ਜਲੰਧਰ (ਮਹੇਸ਼)–ਲੰਮਾ ਪਿੰਡ ਚੌਂਕ ਨੇੜੇ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਆਏ ਚਚੇਰੇ (ਤਾਏ-ਚਾਚੇ ਦੇ ਪੁੱਤਾਂ) ਭਰਾਵਾਂ ਸਮੇਤ 3 ਨਸ਼ਾ ਸਮੱਗਲਰਾਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਸਪੈਸ਼ਲ ਟਾਸਕ-ਫੋਰਸ (ਐੱਸ. ਟੀ. ਐੱਫ਼.) ਜਲੰਧਰ ਰੇਂਜ ਦੀ ਟੀਮ ਨੇ ਰਸਤੇ ਵਿਚ ਹੀ ਕਾਬੂ ਕਰ ਲਿਆ। ਤਿੰਨੋਂ ਮੁਲਜ਼ਮ ਪੀ. ਬੀ. 33 ਈ-0655 ਨੰਬਰ ਦੇ ਮੋਟਰਸਾਈਕਲ ’ਤੇ ਸਵਾਰ ਸਨ। ਉਨ੍ਹਾਂ ਦੇ ਕਬਜ਼ੇ ਵਿਚੋਂ ਐੱਸ. ਟੀ. ਐੱਫ਼. ਨੇ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਐੱਸ. ਟੀ. ਐੱਫ਼. ਦੇ ਏ. ਆਈ. ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਇੰਸ. ਹਰਦੀਪ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਵੱਲੋਂ ਲੰਮਾ ਪਿੰਡ ਚੌਂਕ ਨੇੜੇ ਰੇਡ ਕਰਕੇ ਫੜੇ ਗਏ ਨਸ਼ਾ ਸਮੱਗਲਰਾਂ ਦੀ ਪਛਾਣ ਰੋਹਿਤ ਪੁੱਤਰ ਭਗਵਾਨ ਦਾਸ ਅਤੇ ਡੈਨੀਅਲ ਪੁੱਤਰ ਰਾਜ ਕੁਮਾਰ ਦੋਵੇਂ ਨਿਵਾਸੀ ਪਿੰਡ ਧਾਰੀਵਾਲ, ਥਾਣਾ ਨਕੋਦਰ ਸਦਰ, ਜ਼ਿਲ੍ਹਾ ਜਲੰਧਰ ਅਤੇ ਗੁਰਚਰਨ ਿਸੰਘ ਸਾਬੀ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਡੋਗਰਾਂਵਾਲ, ਥਾਣਾ ਸੁਭਾਨਪੁਰ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਡੈਨੀਅਲ ਅਤੇ ਰੋਹਿਤ ਆਪਸ ਵਿਚ ਤਾਏ-ਚਾਚੇ ਦੇ ਪੁੱਤ ਹਨ।
ਇਹ ਵੀ ਪੜ੍ਹੋ: ਅੱਜ ਜਲੰਧਰ ਦਾ ਦੌਰਾ ਕਰਨਗੇ CM ਕੇਜਰੀਵਾਲ ਤੇ CM ਭਗਵੰਤ ਮਾਨ, ਕਰ ਸਕਦੇ ਨੇ ਵੱਡੇ ਐਲਾਨ
ਤਿੰਨਾਂ ਖ਼ਿਲਾਫ਼ ਥਾਣਾ ਐੱਸ. ਟੀ. ਐੱਫ. ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ 39 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਕੋਲੋਂ ਹੋਰ ਪੁੁੱਛਗਿੱਛ ਕੀਤੀ ਜਾ ਸਕੇ। ਤਿੰਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਰੋਹਿਤ 4 ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ। ਦੂਜਾ ਮੁਲਜ਼ਮ ਡੈਨੀਅਲ ਵੀ ਦੁਬਈ ਤੋਂ ਆਇਆ ਹੈ ਅਤੇ ਨਸ਼ੇ ਦੇ ਕਾਰੋਬਾਰ ਵਿਚ ਆਸਾਨੀ ਨਾਲ ਜ਼ਿਆਦਾ ਪੈਸੇ ਕਮਾਉਣ ਲਈ ਉਹ ਦੋਵੇਂ (ਡੈਨੀਅਲ ਅਤੇ ਰੋਹਿਤ) ਹੈਰੋਇਨ ਵੇਚਣ ਲੱਗੇ। ਤੀਜਾ ਮੁਲਜ਼ਮ ਗੁਰਚਰਨ ਸਿੰਘ ਸਾਬੀ ਕਾਰਪੇਂਟਰ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਜਲਦੀ ਹੀ ਡਰੈੱਸ ਕੋਡ 'ਚ ਨਜ਼ਰ ਆਉਣਗੇ ਆਟੋ ਚਾਲਕ, ਟਰੈਫਿਕ ਪੁਲਸ ਵੱਲੋਂ ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਜਲੰਧਰ ਦਾ ਦੌਰਾ ਕਰਨਗੇ CM ਕੇਜਰੀਵਾਲ ਤੇ CM ਭਗਵੰਤ ਮਾਨ, ਕਰ ਸਕਦੇ ਨੇ ਵੱਡੇ ਐਲਾਨ
NEXT STORY