ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਦੇ ਨਿਰਦੇਸ਼ਾਂ ’ਤੇ ਇਨ੍ਹੀਂ ਦਿਨੀਂ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਨਾਜਾਇਜ਼ ਨਿਰਮਾਣਾਂ ’ਤੇ ਥੋੜ੍ਹਾ-ਬਹੁਤ ਐਕਸ਼ਨ ਸ਼ੁਰੂ ਕਰ ਰੱਖਿਆ ਹੈ। ਲਗਭਗ ਇਕ ਹਫ਼ਤੇ ਤੋਂ ਜਾਰੀ ਇਸ ਮੁਹਿੰਮ ਤਹਿਤ ਸਭ ਤੋਂ ਪਹਿਲਾ ਐਕਸ਼ਨ ਨਕੋਦਰ ਰੋਡ ’ਤੇ ਮਾਨ ਮੈਡੀਸਿਟੀ ਹਸਪਤਾਲ ਦੇ ਨੇੜੇ ਨਾਜਾਇਜ਼ ਤੌਰ ’ਤੇ ਬਣ ਰਹੇ ਕਮਰਸ਼ੀਅਲ ਗੋਦਾਮ ’ਤੇ ਕੀਤਾ ਗਿਆ, ਜਿਸ ਦਾ ਕਾਫ਼ੀ ਹੱਦ ਤਕ ਨਿਰਮਾਣ ਪੂਰਾ ਹੋ ਚੁੱਕਾ ਸੀ।
ਇਸ ਤੋਂ ਬਾਅਦ ਜਲੰਧਰ ਐਨਕਲੇਵ ਐਕਸਟੈਨਸ਼ਨ ਨਾਮਕ ਕਾਲੋਨੀ ਨੂੰ ਤੋੜਿਆ ਗਿਆ ਅਤੇ ਉਥੇ ਕਈ ਨਿਰਮਾਣ ਡੇਗੇ ਗਏ। ਉਸੇ ਇਲਾਕੇ ਵਿਚ ਸਥਿਤ ਜਲੰਧਰ ਕੁੰਜ ਅਤੇ ਸੁਦਾਮਾ ਵਿਹਾਰ ਵਿਚ ਨਾਜਾਇਜ਼ ਤੌਰ ’ਤੇ ਬਣ ਰਹੇ ਕਈ ਨਿਰਮਾਣਾਂ ਦਾ ਕੰਮ ਰੋਕਿਆ ਗਿਆ। ਨਿਗਮ ਦੀ ਇਸੇ ਟੀਮ ਨੇ ਸੁਦਾਮਾ ਵਿਹਾਰ ਵਿਚ ਇਕ ਡੀਲਰ ਵੱਲੋਂ ਨਾਜਾਇਜ਼ ਤੌਰ ’ਤੇ ਬਣਾਈਆਂ ਜਾ ਰਹੀਆਂ 4 ਕੋਠੀਆਂ ਨੂੰ ਸੀਲ ਕੀਤਾ ਅਤੇ ਕੁੱਕੀ ਢਾਬ ਇਲਾਕੇ ਵਿਚ ਬਣੀਆਂ 8 ਦੁਕਾਨਾਂ ਨੂੰ ਵੀ ਸੀਲ ਲਗਾ ਦਿੱਤੀ। ਗੁਰੂ ਰਵਿਦਾਸ ਚੌਂਕ ਨੇੜੇ ਇਕ ਕਮਰਸ਼ੀਅਲ ਨਿਰਮਾਣ ’ਤੇ ਵੀ ਕਾਰਵਾਈ ਕੀਤੀ ਗਈ ਅਤੇ ਗੋਲ ਮਾਰਕੀਟ ਵਿਚ ਬਾਲਾਜੀ ਜਿਊਲਰਜ਼ ਦੇ ਸਾਹਮਣੇ ਬਣ ਰਹੀਆਂ ਦੁਕਾਨਾਂ ਦਾ ਕੰਮ ਵੀ ਰੋਕਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਵਿਜ਼ੀਬਿਲਟੀ ਰਹੀ 'ਜ਼ੀਰੋ', 4 ਤੱਕ ਤਾਪਮਾਨ ਤੇ AQI 303 'ਤੇ ਰਿਹਾ, ਟੁੱਟ ਰਹੇ ਨੇ ਰਿਕਾਰਡ
ਇਸ ਤੋਂ ਇਲਾਵਾ ਕਿੰਗ ਕਾਲੋਨੀ ਮਿੱਠਾਪੁਰ ਰੋਡ ’ਤੇ ਵੀ ਕਈ ਕਮਰਸ਼ੀਅਲ ਨਿਰਮਾਣ ਰੋਕੇ ਗਏ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਕ ਹਫ਼ਤੇ ਅੰਦਰ ਇੰਨੇ ਨਾਜਾਇਜ਼ ਨਿਰਮਾਣਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਤਾਂ ਇਨ੍ਹਾਂ ਨਿਰਮਾਣਾਂ ਨੂੰ ਬਣਨ ਹੀ ਕਿਉਂ ਦਿੱਤਾ ਗਿਆ ਅਤੇ ਇਸ ਇਲਾਕੇ ਵਿਚ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਨੇ ਇਨ੍ਹਾਂ ਨਿਰਮਾਣਾਂ ’ਤੇ ਐਕਸ਼ਨ ਕਿਉਂ ਨਹੀਂ ਿਲਆ। ਕੀ ਇਸ ਮਾਮਲੇ ਵਿਚ ਨਿਗਮ ਕਮਿਸ਼ਨਰ ਨੂੰ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਨਹੀਂ ਕਰਨੀ ਚਾਹੀਦੀ।
ਖੁਰਲਾ ਕਿੰਗਰਾ, ਪੰਚਸ਼ੀਲ ਕਾਲੋਨੀ ਅਤੇ ਏਕਤਾ ਵਿਹਾਰ ਵਿਚ ਨਾਜਾਇਜ਼ ਨਿਰਮਾਣਾਂ ਨੂੰ ਰੋਕਿਆ
ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ ਵਿਚ ਫੀਲਡ ਵਿਚ ਉਤਰੀ ਨਿਗਮ ਟੀਮ ਨੇ ਅੱਜ ਵੀ ਖੁਰਲਾ ਕਿੰਗਰਾ ਇਲਾਕੇ ਵਿਚ ਕਈ ਥਾਵਾਂ ’ਤੇ ਕਾਰਵਾਈ ਕੀਤੀ। ਉਥੇ ਪੰਚਸ਼ੀਲ ਕਾਲੋਨੀ ਵਿਚ ਨਾਜਾਇਜ਼ ਤੌਰ ’ਤੇ ਬੈਡਮਿੰਟਨ ਅਕਾਦਮੀ ਦਾ ਨਿਰਮਾਣ ਕਰ ਲਿਆ ਗਿਆ ਸੀ, ਜਿਸ ਨੂੰ ਸੀਲ ਕਰ ਿਦੱਤਾ ਿਗਆ। ਇਸ ਤੋਂ ਇਲਾਵਾ ਖੁਰਲਾ ਕਿੰਗਰਾ ਅਤੇ ਏਕਤਾ ਵਿਹਾਰ ਵਿਚ ਨਾਜਾਇਜ਼ ਤੌਰ ’ਤੇ ਬਣਾਏ ਜਾ ਰਹੇ ਕਮਰਸ਼ੀਅਲ ਨਿਰਮਾਣਾਂ ਨੂੰ ਰੋਕਿਆ ਗਿਆ।
ਇਹ ਵੀ ਪੜ੍ਹੋ : ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਰਿਜ਼ਨਲ ਪਾਸਪੋਰਟ ਅਫ਼ਸਰ, ਇੰਝ ਰੱਖੀ ਜਾਵੇਗੀ ਚੱਪੇ-ਚੱਪੇ 'ਤੇ ਨਜ਼ਰ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਨੀ ਟਰਾਂਸਫ਼ਰ ਦੀ ਦੁਕਾਨ ’ਤੇ ਦਿਨ-ਦਿਹਾੜੇ ਚੋਰੀ, ਘਟਨਾ CCTV ’ਚ ਕੈਦ
NEXT STORY