ਬੰਗਾ (ਰਾਕੇਸ਼ ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਵੱਲੋਂ 16 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਐੱਸ. ਆਈ. ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਏ. ਐੱਸ. ਆਈ. ਮਹਿੰਦਰ ਪਾਲ ਨਾਲ ਜਨਰਲ ਚੈਕਿੰਗ ਅਤੇ ਗਸ਼ਤ ਦੌਰਾਨ ਕਜਲਾ ਪੁਲੀ ਨਜ਼ਦੀਕ ਪੁੱਜੇ ਅਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਨਹਿਰ ਸੂਆ ਦੇ ਨਾਲ-ਨਾਲ ਨਹਿਰ ਕਾਲੋਨੀ ਬੰਗਾ ਵੱਲੋਂ ਪੈਂਦਲ ਆਉਂਦਾ ਵਿਖਾਈ ਦਿੱਤਾ, ਜੋ ਸਾਹਮਣੇ ਤੋਂ ਪੁਲਸ ਨੂੰ ਨਾਕਾਬੰਦੀ ਲਾਈ ਵੇਖ ਕੇ ਸੜਕ ਕਿਨਾਰੇ ਪਿਸ਼ਾਬ ਕਰਨ ਦੇ ਬਹਾਨੇ ਬੈਠ ਗਿਆ ਅਤੇ ਆਪਣੇ ਪਹਿਨੇ ਪਜਾਮੇ ਦੀ ਜੇਬ ’ਚੋਂ ਇਕ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਉੱਘੇ ਘਾਹ ਫੂਸ ’ਚ ਲਕਾਉਣ ਲੱਗ ਪਿਆ, ਜਿਸ ਨੂੰ ਪੁਲਸ ਪਾਰਟੀ ਨੇ ਬਹੁਤ ਹੀ ਚੁਸਤੀ ਨਾਲ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਗੰਭੀਰ ਕਰਜ਼ਾ ਸੰਕਟ 'ਚ ਘਿਰਿਆ ਸੂਬਾ
ਉਨ੍ਹਾਂ ਦੱਸਿਆ ਸ਼ੁਰੂਆਤੀ ਜਾਂਚ ਦੌਰਾਨ ਉਸ ਦੀ ਪਛਾਣ ਕੁਲਦੀਪ ਕੁਮਾਰ ਉਰਫ਼ ਦੀਪਾ ਪੁੱਤਰ ਸੁਲਿੰਦਰ ਕੁਮਾਰ ਮੁਹੱਲਾ ਮੁਕਤਪੁਰਾ ਬੰਗਾ ਵੱਜੋਂ ਹੋਈ। ਉਨ੍ਹਾਂ ਦੱਸਿਆ ਜਦੋਂ ਉਸ ਦੁਆਰਾ ਘਾਹ ਫੂਸ ’ਚ ਲੁਕਾ ਕੇ ਰੱਖੇ ਲਿਫ਼ਾਫ਼ੇ ਦੀ ਜਾਂਚ ਕੀਤੀ ਤਾਂ ਉਸ ’ਚੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਕਾਬੂ ਆਏ ਵਿਅਕਤੀ ਨੂੰ ਥਾਣਾ ਸਿਟੀ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਨੂੰ ਮੈਡੀਕਲ ਜਾਂਚ ਉਪੰਰਤ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ-‘ਬਾਹਰਲੇ’ ਲੋਕਾਂ ਦੀ ਐਂਟਰੀ ’ਤੇ ਭਾਜਪਾ ’ਚ ਹੋ-ਹੱਲਾ, ਟਕਸਾਲੀ ਨੇਤਾਵਾਂ ਦੀ ਬੈਠਕ ’ਚ ਪਾਰਟੀ ਦੇ ਰਵੱਈਏ ’ਤੇ ਸਵਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
'ਬਾਬਾ ਸੋਢਲ' ਮੇਲੇ ਦੇ ਮੱਦੇਨਜ਼ਰ ਜਲੰਧਰ ਨਗਰ ਨਿਗਮ ਨੇ ਸਥਾਪਤ ਕੀਤਾ ਕੰਟਰੋਲ ਰੂਮ
NEXT STORY