ਜਲੰਧਰ (ਵਿਸ਼ੇਸ਼)- ਭਾਰਤ ਦੇ 75ਵੇਂ ਗਣਤੰਤਰ ਦਿਵਸ ਦੇ ਮੌਕੇ ਡਾ. ਹੇਡਗੇਵਾਰ ਸਮਾਰਕ ਸੰਘ ਵੱਲੋਂ ਗੋਪਾਲ ਨਗਰ, ਪੀਲੀ ਕੋਠੀ ’ਚ ਵਿਸ਼ਾਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰ ਗਾਨ ਨਾਲ ਕੀਤੀ ਗਈ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਡਾ. ਦੇਵੇਂਦਰ ਕੁਮਾਰ, ਪ੍ਰੋਫੈਸਰ ਮੁੱਖ ਬੁਲਾਰਾ ਰਹੇ। ਡਾ. ਹੇਡਗੇਵਾਰ ਸਮਾਰਕ ਸੰਘ ਦੇ ਸਕੱਤਰ ਕੰਕੇਸ਼ ਗੁਪਤਾ ਨੇ ਮੰਚ ਸੰਚਾਲਨ ਕੀਤਾ।
ਵਿਕਰਮ ਅਰੋੜਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੇ ਸਮਾਪਨ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨਾਲ ਹੋਇਆ। ਪ੍ਰੋਗਰਾਮ ’ਚ 100 ਨਾਲੋਂ ਵੱਧ ਸ਼ਹਿਰ ਦੇ ਪਤਵੰਤੇ ਤੇ ਬੁੱਧੀਜੀਵੀ ਲੋਕਾਂ ਨੇ ਹਿੱਸਾ ਲਿਆ ਅਤੇ ਦੇਸ਼ ਸਮਾਜ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਯਾਦ ਕੀਤਾ। ਪ੍ਰੋਗਰਾਮ ’ਚ ਮੁੱਖ ਰੂਪ ਨਾਲ ਰਾਸ਼ਟਰੀ ਸਵੈ-ਸਵੇਕ ਸੰਘ ਦੇ ਪ੍ਰਚਾਰਕ ਸ਼ਸ਼ਾਂਕ ਜੀ, ਰਾਸ਼ਟਰੀ ਸਵੈ-ਸਵੇਕ ਸੰਘ ਦੇ ਪ੍ਰਚਾਰਕ ਨਵਦੀਪ ਜੀ, ਰਾਮ ਕ੍ਰਿਸ਼ਨ ਜੀ, ਡਾ. ਬਲਰਾਜ ਗੁਪਤਾ, ਡਾ. ਗੌਰਵ ਗੁਪਤਾ, ਡਾ. ਪਰਵਿੰਦਰ ਬਜਾਜ, ਅਜੇ ਗੋਸਵਾਮੀ, ਪ੍ਰਿੰ. ਰਾਕੇਸ਼ ਸ਼ਰਮਾ, ਪੱਤਰਕਾਰ ਅਜੀਤ ਸਿੰਘ ਬੁਲੰਦ, ਐੱਮ. ਪੀ. ਸਿੰਘ, ਡਾ. ਪੂਨਮ ਭਾਰਦਵਾਜ, ਪਾਰੁਲ ਅਰੋੜਾ, ਡਾ. ਰਜਤ ਸਰੀਨ ਤੇ ਡਾ. ਪਵਿੱਤਰ ਸ਼ਰਮਾ ਆਦਿ ਹਾਜ਼ਰ ਰਹੇ।
ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
ਅਧਿਕਾਰਾਂ ਦੇ ਨਾਲ-ਨਾਲ ਫਰਜ਼ ਬਾਰੇ ਵੀ ਜਾਣਕਾਰੀ ਦਿੰਦਾ ਹੈ ਸੰਵਿਧਾਨ : ਦੇਵੇਂਦਰ ਕੁਮਾਰ
ਮੁੱਖ ਬੁਲਾਰਾ ਪ੍ਰੋ. ਦੇਵੇਂਦਰ ਕੁਮਾਰ ਨੇ ਕਿਹਾ ਕਿ ਸੰਵਿਧਾਨ ਸਾਨੂੰ ਅਧਿਕਾਰਾਂ ਦੇ ਨਾਲ-ਨਾਲ ਫਰਜ਼ ਬਾਰੇ ’ਚ ਵੀ ਦੱਸਦਾ ਹੈ। ਉਨ੍ਹਾਂ ਨੇ ਦੇਸ਼ ਦੇ ਦੇਰ ਤੱਕ ਗੁਲਾਮ ਰਹਿਣ ਦੇ ਕਾਰਨਾਂ ’ਤੇ ਚਿੰਤਨ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਦੇਸ਼ ’ਚ ਅੱਜ ਦੀ ਸਥਿਤੀ ਦਾ ਚਿਤਰਣ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਰਾਸ਼ਟਰ ਪਿਛਲੇ ਇਕ ਦਹਾਕੇ ਤੋਂ ਬਹੁਤ ਹੀ ਤੇਜ਼ ਗਤੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਅੱਜ ਇੰਫ੍ਰਾਸਟਰੱਕਚਰ ਡਿਫੈਂਸ ਪੁਲਾੜ ਟੈਕਨਾਲੋਜੀ ਖੇਡ ਆਦਿ ਹਰ ਖੇਤਰ ’ਚ ਭਾਰਤ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
ਭਾਰਤੀ ਸੰਵਿਧਾਨ ਸਭ ਤੋਂ ਖੂਬਸੂਰਤ, ਘੱਟ ਗਿਣਤੀ ਭਾਈਚਾਰੇ ਨੂੰ ਵੀ ਦਿੰਦੈ ਉੱਚ ਅਹੁਦਿਆਂ ਦੇ ਮੌਕੇ
ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਕੇਸਰੀ ਸਮੂਹ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਭਾਰਤੀ ਸੰਵਿਧਾਨ ਦੀਆਂ ਖ਼ੂਬੀਆਂ ’ਤੇ ਚਰਚਾ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਕਿਸੇ ਨਾਗਰਿਕ ਨਾਲ ਧਰਮ ਦੇ ਆਧਾਰ ’ਤੇ ਭੇਦਭਾਵ ਨਹੀਂ ਕਰਦਾ ਅਤੇ ਇਹ ਸੰਵਿਧਾਨ ਦੀ ਹੀ ਖ਼ੂਬਸੂਰਤੀ ਹੈ ਕਿ ਭਾਰਤ ’ਚ ਘੱਟ ਗਿਣਤੀ ਭਾਈਚਾਰੇ ਤੋਂ ਪ੍ਰਧਾਨ ਮੰਤਰੀ ਵੀ ਬਣਦੇ ਹਨ ਅਤੇ ਰਾਸ਼ਟਰਪਤੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਫ਼ੌਜ ਦੇ ਮੁਖੀ ਵਰਗੇ ਅਹਿਮ ਅਹੁਦਿਆਂ ’ਤੇ ਵੀ ਘੱਟ ਗਿਣਤੀ ਭਾਈਚਾਰੇ ਨਾਲ ਜੁੜੇ ਲੋਕ ਸੇਵਾ ਕਰ ਚੁੱਕੇ ਹਨ, ਜਦਕਿ ਕਿਸੇ ਹੋਰ ਦੇਸ਼ ਦਾ ਸੰਵਿਧਾਨ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸੰਵਿਧਾਨ ’ਚ ਸਮੇਂ ਦੇ ਮੁਤਾਬਕ ਸੋਧਾਂ ਦੀ ਲੋੜ ਪੈਂਦੀ ਹੈ ਅਤੇ ਹੁਣ ਵੀ ਦੇਸ਼ ਦੇ ਸੰਵਿਧਾਨ ’ਚ ਕਈ ਅਜਿਹੇ ਕਾਨੂੰਨ ਹਨ, ਜਿਨ੍ਹਾਂ ਨੂੰ ਮੌਜੂਦਾ ਸਮੇਂ ਨੂੰ ਧਿਆਨ ’ਚ ਰੱਖਦੇ ਹੋਏ ਬਦਲਣ ਦੀ ਲੋੜ ਹੈ।
ਚੰਗੇ ਸ਼ਾਸਕ ਹੀ ਕਰ ਸਕਦੇ ਹਨ ਸੰਵਿਧਾਨ ਦਾ ਸਹੀ ਪਾਲਣ : ਪ੍ਰਮੋਦ
ਇਸ ਦੌਰਾਨ ਰਾਸ਼ਟਰੀ ਸਵੈ-ਸੇਵਕ ਸੰਘ ਉੱਤਰ ਖੇਤਰ ਦੇ ਸਮਾਜਿਕ ਸਮਰਸਤਾ ਮੁਖੀ ਪ੍ਰਮੋਦ ਨੇ ਕਿਹਾ ਕਿ ਦੇਸ਼ ਦੇ ਸ਼ਾਸਕ ਜੇਕਰ ਚੰਗੇ ਹਨ ਤਾਂ ਸੰਵਿਧਾਨ ਦਾ ਸਹੀ ਪਾਲਣ ਹੋ ਸਕਦਾ ਹੈ, ਜੇਕਰ ਦੇਸ਼ ਦੇ ਸ਼ਾਸਕ ਸਹੀ ਨਹੀਂ ਹਨ ਤਾਂ ਚੰਗਾ ਸੰਵਿਧਾਨ ਵੀ ਕੁਝ ਨਹੀਂ ਕਰ ਸਕਦਾ। ਇਸ ਸੰਵਿਧਾਨ ਕਾਰਨ ਹੀ ਸਾਨੂੰ ਅੱਜ ਰਾਮ ਲੱਲਾ ਲਈ ਜਨਮ ਸਥਾਨ ਮੰਦਰ ਵਿਸ਼ਾਲ ਰੂਪ ’ਚ ਪ੍ਰਾਪਤ ਹੋਇਆ ਹੈ। ਇਸ ਸੰਵਿਧਾਨ ਨੇ ਹੀ ਸਾਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਅਸੀਂ ਆਪਣੇ ਦੁੱਖ, ਆਪਣੀਆਂ ਸਮੱਸਿਆਵਾਂ ਅਖਬਾਰ, ਸੋਸ਼ਲ ਮੀਡੀਆ ਤੇ ਅਦਾਲਤਾਂ ਰਾਹੀਂ ਸਰਕਾਰ ਦੇ ਸਾਹਮਣੇ ਰੱਖਣ ’ਚ ਸਮਰੱਥ ਹੋਏ ਹਾਂ। ਇਹੀ ਸਾਡੀ ਅਸਲੀ ਆਜ਼ਾਦੀ ਹੈ ਜੋ ਸੰਵਿਧਾਨ ਰਾਹੀਂ ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਡਕਰ ਜੀ ਨੇ ਸਾਨੂੰ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੜ੍ਹਦੀਵਾਲਾ ’ਚ ਦਰਦਨਾਕ ਹਾਦਸਾ, ਦਾਦੇ-ਪੋਤੇ ਦੀ ਇਕੱਠਿਆਂ ਮੌਤ
NEXT STORY