ਪਨਾਮਾ ਸ਼ਹਿਰ- ਪਨਾਮਾ ਦੇ ਦੌਰੇ ’ਤੇ ਪਹੁੰਚੇ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਇਕੱਲਾ ਸ਼ਾਂਤੀ ਨਾਲ ਜਿਊਣਾ ਚਾਹੁੰਦਾ ਹੈ ਪਰ ਪਾਕਿਸਤਾਨ ਅਜਿਹਾ ਨਹੀਂ ਹੋਣ ਦਿੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਜੰਗ ਨਹੀਂ ਚਾਹੁੰਦਾ ਸੀ ਪਰ ਅੱਤਵਾਦੀਆਂ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡਿਆ ਜਾ ਸਕਦਾ। ਥਰੂਰ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਭਾਰਤ ਨੇ ‘ਆਪ੍ਰੇਸ਼ਨ ਸਿੰਧੂਰ’ ਇਸ ਲਈ ਸ਼ੁਰੂ ਕੀਤਾ ਕਿਉਂਕਿ ਪਾਕਿਸਤਾਨ ਨੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਅਪਰਾਧੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ।
ਅੱਤਵਾਦ ਖਿਲਾਫ ਪਨਾਮਾ ਦਾ ਭਾਰਤ ਨੂੰ ਸਮਰਥਨ
ਥਰੂਰ ਦੀ ਅਗਵਾਈ ’ਚ ਇਕ ਸਰਬ-ਪਾਰਟੀ ਵਫ਼ਦ ਪਨਾਮਾ ਦੇ ਦੌਰੇ ’ਤੇ ਪਹੁੰਚਿਆ ਹੈ। ਇਸ ’ਚ ਭਾਜਪਾ, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਵੀ ਸ਼ਾਮਲ ਹਨ। ਇਸ ਦੌਰੇ ਦਾ ਉਦੇਸ਼ ਦੁਨੀਆ ਨੂੰ ਭਾਰਤ ਦੀ ਅੱਤਵਾਦ ਖਿਲਾਫ ਇਕਜੁੱਟਤਾ ਅਤੇ ਸਖ਼ਤ ਰਵੱਈਏ ਦਾ ਸੰਦੇਸ਼ ਦੇਣਾ ਹੈ। ਇਸ ਮੁਲਾਕਾਤ ਤੋਂ ਬਾਅਦ ਪਨਾਮਾ ਨੇ ਭਾਰਤ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਨਾਮਾ ਦੀ ਅਸੈਂਬਲੀ ਦੀ ਸਪੀਕਰ ਡਾਨਾ ਕਾਸਟਨੇਡਾ ਨੇ ਕਿਹਾ ਹੈ ਕਿ ਪਨਾਮਾ ਸ਼ਾਂਤੀ ਦੀ ਇਸ ਮੁਹਿੰਮ ’ਚ ਭਾਰਤ ਦੇ ਨਾਲ ਖੜ੍ਹਾ ਹੋਣਾ ਚਾਹੁੰਦਾ ਹੈ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਅੱਤਵਾਦ ਨੂੰ ਹਰਾ ਸਕਦੇ ਹਾਂ।
'ਮਣੀਪੁਰ ’ਚ ਨਵੀਂ ਸਰਕਾਰ ਬਣਾਉਣ ਲਈ 44 ਵਿਧਾਇਕ ਤਿਆਰ'
NEXT STORY