ਜਲੰਧਰ (ਚੋਪੜਾ)–ਸ਼ਹਿਰ ਵਿਚ ਰੋਜ਼ਾਨਾ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਵਾਪਰਨ ਨਾਲ ਜਨਤਾ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਚੁੱਕੀ ਹੈ ਪਰ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਵੀ ਸੁਰੱਖਿਅਤ ਨਾ ਬਚੇ ਤਾਂ ਕਿਸੇ ਹੋਰ ਸਥਾਨ ’ਤੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਕਿਵੇਂ ਯਕੀਨੀ ਰਹਿ ਸਕਦੀ ਹੈ। ਡਿਪਟੀ ਕਮਿਸ਼ਨਰ ਦਫ਼ਤਰ ਵਿਚ ਅੱਜਕੱਲ੍ਹ ਚੋਰ ਗਿਰੋਹ ਕਾਫ਼ੀ ਸਰਗਰਮ ਹੈ, ਜਿਹੜਾ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਦੇ ਸਾਮਾਨ ਅਤੇ ਜੇਬਾਂ ’ਤੇ ਹੱਥ ਤਾਂ ਫੇਰਦਾ ਹੀ ਹੈ ਪਰ ਹੁਣ ਧੜੱਲੇ ਨਾਲ ਸਰਕਾਰੀ ਕਰਮਚਾਰੀਆਂ ਦੇ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗਾ ਹੈ।
ਚੋਰਾਂ ਨੇ ਮੰਗਲਵਾਰ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਕੰਮ ਕਰ ਰਹੇ ਸੇਵਾਦਾਰ ਜਗਦੀਸ਼ ਕੁਮਾਰ ਦਾ ਦਫ਼ਤਰ ਵਿਚ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ। ਜਗਦੀਸ਼ ਨੇ ਦੱਸਿਆ ਕਿ ਉਹ ਰੁਟੀਨ ਦੀ ਤਰ੍ਹਾਂ ਮੰਗਲਵਾਰ ਸਵੇਰੇ ਡਿਊਟੀ ’ਤੇ ਆਇਆ ਸੀ ਪਰ ਜਦੋਂ 11 ਵਜੇ ਕਿਸੇ ਕੰਮ ਜਾਣ ਲਈ ਉਹ ਪਾਰਕਿੰਗ ਵਿਚ ਆਇਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਸੇ ਤਰ੍ਹਾਂ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਲਰਕ ਪ੍ਰਿੰਸ ਵਰਮਾ ਦਾ ਮੋਟਰਸਾਈਕਲ ਵੀ ਚੋਰ ਚੋਰੀ ਕਰ ਕੇ ਲੈ ਗਏ ਸਨ।
ਇਹ ਵੀ ਪੜ੍ਹੋ: ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?
ਦੋਵਾਂ ਮਾਮਲਿਆਂ ਵਿਚ ਥਾਣਾ ਬਾਰਾਦਰੀ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਕੰਪਲੈਕਸ ਵਿਚ ਪੁਲਸ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਦੇ ਦਫ਼ਤਰ ਵੀ ਹਨ, ਜਿੱਥੇ ਹਰ ਸਮੇਂ ਸੁਰੱਖਿਆ ਵਿਵਸਥਾ ਲਈ ਪੁਲਸ ਕਰਮਚਾਰੀ ਤਾਇਨਾਤ ਰਹਿੰਦੇ ਹਨ, ਫਿਰ ਵੀ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਆਏ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਦਫ਼ਤਰ ਦੀ ਸੁਰੱਖਿਆ ਦੇ ਨਾਲ-ਨਾਲ ਕੰਪਲੈਕਸ ਵਿਚ ਪੁਲਸ ਦੀ ਗਸ਼ਤ ਵੀ ਸ਼ੁਰੂ ਕਰਵਾਈ ਜਾਵੇ ਤਾਂ ਕਿ ਦਫ਼ਤਰ ਵਿਚ ਆਉਣ-ਜਾਣ ਵਾਲੇ ਸ਼ੱਕੀ ਲੋਕਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ।
ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ’ਚੋਂ 7 ਮੋਬਾਇਲ ਤੇ 6 ਸਿਮ ਕਾਰਡ ਬਰਾਮਦ
NEXT STORY