ਜਲੰਧਰ (ਕੁੰਦਨ, ਪੰਕਜ)- ਵਿੱਤੀ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕਮਿਸ਼ਨਰ ਪੁਲਸ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਕਮਿਸ਼ਨਰੇਟ ਪੁਲਸ ਵੱਲੋਂ ਏ. ਟੀ. ਐੱਮ. ਰਾਹੀਂ ਧੋਖਾ ਕਰਕੇ ਪੈਸੇ ਕਢਵਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਅਣ-ਅਧਿਕਾਰਤ ਤੌਰ ’ਤੇ ਪੈਸੇ ਦਾ ਲੈਣ-ਦੇਣ ਹੋਣ ਪਿਛੋਂ ਇਕ ਪੀੜਤ ਵੱਲੋਂ ਪ੍ਰਾਪਤ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਕੀਤੀਆਂ ਗਈਆਂ ਹਨ।
ਸੀ. ਆਰ. ਪੀ. ਐੱਫ਼. ਤੋਂ ਸੇਵਾ ਮੁਕਤ ਹੋਏ ਸਬ ਇੰਸਪੈਕਟਰ ਅਵਿਨਾਸ਼ ਕੁਮਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ 05 ਫਰਵਰੀ 2025 ਪੁਲਸ ਥਾਣਾ ਨੰਬਰ 1 ਜਲੰਧਰ ਵਿਖੇ ਐੱਫ਼. ਆਈ. ਆਰ. ਨੰਬਰ 09 ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ 3 ਜਨਵਰੀ 2025 ਨੂੰ ਸ਼ਾਮ 6:15 ਵਜੇ ਤਿੰਨ ਵਿਅਕਤੀਆਂ ਵੱਲੋਂ ਗੁਲਾਬ ਦੇਵੀ ਰੋਡ, ਵਿੰਡਸਰ ਪਾਰਕ ਜਲੰਧਰ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ’ਤੇ ਉਸ ਦਾ ਏ. ਟੀ. ਐੱਮ. ਕਾਰਡ ਬਦਲ ਕੇ 17000 ਰੁਪਏ ਉਸ ਦੇ ਬੈਂਕ ਖਾਤੇ ਵਿੱਚ ਕਢਵਾਏ ਗਏ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀ, ਕਪੂਰਥਲਾ ਦੇ 10 ਨੌਜਵਾਨਾਂ 'ਚੋਂ 7 ਭੁਲੱਥ ਹਲਕੇ ਦੇ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਥਾਣਾ ਇਕ ਦੇ ਇੰਚਾਰਜ ਅਜਾਇਬ ਸਿੰਘ ਨੇ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਵੱਲੋਂ ਕਮਾਲੇ ਆਲਮ ਅਤੇ ਸ਼ਿਵਮ ਕੁਮਾਰ ਦੋਵੇਂ ਵਾਸੀ ਬਿਹਾਰ ਹਾਲ ਵਾਸੀ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਪਾਸੋਂ ਵੱਖ-ਵੱਖ ਬੈਂਕਾਂ ਦੇ 9 ਏ. ਟੀ. ਐੱਮ. ਕਾਰਡ ਅਤੇ ਅਪਰਾਧ ਦੌਰਾਨ ਵਰਤਿਆ ਗਿਆ ਇਕ ਚਿੱਟੇ ਰੰਗ ਦਾ ਅਪਾਚੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਤੇ ਇਨਾਂ ਦੇ ਤੀਜੇ ਸਾਥੀ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ।
ਪੁੱਛਗਿੱਛ ਦੌਰਾਨ ਪਾਇਆ ਗਿਆ ਕਿ ਦੋਸ਼ੀ ਪੁਲਸ ਸਟੇਸ਼ਨ ਆਦਮਪੁਰ ਦਿਹਾਤੀ ਵਿਖੇ ਐੱਫ਼. ਆਈ. ਆਰ. ਨੰਬਰ 159 ਮਿਤੀ 12-09-2022 ਧਾਰਾ 379, ਪੁਲਸ ਸਟੇਸ਼ਨ ਕਰਤਾਰਪੁਰ ਜਲੰਧਰ ਦਿਹਾਤੀ ਐੱਫ਼. ਆਈ. ਆਰ. ਨੰਬਰ 71 ਮਿਤੀ 14-06-2023 ਧਾਰਾ 406, 420 ਆਈ. ਪੀ. ਸੀ. ਅਤੇ ਥਾਣਾ ਡਿਵੀਜ਼ਨ ਨੰਬਰ 01 ਜਲੰਧਰ ਸ਼ਹਿਰ ਵਿੱਚ ਦਰਜ ਐੱਫ਼. ਆਈ. ਆਰ. ਨੰਬਰ 76 ਮਿਤੀ 10-07-2025 ਵਿੱਚ ਸ਼ਾਮਲ ਹਨ। ਕਮਿਸ਼ਨਰ ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਵਧੇਰੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇ। ਉਨ੍ਹਾਂ ਦੁਹਰਾਇਆ ਕਿ ਪੁਲਸ ਵਿਭਾਗ ਸ਼ਹਿਰ ਵਾਸੀਆਂ ਨੂੰ ਵਿੱਤੀ ਜੁਰਮਾਂ ਤੋਂ ਬਚਾ ਕੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਤੀਜੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਫ਼ਨੇ ਹੋਏ ਚੂਰਾ-ਚੂਰ, ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀਆਂ 'ਚ ਹੁਸ਼ਿਆਰਪੁਰ ਦੇ 10 ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀ, ਕਪੂਰਥਲਾ ਦੇ 10 ਨੌਜਵਾਨਾਂ 'ਚੋਂ 7 ਭੁਲੱਥ ਹਲਕੇ ਦੇ
NEXT STORY