ਜਲੰਧਰ (ਸੋਨੂੰ)- ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਖੁਸ਼ੀ 'ਚ ਜਲੰਧਰ ਵੈਸਟ ਦੇ ਸ਼ਰਧਾਲੂਆਂ 'ਚ ਕਾਫ਼ੀ ਸ਼ਰਧਾ ਤੇ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਖ਼ੂਬਸੂਰਤ ਆਤਿਸ਼ਬਾਜ਼ੀ ਕੀਤੀ ਗਈ ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਏ ਗਏ।

ਇਸ ਖੁਸ਼ੀ ਦੇ ਮੌਕੇ 'ਤੇ ਪੂਰੇ ਦੇਸ਼ 'ਚ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਸੀ, ਹਰ ਪਾਸੇ ਦੀਵਿਆਂ ਨਾਲ ਖ਼ੂਬਸੂਰਤ ਸਜਾਵਟ ਕੀਤੀ ਗਈ ਸੀ ਤੇ ਲੋਕਾਂ 'ਚ ਖੂਬ ਸ਼ਰਧਾ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਜਲੰਧਰ ਦੇ ਇਸ ਇਲਾਕੇ 'ਚ ਆਤਿਸ਼ਬਾਜ਼ੀ ਵੀ ਕੀਤੀ ਗਈ, ਜਿਸ ਨੇ ਖ਼ੂਬਸੂਰਤ ਨਜ਼ਾਰਾ ਪੇਸ਼ ਕੀਤਾ।

ਇਸ ਪਾਵਨ ਅਵਸਰ ਮੌਕੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਰਾਜਵਿੰਦਰ ਕੌਰ ਥਿਆੜਾ ਤੇ ਸਿਮਰਨਜੀਤ ਸਿੰਘ ਬੰਟੀ ਅਤੇ ਹੋਰ ਸਮਰਥਕ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਬਜ਼ੀ ਲੈਣ ਗਏ ਨੌਜਵਾਨ ਨੂੰ ਉਡੀਕਦੀ ਰਹਿ ਗਈ ਮਾਂ, ਸੜਕ ਕਿਨਾਰੇ ਖੜ੍ਹੇ ਆਟੋ 'ਚੋਂ ਮਿਲੀ ਲਾਸ਼
NEXT STORY