ਰੂਪਨਗਰ, (ਕੈਲਾਸ਼)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ’ ਅਧੀਨ ਸਿਹਤ ਵਿਭਾਗ ਦੀ ਇਕ ਟੀਮ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਖੁਰਾਕੀ ਵਸਤਾਂ ਦੇ 10 ਸੈਂਪਲ ਭਰੇ ਗਏ। ਐਸਿਟੈਂਟ ਕਮਿਸ਼ਨਰ ਫੂਡ ਡਾ. ਸੁਖਰਾਓ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਦੁੱਧ , ਸਰਸੋਂ ਦੇ ਤੇਲ , ਖੋਏ ਅਤੇ ਫਲਾਂ ਦੇ ਦੋਂ-ਦੋਂ ਸੈਂਪਲ ਭਰੇ ਗਏ ਅਤੇ ਇਨਾਂ ਨੂੰ ਅਗਲੇਰੀ ਜਾਂਚ ਲਈ ਫੂਡ ਐਨਾਲਿਸਟ ਪੰਜਾਬ ਦੇ ਦਫਤਰ ਵਿਖੇ ਭੇਜਿਆ ਗਿਆ ਹੈ। ਇਸ ਦੀ ਰਿਪੋਰਟ ਪ੍ਰਾਪਤ ਹੋਣ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਫਲ ਵਿਕਰੇਤਾਵਾਂ ਤੇ ਢਾਬਾ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਸਾਫ-ਸੁਥਰੀਆਂ ਮਿਆਰੀ ਵਸਤਾਂ ਹੀ ਉਪਭੋਗਤਾਵਾਂ ਨੂੰ ਮੁਹੱਈਆ ਕਰਾਉਣ।
ਅੰਮ੍ਰਿਤਸਰ ਰੇਲ ਹਾਦਸਾ : ਸਿਵਲ ਹਸਪਤਾਲ ਜਲੰਧਰ ਤੋਂ ਅੰਮ੍ਰਿਤਸਰ ਗਈ ਡਾਕਟਰਾਂ ਦੀ ਟੀਮ
NEXT STORY