮਨਾਇਆ ਜਾਵੇਗਾ ਧਨਤੇਰਸ
ਇਸ ਸਾਲ ਧਨਤੇਰਸ ਦਾ ਤਿਉਹਾਰ 10 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਤ੍ਰਯੋਦਸ਼ੀ ਤਾਰੀਖ਼ ਦੀ ਸ਼ੁਰੂਆਤ ਦੁਪਹਿਰ 12:35 ਵਜੇ ਸ਼ੁਰੂ ਹੋਵੇਗੀ।
ਤ੍ਰਯੋਦਸ਼ੀ ਤਿਥੀ ਦੀ ਸ਼ੁਰੂਆਤ - 12.35 ਵਜੇ (10 ਨਵੰਬਰ,2023)
ਤ੍ਰਯੋਦਸ਼ੀ ਤਿਥੀ ਦੀ ਸਮਾਪਤੀ - 1.57 ਵਜੇ (11 ਨਵੰਬਰ, 2023)
ਧਨਤੇਰਸ ਦੀ ਪੂਜਾ ਦਾ ਸ਼ੁੱਭ ਮਹੂਰਤ
ਸ਼ਾਮ 5.47 ਵਜੇ ਤੋਂ 7.43 ਵਜੇ ਤੱਕ
ਖਰੀਦਦਾਰੀ ਕਰਨ ਦਾ ਸ਼ੁੱਭ ਮਹੂਰਤ
ਸ਼ਾਮ 5.30 ਵਜੇ ਤੋਂ 8.08 ਵਜੇ ਤੱਕ
ਧਨਤੇਰਸ ’ਤੇ ਇੰਝ ਕਰੋ ਪੂਜਾ
ਧਨਤੇਰਸ 'ਤੇ ਪੂਜਾ ਕਰਨ ਲਈ ਸਭ ਤੋਂ ਪਹਿਲਾਂ ਇਕ ਚੌਂਕੀ ’ਤੇ ਲਾਲ ਰੰਗ ਦਾ ਕੱਪੜਾ ਵਿਛਾ ਲਓ। ਇਸ ਤੋਂ ਬਾਅਦ ਉਸ ਤਸਵੀਰ ਵਿੱਚ ਭਗਵਾਨ ਗਣੇਸ਼, ਕੁਬੇਰ, ਧਨਵੰਤਰੀ, ਲਕਸ਼ਮੀ ਜੀ ਦੀ ਤਸਵੀਰ ਰੱਖੋ। ਨਾਲ ਹੀ ਘਿਓ ਦਾ ਦੀਵਾ ਜਗਾਓ ਅਤੇ ਇਕ ਕਲਸ਼ ਵੀ ਰੱਖੋ। ਕਲਸ਼ 'ਤੇ ਨਾਰੀਅਲ ਅਤੇ ਪੰਜ ਵੱਖ-ਵੱਖ ਕਿਸਮਾਂ ਦੇ ਪੱਤੇ ਰੱਖੋ। ਇਸ ਤੋਂ ਬਾਅਦ ਗੁਲਾਲ, ਸਿੰਦੂਰ, ਹਲਦੀ, ਚਾਵਲ, ਪੰਜ ਰੰਗਾਂ ਵਾਲਾ ਧਾਗਾ ਥਾਲੀ ’ਚ ਰੱਖੋ। ਫਿਰ ਪੂਰੇ ਰੀਤੀ ਰਿਵਾਜ਼ ਨਾਲ ਪੂਜਾ ਕਰੋ।
ਧਨਤੇਰਸ ਮੌਕੇ 13 ਦੀਵੇ ਜਗਾਉਣ ਦਾ ਕੀ ਹੈ ਰਾਜ਼? ਇੱਕ-ਇੱਕ ਦੀਵਾ ਰੱਖਦੈ ਖ਼ਾਸ ਅਹਿਮੀਅਤ
NEXT STORY