ਕਪੂਰਥਲਾ (ਭੂਸ਼ਣ, ਮਲਹੋਤਰਾ)- ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਸੀ. ਆਰ. ਪੀ. ਐੱਫ਼. ਅਤੇ ਜੇਲ੍ਹ ਪੁਲਸ ਨੇ ਸਾਂਝੇ ਤੌਰ ’ਤੇ ਵੱਖ-ਵੱਖ ਬੈਰਕਾਂ ’ਚ ਚਲਾਈ ਚੈਕਿੰਗ ਮੁਹਿੰਮ ਦੌਰਾਨ ਲਾਵਾਰਿਸ ਹਾਲਾਤ ’ਚ ਪਏ 4 ਮੋਬਾਇਲ ਅਤੇ ਬੈਟਰੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ 3 ਅਣਪਛਾਤੇ ਹਵਾਲਾਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ।
ਜਾਣਕਾਰੀ ਅਨੁਸਾਰ ਡੀ. ਜੀ. ਪੀ. ਜੇਲ ਹਰਪ੍ਰੀਤ ਸਿੰਘ ਸਿੱਧੂ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲ੍ਹਾਂ ’ਚ ਚੱਲ ਰਹੀ ਵਿਸ਼ੇਸ਼ ਸਰਚ ਮੁਹਿੰਮ ਤਹਿਤ ਬੀਤੀ ਰਾਤ ਸੀ. ਆਰ. ਪੀ. ਐੱਫ਼. ਦੀਆਂ ਟੀਮਾਂ ਨੇ ਜੇਲ੍ਹ ਪੁਲਸ ਨੂੰ ਨਾਲ ਲੈ ਕੇ ਵੱਖ-ਵੱਖ ਬੈਰਕਾਂ ’ਚ ਵੱਡੇ ਪੱਧਰ ’ਤੇ ਸਰਚ ਮੁਹਿੰਮ ਚਲਾਈ ਸੀ। ਜਿਸ ਦੌਰਾਨ ਸਾਰੀਆਂ ਬੈਰਕਾਂ ਦੀ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਤੇ ਜੇਲ ’ਚ ਬੰਦ ਲਗਭਗ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਿਸ ਦੌਰਾਨ ਵੱਖ-ਵੱਖ ਬੈਰਕਾਂ ’ਚ ਲਾਵਾਰਿਸ ਹਾਲਤ ’ਚ ਪਏ 4 ਮੋਬਾਇਲ, ਬੈਟਰੀਆਂ ਤੇ ਚਾਰਜਰ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਲੱਗਣਗੇ ਸਮਾਰਟ ਬਿਜਲੀ ਮੀਟਰ, ਸਰਕਾਰੀ ਦਫ਼ਤਰਾਂ ਤੇ ਮੁਲਾਜ਼ਮਾਂ ਦੇ ਘਰਾਂ ਤੋਂ ਹੋਵੇਗੀ ਸ਼ੁਰੂਆਤ
ਜਾਂਚ ’ਚ ਜੁਟੀ ਪੁਲਸ ਟੀਮ ਦਾ ਮੰਨਣਾ ਹੈ ਕਿ ਵੱਡੇ ਪੱਧਰ ’ਤੇ ਸੁਰੱਖਿਆ ਟੀਮਾਂ ਵੱਲੋਂ ਚਲਾਈ ਸਰਚ ਨੂੰ ਦੇਖਦੇ ਹੋਏ ਅਣਪਛਾਤੇ ਹਵਾਲਾਤੀਆਂ ਵੱਲੋਂ ਬਰਾਮਦ ਮੋਬਾਇਲ ਤੇ ਬੈਟਰੀਆਂ ਨੂੰ ਸੁੱਟ ਦਿੱਤਾ ਸੀ। ਇਸ ਸਬੰਧੀ ਪੁਲਸ ਜਾਂਚ ਦਾ ਦੌਰ ਜਾਰੀ ਹੈ। ਉੱਥੇ ਹੀ ਨਾਮਜ਼ਦ ਕੀਤੇ ਗਏ ਤਿੰਨਾਂ ਹਵਾਲਾਤੀਆਂ ਦੀ ਪਛਾਣ ਦੀ ਕੋਸ਼ਿਸ਼ ਜਾਰੀ ਹੈ। ਗੌਰ ਹੋਵੇ ਕਿ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ’ਚ ਲੰਬੇ ਸਮੇਂ ਤੋਂ ਮੋਬਾਇਲ ਬਰਾਮਦਗੀ ਦਾ ਦੌਰ ਜਾਰੀ ਹੈ। ਸਾਲ 2021 ’ਚ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ’ਚ ਜਿੱਥੇ ਸੁਰੱਖਿਆ ਟੀਮਾਂ ਨੇ 400 ਦੇ ਕਰੀਬ ਮੋਬਾਇਲ ਫੋਨ ਬਰਾਮਦ ਕੀਤੇ ਸਨ, ਉੱਥੇ ਹੀ ਇਸ ਸਾਲ ਦੇ ਪਹਿਲੇ 9 ਮਹੀਨਿਆਂ ’ਚ ਹੀ ਕਰੀਬ 150 ਮੋਬਾਇਲ ਬਰਾਮਦ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਸੋਢਲ ਮੇਲੇ ਮੌਕੇ ਤਾਇਨਾਤ ਰਹਿਣਗੇ 1000 ਪੁਲਸ ਮੁਲਾਜ਼ਮ, ਪੁਲਸ ਕਮਿਸ਼ਨਰ ਨੇ ਦਿੱਤੀਆਂ ਇਹ ਹਦਾਇਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਘਰੋਂ ਗਏ ਵਿਅਕਤੀ ਦੀ ਲਾਸ਼ ਖਾਂਬਰਾ ਦੇ ਸ਼ਮਸ਼ਾਨਘਾਟ ਤੋਂ ਬਰਾਮਦ
NEXT STORY