ਜਲੰਧਰ (ਰਾਜੇਸ਼)— ਜਲੰਧਰ ਦੀ ਮਸ਼ਹੂਰ ਮਕਸੂਦਾਂ ਦੀ ਸਬਜ਼ੀ ਮੰਡੀ 'ਚ ਦੋ ਲੱਖ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਜਾਣਕਾਰੀ ਦਿੰਦੇ ਫਰੂਟ ਦੀ ਦੁਕਾਨ ਦੇ ਮਾਲਕ ਸ਼ਾਮ ਲਾਲ ਅਤੇ ਸਤੀਸ਼ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਬਲਦੇਵ ਰਾਜ ਨਾਂ ਦਾ ਵਿਅਕਤੀ ਕੰਮ ਕਰਦਾ ਹੈ ਜੋ ਅੱਜ ਫਰੂਟ ਦਾ ਸਾਮਾਨ ਲੈ ਕੇ ਵਾਪਸ ਦੁਕਾਨ ਵੱਲ ਜਾ ਰਿਹਾ ਸੀ ਕਿ ਇਸੇ ਦੌਰਾਨ ਸਬਜ਼ੀ ਮੰਡੀ ਨੇੜੇ ਮੋਟਰਸਾਈਕਲ 'ਤੇ 3 ਲੁਟੇਰੇ ਆਏ ਅਤੇ ਬਲਦੇਵ ਨਾਲ ਲੁੱਟਖੋਹ ਕਰਦੇ ਹੋਏ ਉਸ ਦੇ ਕੋਲੋਂ ਕੈਸ਼ ਨਾਲ ਭਰੀ ਗੁੱਥੀ ਲੁੱਟ ਕੇ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਗੁੱਥੀ 'ਚ ਕਰੀਬ 2 ਲੱਖ ਰੁਪਏ ਕੈਸ਼ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਤੋਂ ਬਾਅਦ ਘਟਨਾ ਸਬੰਧੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਲੁਟੇਰਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਚਕਮਾ ਦੇ ਕੇ ਕੈਦੀ ਹੋਇਆ ਫਰਾਰ
NEXT STORY