ਨਵੀਂ ਦਿੱਲੀ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਕੇਰਲ ਦੇ ਕਾਰੋਬਾਰੀ ਅਤੇ ਫਿਲਮ 'L2: Empuraan' ਦੇ ਨਿਰਮਾਤਾਵਾਂ ਵਿਚ ਸ਼ਾਮਲ ਗੋਕੁਲਮ ਗੋਪਾਲਨ ਦੀ ਮਲਕੀਅਤ ਵਾਲੀ ਇਕ ਚਿੱਟ ਫੰਡ ਕੰਪਨੀ ਦੇ ਕੰਪਲੈਕਸਾਂ ’ਤੇ 1,000 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਉਲੰਘਣਾ ਸਬੰਧੀ ਛਾਪਾ ਮਾਰਿਆ।
ਇਹ ਵੀ ਪੜ੍ਹੋ: 'ਹੌਟ ਸੀਟ' 'ਤੇ ਬੈਠਣ ਲਈ ਹੋ ਜਾਓ ਤਿਆਰ, ਇਸ ਦਿਨ ਸ਼ੁਰੂ ਹੋ ਰਹੀ ਹੈ 'KBC 17' ਲਈ ਰਜਿਸਟ੍ਰੇਸ਼ਨ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈਡੀ ਦੇ ਕੋਚੀ ਸਥਿਤ ਦਫ਼ਤਰ ਵੱਲੋਂ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਕੰਟ੍ਰੈਕਟ ਅਧੀਨ ਚੇਨਈ ਤੇ ਕੋਚੀ ਸਮੇਤ ਵੱਖ-ਵੱਖ ਸੂਬਿਆਂ ਦੇ 5 ਕੰਪਲੈਕਸਾਂ ਦੀ ਤਲਾਸ਼ੀ ਲਈ ਗਈ। ਇਹ ਕਾਰਵਾਈ ਗੋਪਾਲਨ ਤੇ ਉਨ੍ਹਾਂ ਦੀ ਕੰਪਨੀ ‘ਸ਼੍ਰੀ ਗੋਪਾਲਨ ਚਿਟ ਐਂਡ ਫਾਈਨਾਂਸ ਕੰਪਨੀ ਲਿਮਟਿਡ’ ਵਿਰੁੱਧ ਕੁਝ NRIs ਨਾਲ 1,000 ਕਰੋੜ ਰੁਪਏ ਦੀ ਕਥਿਤ ਫੇਮਾ ਉਲੰਘਣਾ ਤੇ ਸਬੰਧਤ ਅਣਅਧਿਕਾਰਤ ਲੈਣ-ਦੇਣ ਨੂੰ ਲੈ ਕੇ ਕੀਤੀ ਗਈ।
ਇਹ ਵੀ ਪੜ੍ਹੋ: ਚਲੋ ਬੁਲਾਵਾ ਆਇਆ ਹੈ...ਭਜਨ ਗਾਉਂਦੇ ਗਾਇਕ ਨੂੰ ਆਇਆ ਹਾਰਟ ਅਟੈਕ, ਸਟੇਜ 'ਤੇ ਹੀ ਤੋੜਿਆ ਦਮ
ਅਜਿਹਾ ਸਮਝਿਆ ਜਾਂਦਾ ਹੈ ਕਿ ਏਜੰਸੀ ਕੰਪਨੀ ਵਿਰੁੱਧ ਧੋਖਾਦੇਹੀ ਦੇ ਕੁਝ ਮਾਮਲਿਆਂ ਦਾ ਵੀ ਵਿਸ਼ਲੇਸ਼ਣ ਕਰ ਰਹੀ ਹੈ ਤਾਂ ਕਿ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਅਧੀਨ ਸੰਭਾਵਿਤ ਜਾਂਚ ਕੀਤੀ ਜਾ ਸਕੇ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਇਹ ਛਾਪੇਮਾਰੀ 'L2: Empuraan' 'ਤੇ ਹਾਲ ਹੀ ਵਿੱਚ ਹੋਏ ਵਿਵਾਦ ਤੋਂ ਬਾਅਦ ਕੀਤੀ ਜਾ ਰਹੀ ਹੈ। 'L2: Empuraan' ਫਿਲਮ ਲੂਸੀਫਰ ਦਾ ਦੂਜਾ ਭਾਗ ਹੈ। ਇਹ ਫਿਲਮ 27 ਮਾਰਚ ਨੂੰ ਮਲਿਆਲਮ, ਤਾਮਿਲ, ਕੰਨੜ ਅਤੇ ਤੇਲਗੂ ਵਿੱਚ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ: ਡਾਂਸ ਟੀਚਰ ਨੇ ਇਸ ਮਸ਼ਹੂਰ ਅਦਾਕਾਰਾ ਦੀ ਜ਼ਿੰਦਗੀ 'ਚ ਘੋਲਿਆ ਜ਼ਹਿਰ, ਹਰ ਦਿਨ ਕਰਦਾ ਸੀ ਗੰਦੀ ਹਰਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਜ ਕੁਮਾਰ, ਵੱਡੇ ਪੁੱਤਰ ਨੇ ਦਿੱਤੀ ਮੁੱਖ ਅਗਨੀ
NEXT STORY