ਨੂਰਪੁਰਬੇਦੀ (ਸੰਜੀਵ ਭੰਡਾਰੀ)-ਰੂਪਨਗਰ ਪੁਲਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵੱਲੋਂ ਗੈਰ ਸਮਾਜਿਕ ਕਾਰਜਾਂ 'ਚ ਸ਼ਾਮਲ ਵਿਅਕਤੀਆਂ ਨੂੰ ਦਬੋਚਣ ਲਈ ਆਰੰਭ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਂਕੀ ਕਲਵਾਂ ਦੀ ਪੁਲਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗਸ਼ਤ ਦੌਰਾਨ ਹਾਸਲ ਹੋਈ ਗੁਪਤ ਜਾਣਕਾਰੀ ਉਪਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ 4 ਮੋਟਰਸਾਈਕਲ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਚੌਂਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ 'ਚ ਸ਼ਾਮਲ ਸਬ-ਇੰਸਪੈਕਟਰ ਅਭਿਸ਼ੇਕ ਸ਼ਰਮਾ, ਹੋਲਦਾਰ ਜਸਵੀਰ ਸਿੰਘ ਅਤੇ ਪੀ. ਐੱਚ. ਜੀ. ਅਮਰੀਕ ਸਿੰਘ ਵੱਲੋਂ ਬਾਸਿਲਸਿਲਾ ਸ਼ੱਕੀ ਵਾਹਨਾਂ 'ਤੇ ਵਿਅਕਤੀਆਂ ਦੀ ਜਾਂਚ ਲਈ ਗਸ਼ਤ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ: ਪੰਜਾਬ 'ਚ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਕਾਲਜ
ਇਸ ਦੌਰਾਨ ਜਦੋਂ ਸ਼ਾਮੀਂ ਕਰੀਬ 6.15 ਵਜੇ ਉਹ ਪਿੰਡ ਸਮੁੰਦੜੀਆਂ ਵਿਖੇ ਭਜਨ ਢਾਬੇ ਦੇ ਲਾਗੇ ਮੌਜੂਦ ਸਨ ਤਾਂ ਮੁਖਬਰ ਖ਼ਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਅਰੁਣ ਕੁਮਾਰ ਪੁੱਤਰ ਸੀਤਾ ਰਾਮ ਨਿਵਾਸੀ ਪਿੰਡ ਸਬੌਰ, ਥਾਣਾ ਨੂਰਪੁਰਬੇਦੀ ਅਤੇ ਛਿੰਦਾ ਉਰਫ਼ ਗੋਰੂ ਉਰਫ਼ ਸਲੰਟਰੂ ਪੁੱਤਰ ਬਿੱਟੂ ਨਿਵਾਸੀ ਪਿੰਡ ਖੇੜਾ ਕਲਮੋਟ, ਥਾਨਾ ਨੰਗਲ ਨਸ਼ਾ ਕਰਨ ਦੇ ਆਦੀ ਹਨ ਅਤੇ ਹੋਲਾ ਮਹੱਲਾ ਦੌਰਾਨ ਲੱਗੇ ਲੰਗਰਾਂ ਦੇ ਬਾਹਰ ਤੋਂ ਯਾਤਰੀਆਂ ਦੇ ਮੋਟਰਸਾਈਕਲ ਚੋਰੀ ਕਰਕੇ ਬਾਹਰਲੇ ਜ਼ਿਲਿਆਂ ''ਚ ਵੇਚਣ ਉਪਰੰਤ ਨਸ਼ਾ ਖਰੀਦ ਕੇ ਆਪਣੀ ਨਸ਼ੇ ਦੀ ਲੱਤ ਪੂਰੀ ਕਰਦੇ ਹਨ। ਮੁਬਬਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ 10 ਮਾਰਚ ਨੂੰ ਵੀ ਸ਼ਾਮੀਂ ਕਰੀਬ 7 ਵਜੇ ਪਿੰਡ ਖੂਹੀ ਵਿਖੇ ਲੱਗੇ ਲੰਗਰ ਦੇ ਬਾਹਰੋਂ ਕਿਸੀ ਯਾਤਰੀ ਦਾ ਮੋਟਰਸਾਈਕਲ ਚੋਰੀ ਕਰਨ ਉਪਰੰਤ ਛੁਪਾ ਕੇ ਰੱਖਿਆ ਹੋਇਆ ਹੈ। ਅਗਰ ਉਨ੍ਹਾਂ ਨੂੰ ਕਾਬੂ ਕਰਕੇ ਪੁਛਗਿੱਛ ਕੀਤੀ ਜਾਵੇ ਤਾਂ ਚੋਰੀ ਕੀਤੇ ਕਈ ਮੋਟਰਸਾਈਕਲਾਂ ਸਮੇਤ ਹੋਰ ਸਮਾਨ ਵੀ ਬਰਾਮਦ ਹੋ ਸਕਦਾ ਹੈ।
ਇਹ ਵੀ ਪੜ੍ਹੋ : ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ 'ਚ 14 ਮਾਰਚ ਨੂੰ ਲੈ ਕੇ ਹੋਇਆ ਵੱਡਾ ਐਲਾਨ
ਉਕਤ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਸ ਟੀਮ ਨੇ ਅਰੁਣ ਕੁਮਾਰ ਪੁੱਤਰ ਸੀਤਾ ਰਾਮ ਨਿਵਾਸੀ ਪਿੰਡ ਸਬੌਰ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਫਰਾਰ ਹੋਏ ਛਿੰਦਾ ਉਰਫ਼ ਗੋਰੂ ਉਰਫ਼ ਸਲੰਟਰੂ, ਪੁੱਤਰ ਬਿੱਟੂ ਨਿਵਾਸੀ ਪਿੰਡ ਖੇੜਾ ਕਲਮੋਟ ਨੂੰ ਮੁੜ ਪਿੱਛਾ ਕਰਕੇ ਗਿ੍ਫਤਾਰ ਕਰ ਲਿਆ ਗਿਆ। ਜਿਸ ਤੋਂ ਕੀਤੀ ਗਈ ਪੁਛਗਿੱਛ ਉਪਰੰਤ ਪੁਲਸ ਨੇ ਤੀਸਰੇ ਦੋਸ਼ੀ ਰਵਿੰਦਰ ਕੁਮਾਰ ਉਰਫ ਰਵੀ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਪਿੰਡ ਖੇੜਾ ਕਲਮੋਟ, ਥਾਨਾ ਨੰਗਲ ਨੂੰ ਵੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ ਚੋਰੀ ਦੇ ਜੁਰਮ ਹੇਠ ਧਾਰਾ 303(2) ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਕਾਬੂ ਕੀਤੇ ਗਏ 3 ਦੋਸ਼ੀਆਂ 'ਚੋਂ ਅਰੁਣ ਕੁਮਾਰ ਪੁੱਤਰ ਸੀਤਾ ਰਾਮ ਨਿਵਾਸੀ ਪਿੰਡ ਸਬੌਰ ਨੂੰ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ''ਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ ਮਾਨਯੋਗ ਜੱਜ ਨੇ 3 ਦਿਨ ਦੇ ਪੁਲਸ ਰਿਮਾਂਡ ''ਤੇ ਭੇਜਣ ਦਾ ਆਦੇਸ਼ ਦਿੱਤਾ। ਜਦਕਿ ਗਿ੍ਫਤਾਰ ਕੀਤੇ ਗਏ 2 ਹੋਰਨਾਂ ਦੋਸ਼ੀਆਂ ਨੂੰ 14 ਮਾਰਚ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਚੌਂਕੀ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ''ਤੇ ਪੁਲਸ ਨੇ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ 4 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਜੋ ਉਨ੍ਹਾਂ ਵੱਲੋਂ 2 ਮੋਟਰਸਾਈਕਲ ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਰਾਹੋਂ, 1 ਮੋਟਰਸਾਈਕਲ ਪਿੰਡ ਕਾਹਨਪੁਰ ਖੂਹੀ ਜਦਕਿ 1 ਮੋਟਰਸਾਈਕਲ ਰੂਪਨਗਰ ਸ਼ਹਿਰ ਤੋਂ ਚੋਰੀ ਕੀਤਾ ਗਿਆ ਹੈ। ਉਨ੍ਹਾਂ ਆਖਿਆ ਰਿਮਾਂਡ ਦੌਰਾਨ ਉਨ੍ਹਾਂ ਤੋਂ ਹੋਰ ਚੋਰੀ ਹੋਏ ਸਾਮਾਨ ਦੀ ਬਰਾਮਦੀ ਹੋਣ ਦੀ ਵੀ ਉਮੀਦ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਰਿਹਾਇਸ਼ੀ ਇਲਾਕੇ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੱਗ ਗਈਆਂ ਮੌਜਾਂ: ਪੰਜਾਬ 'ਚ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਕਾਲਜ
NEXT STORY