ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲੇ ਅਤੇ ਇਸ ਦੀ ਰੋਕਥਾਮ ਲਈ ਸਥਾਨਕ ਪੱਧਰ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਨਾਲ ਈਂਧਨ ਮੰਗ ’ਚ ਜੋ ਵਾਧਾ ਹੋਣ ਲੱਗਾ ਹੈ, ਉਹ ਇਕ ਵਾਰ ਮੁੜ ਘਟਣ ਦਾ ਜੋਖਮ ਦਿਖਾਈ ਦੇਣ ਲੱਗਾ ਹੈ। ਰੋਕਥਾਮ ਲਈ ਦੇਸ਼ ਭਰ ’ਚ ਸਥਾਨਕ ਪੱਧਰ ’ਤੇ ‘ਲਾਕਡਾਊਨ’ ਵਰਗੇ ਉਪਾਅ ਨਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ। ਅਧਿਕਾਰੀਆਂ ਨੇ ਇਹ ਗੱਲ ਕਹੀ।
ਮਹਾਰਾਸ਼ਟਰ ਤੋਂ ਬਾਅਦ ਦਿੱਲੀ ਅਤੇ ਰਾਜਸਥਾਨ ਨੇ ਸੀਮਤ ਮਿਆਦ ਲਈ ‘ਲਾਕਡਾਊਨ’ ਲਗਾਇਆ ਹੈ। ਇਸ ਨਾਲ ਯਾਤਰਾ ਅਤੇ ਵਪਾਰ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ। ਹੋਰ ਸੂਬੇ ਵੱਖ-ਵੱਖ ਸਮੇਂ ਅਤੇ ਵੱਖ-ਵੱਖ ਮਿਆਦ ਲਈ ਕਰਫਿਊ ਲਗਾ ਰਹੇ ਹਨ। ਜਨਤਕ ਖੇਤਰ ਦੀ ਇਕ ਤੇਲ ਮਾਰਕੀਟਿੰਗ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਆਵਾਜਾਈ ’ਤੇ ਅਸਰ ਪਵੇਗਾ। ਨਤੀਜੇ ਵਜੋਂ ਈਂਧਨ ਖਪਤ ਪ੍ਰਭਾਵਿਤ ਹੋਵੇਗੀ।
ਅਧਿਕਾਰੀ ਮੁਤਾਬਕ ਦੇਸ਼ ’ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਈਂਧਨ ਡੀਜ਼ਲ ਦੀ ਖਪਤ ਪਿਛਲੇ ਮਹੀਨੇ ਦੇ ਮੁਕਾਬਲੇ 3 ਫੀਸਦੀ ਘਟੀ ਹੈ ਜਦੋਂ ਕਿ ਪੈਟਰੋਲ ਦੀ ਵਿਕਰੀ 5 ਫੀਸਦੀ ਘੱਟ ਹੋਈ ਹੈ। ਪਿਛਲੇ ਸਾਲ ਕੋਵਿਡ ਸੰਕਟ ਦੌਰਾਨ ਵੀ ਐੱਲ. ਪੀ. ਜੀ. ਦੀ ਮੰਗ ਵਧੀ ਸੀ ਪਰ ਇਸ ਵਾਰ ਮੰਗ ਅਪ੍ਰੈਲ ਦੇ ਪਹਿਲੇ ਪੰਦਰਵਾੜੇ ’ਚ 6.4 ਫੀਸਦੀ ਘੱਟ ਹੋ ਕੇ 10.3 ਲੱਖ ਟਨ ਰਹੀ। ਜਹਾਜ਼ ਈਂਧਨ ਦੀ ਮੰਗ ਵੀ ਇਸ ਦੌਰਾਨ 8 ਫੀਸਦੀ ਘੱਟ ਹੋਈ ਹੈ।
ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਪਲਾਨਿੰਗ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ. ਏ. ਸੀ.) ਮੁਤਾਬਕ ਭਾਰਤ ’ਚ ਪੈਟਰੋਲੀਅਮ ਉਤਪਾਦਾਂ ਦੀ ਖਪਤ 2020-21 ’ਚ 19,463 ਕਰੋੜ ਟਨ ਰਹੀ ਜਦੋਂ ਕਿ ਇਕ ਸਾਲ ਪਹਿਲਾਂ ਮੰਗ 21.12 ਕਰੋੜ ਟਨ ਸੀ। ਇਹ 1998-99 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕਿਸੇ ਸਾਲ ’ਚ ਈਂਧਨ ਦੀ ਖਪਤ ਘੱਟ ਹੋਈ ਹੈ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 23 ਪੈਸੇ ਮਜ਼ਬੂਤ
NEXT STORY