ਮੁੰਬਈ-12 ਜੁਲਾਈ, ਇਹ ਉਹ ਦਿਨ ਹੈ ਜਦੋਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਹਮੇਸ਼ਾ ਲਈ ਇਕ- ਦੂਜੇ ਦੇ ਹੋ ਜਾਣਗੇ। ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ, ਜੋ ਜਾਮਗਨਾਰ ਤੋਂ ਸ਼ੁਰੂ ਹੋਏ ਸਨ, ਮਹੀਨਿਆਂ ਤੱਕ ਬਹੁਤ ਚਰਚਾ 'ਚ ਰਹੇ ਸਨ। ਹੁਣ ਦੋਵੇਂ ਵਿਆਹ ਕਰਨ ਜਾ ਰਹੇ ਹਨ। ਅਨੰਤ-ਰਾਧਿਕਾ ਦਾ ਸ਼ਾਹੀ ਵਿਆਹ ਸ਼ੁੱਕਰਵਾਰ ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ 'ਚ ਹੋਵੇਗਾ।
ਇਹ ਵੀ ਪੜ੍ਹੋ- ਕੰਗਨਾ ਰਣੌਤ ਦੇ ਭਰਾ ਦਾ ਹੋਇਆ ਸਿੰਪਲ ਹਿਮਾਚਲੀ ਵਿਆਹ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸ਼ੇਅਰ
ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਇਸ ਵਿਆਹ 'ਚ ਦੇਸ਼-ਵਿਦੇਸ਼ ਤੋਂ ਵੀ.ਵੀ.ਆਈ.ਪੀ. ਮਹਿਮਾਨ ਸ਼ਿਰਕਤ ਕਰਨਗੇ। ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਂਟੀਲੀਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ ਹੈ। ਅਨੰਤ-ਰਾਧਿਕਾ ਦੇ ਵਿਆਹ ਦੇ ਫੰਕਸ਼ਨ 14 ਜੁਲਾਈ ਤੱਕ ਚੱਲਣਗੇ। ਕਰਦਸ਼ੀਅਨ ਭੈਣਾਂ ਸਮੇਤ ਕਈ ਹਾਲੀਵੁੱਡ ਅਤੇ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਸਾਲ ਦੇ ਸਭ ਤੋਂ ਵੱਡੇ ਵਿਆਹ ਦੀਆਂ ਗਵਾਹ ਹੋਣਗੀਆਂ।
ਇਹ ਵੀ ਪੜ੍ਹੋ- ਦਿਵਿਆਂਕਾ-ਵਿਵੇਕ ਦਹੀਆ ਨੂੰ ਵਿਦੇਸ਼ 'ਚ ਮਿਲੀ ਮਦਦ, ਪੋਸਟ ਸ਼ੇਅਰ ਕਰਕੇ ਫੈਨਜ਼ ਦਾ ਕੀਤਾ ਧੰਨਵਾਦ
ਲਾੜਾ ਰਾਜਾ ਅਨੰਤ ਅੰਬਾਨੀ ਆਪਣੀ ਲਾੜੀ ਰਾਧਿਕਾ ਨੂੰ ਲੈਣ ਲਈ ਐਂਟੀਲੀਆ ਤੋਂ ਵਿਆਹ ਸਥਾਨ ਜੀਓ ਵਰਲਡ ਸੈਂਟਰ ਲਈ ਰਵਾਨਾ ਹੋ ਗਿਆ ਹੈ। ਫੁੱਲਾਂ ਦੀ ਚਾਦਰ ਨਾਲ ਸਜਾਈ ਅਨੰਤ ਦੀ ਕਾਰ ਮੁੱਖ ਖਿੱਚ ਦਾ ਕੇਂਦਰ ਰਹੀ। ਅਨੰਤ ਨੇ ਢੋਲ ਦੀ ਆਵਾਜ਼ ਨਾਲ ਐਂਟੀਲੀਆ ਤੋਂ ਰਵਾਨਾ ਹੋਏ। ਅਨੰਤ ਦੇ ਵਿਆਹ ਲਈ ਵਿਆਹ ਸਥਾਨ (ਜੀਓ ਵਰਲਡ ਸੈਂਟਰ) 'ਤੇ ਮਹਿਮਾਨਾਂ ਦੇ ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਅਨੰਤ ਦੇ ਵਿਆਹ ਦੇ ਮੌਕੇ 'ਤੇ ਅੰਬਾਨੀ ਪਰਿਵਾਰ ਨੇ ਘਰ ਦੇ ਅਹਿਮ ਮੈਂਬਰਾਂ ਨੂੰ ਯਾਦ ਕੀਤਾ ਹੈ। ਨੀਤਾ ਅੰਬਾਨੀ ਦੇ ਪਿਤਾ (ਰਵਿੰਦਰਭਾਈ ਦਲਾਲ) ਅਤੇ ਮੁਕੇਸ਼ ਅੰਬਾਨੀ ਦੇ ਪਿਤਾ (ਧੀਰੂਭਾਈ ਅੰਬਾਨੀ) ਦੀਆਂ ਤਸਵੀਰਾਂ ਵਿਆਹ ਵਾਲੀ ਥਾਂ 'ਤੇ ਲਗਾਈਆਂ ਗਈਆਂ ਹਨ। ਦੋਵਾਂ ਦੀਆਂ ਤਸਵੀਰਾਂ ਦੇ ਫਰੇਮ ਨੂੰ ਚਾਰੇ ਪਾਸੇ ਫੁੱਲਾਂ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ- ਕੰਗਨਾ ਰਣੌਤ ਦੇ ਭਰਾ ਦਾ ਹੋਇਆ ਸਿੰਪਲ ਹਿਮਾਚਲੀ ਵਿਆਹ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸ਼ੇਅਰ
ਐਂਟੀਲੀਆ ਤੋਂ ਵੀ.ਵੀ.ਆਈ.ਪੀ. ਮਹਿਮਾਨ ਅਤੇ ਪਰਿਵਾਰਕ ਮੈਂਬਰ ਨਿਕਲਣੇ ਸ਼ੁਰੂ ਹੋ ਗਏ ਹਨ। ਕੁਝ ਸਮੇਂ 'ਚ ਅਨੰਤ ਅੰਬਾਨੀ ਦੇ ਸਿਰ 'ਤੇ ਤਾਜ ਸਜਾਇਆ ਜਾਵੇਗਾ। ਅੰਬਾਨੀ ਪਰਿਵਾਰ ਸਾਰੇ ਮਹਿਮਾਨਾਂ ਦੇ ਸਵਾਗਤ ਲਈ ਤਿਆਰ ਹੈ। ਕਰੋੜਾਂ ਦੀ ਕੀਮਤ ਵਾਲੀ ਅਨੰਤ ਦੀ ਰੋਲਸ ਰਾਇਸ ਕਾਰ ਨੂੰ ਲਾਲ ਅਤੇ ਚਿੱਟੇ ਫੁੱਲਾਂ ਦੀਆਂ ਚਾਦਰਾਂ ਨਾਲ ਸਜਾਇਆ ਗਿਆ ਹੈ। ਬਾਕੀ ਪਰਿਵਾਰਾਂ ਦੀਆਂ ਗੱਡੀਆਂ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ ਹੈ।
ਦਿਵਿਆਂਕਾ-ਵਿਵੇਕ ਦਹੀਆ ਨੂੰ ਵਿਦੇਸ਼ 'ਚ ਮਿਲੀ ਮਦਦ, ਪੋਸਟ ਸ਼ੇਅਰ ਕਰਕੇ ਫੈਨਜ਼ ਦਾ ਕੀਤਾ ਧੰਨਵਾਦ
NEXT STORY