ਐਂਟਰਟੇਨਮੈਂਟ ਡੈਸਕ- ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ ਵਿੱਚ ਬੈਂਗਲੁਰੂ ਸਥਿਤ ਆਰਟ ਆਫ ਲਿਵਿੰਗ ਆਸ਼ਰਮ ਵਿੱਚ ਆਤਮਿਕ ਅਨੁਭਵ ਲਈ ਸ਼੍ਰੀ ਸ਼੍ਰੀ ਰਵੀਸ਼ੰਕਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਵੀ ਮੌਜੂਦ ਸਨ। ਇਸ ਦੌਰਾਨ, ਅਦਾਕਾਰ ਵਿਕਰਾਂਤ ਮੈਸੀ, ਉਨ੍ਹਾਂ ਦੀ ਪਤਨੀ ਸ਼ੀਤਲ ਠਾਕੁਰ ਅਤੇ ਉਨ੍ਹਾਂ ਦੇ ਪੁੱਤਰ ਵਰਦਾਨ, ਅਤੇ ਪ੍ਰਿਯੰਕਾ ਚੋਪੜਾ ਦੀ ਮਾਂ ਡਾ. ਮਧੂ ਚੋਪੜਾ ਵੀ ਆਸ਼ਰਮ ਵਿੱਚ ਮੌਜੂਦ ਸਨ।
ਇਹ ਵੀ ਪੜ੍ਹੋ: ਇਸ ਵਾਰ 'ਬਿਗ ਬੌਸ 19' ਹੋਵੇਗਾ ਬਾਕੀ ਸੀਨਜ਼ ਤੋਂ ਵੱਖਰਾ, ਜਾਣੋ ਮੈਕਰਸ ਕੀ ਕਰਨ ਜਾ ਰਹੇ ਨੇ ਬਦਲਾਅ

ਹਿਨਾ ਖਾਨ, ਜੋ ਕਿ ਇਸ ਸਮੇਂ ਤੀਜੇ ਦਰਜੇ ਦੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ, ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਇਹ ਯਾਤਰਾ ਉਨ੍ਹਾਂ ਲਈ ਆਤਮਿਕ ਸ਼ਾਂਤੀ ਅਤੇ ਆਤਮ-ਖੋਜ ਦਾ ਸਾਧਨ ਬਣੀ। ਉਨ੍ਹਾਂ ਨੇ ਲਿਖਿਆ, "ਅਸੀਂ ਸਾਰੇ ਵੱਖ-ਵੱਖ ਕਾਰਨਾਂ ਕਰਕੇ ਇੱਥੇ ਆਏ ਸੀ, ਪਰ ਜਦੋਂ ਅਸੀਂ ਇਕੱਠੇ ਹੋਏ, ਤਾਂ ਇਹ ਇਕ ਵੱਡੇ ਪਰਿਵਾਰ ਵਾਂਗ ਲੱਗਾ। ਅਸੀਂ ਧਿਆਨ ਕਰਨਾ ਸਿੱਖਿਆ, ਅੰਦਰੂਨੀ ਸ਼ਾਂਤੀ ਅਤੇ ਸ਼ਕਤੀ ਨੂੰ ਜਾਗਰੂਕ ਕਰਨਾ ਸਿੱਖਿਆ ਅਤੇ ਪੁਰਾਣੇ ਤੌਰ-ਤਰੀਕੇ ਛੱਡ ਕੇ ਨਵੀਆਂ ਸਿੱਖਿਆਵਾਂ ਪ੍ਰਾਪਤ ਕੀਤੀਆਂ।"
ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਉੱਡਾਈਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ, ਸ਼ਰਟਲੈੱਸ ਹੋ ਕੇ ਬਿਨਾਂ ਹੈਲਮੈਟ ਦੇ ਚਲਾਈ ਬਾਈਕ
ਵਿਕਰਾਂਤ ਮੈਸੀ ਦੀ ਇਹ ਯਾਤਰਾ ਉਨ੍ਹਾਂ ਦੀ ਆਉਣ ਵਾਲੀ ਫਿਲਮ "ਵ੍ਹਾਈਟ" ਦੀ ਤਿਆਰੀ ਦੇ ਤਹਿਤ ਸੀ, ਜਿਸ ਵਿੱਚ ਉਹ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਨਿਰਦੇਸ਼ਕ ਸਿਧਾਰਥ ਆਨੰਦ ਅਤੇ ਨਿਰਮਾਤਾ ਮਹਾਵੀਰ ਜੈਨ ਦੀ ਸਾਂਝੀ ਪ੍ਰਸਤੁਤੀ ਹੈ, ਜਿਸ ਦੀ ਸ਼ੂਟਿੰਗ ਜੁਲਾਈ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਇਹ ਯਾਤਰਾ ਸਾਰੇ ਹਾਜ਼ਰੀਨਾਂ ਲਈ ਆਤਮਿਕ ਸ਼ਾਂਤੀ, ਆਤਮ-ਖੋਜ ਅਤੇ ਆਤਮਿਕ ਵਿਕਾਸ ਦਾ ਅਨੁਭਵ ਬਣੀ। ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ਆਰਟ ਆਫ ਲਿਵਿੰਗ ਨੇ ਸਾਨੂੰ ਸਾਰਿਆਂ ਨੂੰ ਅੰਦਰੂਨੀ ਸ਼ਾਂਤੀ, ਸਵੈ-ਖੋਜ, ਪਲ ਵਿੱਚ ਜਿਊਣਾ ਅਤੇ ਹੋਰ ਬਹੁਤ ਕੁਝ ਸਿਖਾਇਆ।
ਇਹ ਵੀ ਪੜ੍ਹੋ: ਕੀ ਤੋਂ ਕੀ ਹੋ ਗਿਆ ਸੀ ਮੁਕੁਲ ਦਾ ਹਾਲ ! ਇੰਨੇ ਵੱਡੇ ਅਦਾਕਾਰ ਨੂੰ ਪਛਾਣਨਾ ਵੀ ਹੋ ਗਿਆ ਸੀ ਮੁਸ਼ਕਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਕਪਕਪੀ’ ਮੇਰਾ ਨਵਾਂ ਚੈਪਟਰ ਹੈ, ਹੁਣ ਫਿਲਮਾਂ ’ਚ ਗੈਪ ਨਹੀਂ ਰੱਖਣਾ ਚਾਹੁੰਦਾ : ਤੁਸ਼ਾਰ ਕਪੂਰ
NEXT STORY