ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਨਾਕਾਬੰਦੀ ਦੇ ਦੌਰਾਨ ਸ਼੍ਰੀ ਨਗਰ ਤੋਂ ਲਿਅਾਂਦੀ ਗਈ 55 ਕਿਲੋ ਚੂਰਾ-ਪੋਸਤ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਗ੍ਰਿਫਤਾਰ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਹੁਕਮਾਂ ’ਤੇ ਜ਼ਿਲਾ ਭਰ ’ਚ ਚਲਾਈ ਜਾ ਰਹੀ ਡਰੱਗ ਮੁਹਿਮ ਦੇ ਤਹਿਤ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪਕੈਟਰ ਸੁਰਿੰਦਰ ਚਾਂਦ ਨੇ ਕਪੂਰਥਲਾ ਨਕੋਦਰ ਮਾਰਗ ’ਤੇ ਪੈਂਦੇ ਪਿੰਡ ਸੁਖਾਨੀ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਟੀਮ ਨੂੰ ਸੁਚਨਾ ਮਿਲੀ ਨਕੋਦਰ ਵੱਲੋਂ ਇਕ ਅੱਗ ਕਾਰ ਵਿਚ ਭਾਰੀ ਮਾਤਰਾ ਵਿਚ ਨਸ਼ੇ ਦੀ ਖੇਪ ਮੌਜੂਦ ਹੈ, ਜਿਸ ਤੋਂ ਜਦੋਂ ਪੁਲਸ ਨੇ ਉਕਤ ਕਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਨੇ ਭੱਜਣ ਦੀ ਕੋਸ਼ਿਸ ਕੀਤੀ ਤਾਂ ਪੁਲਸ ਨੇ ਕਾਰ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਪੁਛਗਿਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਹਰਮਿੰਦਰ ਸਿੰਘ ਉਰਫ ਬਾਜਵਾ ਪੁੱਤਰ ਗੋਪਾਲ ਸਿੰਘ ਵਾਸੀ ਟੋਪਲੀਵਾਲ ਜੰਮੂ ਦੱਸਿਆ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕਾਰ ਵਿਚੋਂ ਬਰਾਮਦ 3 ਥੈਲੀਆ ਵਿਚੋਂ 55 ਕਿਲੋ ਚੂਰਾ-ਪੋਸਟ ਬਰਾਮਦ ਹੋਇਆ ਹੈ। ਮੁਲਜ਼ਮ ਨੇ ਪੁੱਛਗਿਛ ਦੌਰਾਨ ਦੱÎਸਿਆ ਕਿ ਉਹ ਸ਼੍ਰੀ ਨਗਰ ਤੋਂ ਲਿਆਂਦਾ ਗਿਆ ਚੂਰਾ-ਪੋਸਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੇਚਦਾ ਹੈ ਅਤੇ ਉਹ ਲੰਬੇ ਸਮੇਂ ਤੋਂ ਚੂਰਾ-ਪੋਸਤ ਵੇਚਣ ਦਾ ਧੰਦਾ ਕਰ ਰਿਹਾ ਹੈ। ਮੁਲਜ਼ਮ ਬਰਾਮਦ ਚੂਰਾ-ਪੋਸਤ ਕਿਨ੍ਹਾਂ ਵਿਅਕਤੀਅਾਂ ਨੂੰ ਦੇਣ ਜਾ ਰਿਹਾ ਸੀ, ਇਸ ਸਬੰਧੀ ਉਸ ਪਾਸੋਂ ਪੁੱਛਗਿਛ ਦਾ ਦੌਰ ਜਾਰੀ ਹੈ। ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅਧਿਆਪਕਾਂ ਨੇ ਫੂਕਿਅਾ ਪੰਜਾਬ ਸਰਕਾਰ ਦਾ ਪੁਤਲਾ
NEXT STORY