ਮੁੰਬਈ (ਬਿਊਰੋ) - ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਬਹੁਤ ਹੌਟ ਅਤੇ ਸਿਜ਼ਲਿੰਗ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਇਨ੍ਹਾਂ ਬੋਲਡ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਇਕ ਬਹੁਤ ਹੀ ਖ਼ਾਸ ਕੈਪਸ਼ਨ ਲਿਖਿਆ ਜੋ ਬਹੁਤ ਸੁਰਖੀਆਂ ਬਟੋਰ ਰਿਹਾ ਹੈ। ਕੰਗਨਾ ਰਣੌਤ ਨੇ ਕੈਪਸ਼ਨ 'ਚ ਆਪਣੇ ਆਪ ਨੂੰ ਇਕ 'ਹੌਟ ਸੰਘੀ' ਦੱਸਿਆ ਹੈ।
ਦੱਸ ਦੇਈਏ ਕਿ ਉਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੰਗਨਾ ਰਣੌਤ ਨੇ ਇਹ ਪੋਸਟ ਪਾਈ ਹੈ, ਜਿਸ 'ਚ ਸੰਘ ਨਾਲ ਜੁੜੇ ਲੋਕਾਂ ਲਈ ਕਈ ਇਤਰਾਜ਼ਯੋਗ ਗੱਲਾਂ ਕਹੀਆਂ ਗਈਆਂ ਹਨ। ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖ਼ੁਦ ਦੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋਂ ਪਹਿਲੀ ਤਸਵੀਰ ਨਾਲ ਉਸ ਨੇ ਲਿਖਿਆ, ''ਲਿਬਰਾ: ਸੰਘੀ ਔਰਤਾਂ ਹੌਟ ਨਹੀਂ ਹੁੰਦੀਆਂ।''
ਦੂਜੀ ਤਸਵੀਰ ਨੂੰ ਸ਼ੇਅਰ ਕਰਦਿਆਂ ਕੰਗਨਾ ਰਣੌਤ ਨੇ ਲਿਖਿਆ, ''ਹੌਟ ਸੰਘੀ।'' ਦਰਅਸਲ, ਇਸ ਪੋਸਟ ਨਾਲ ਕੰਗਨਾ ਰਣੌਤ ਨੇ ਵਾਇਰਲ ਆਡੀਓ 'ਤੇ ਪ੍ਰਤੀਕ੍ਰਿਆ ਦਿੱਤੀ ਹੈ, ਜਿਸ 'ਚ ਇਕ ਔਰਤ ਕਹਿ ਰਹੀ ਸੀ ਕਿ ਸੰਘੀ ਹੌਟ ਨਹੀਂ ਹੁੰਦੇ।
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਆਪ ਨੂੰ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀ ਅਦਾਕਾਰਾ ਦੱਸਿਆ ਸੀ। ਉਸ ਨੇ ਲਿਖਿਆ ਕਿ, ਪਿਛਲੇ ਸਾਲ ਉਸ ਨੂੰ ਕੋਈ ਕੰਮ ਨਹੀਂ ਮਿਲਿਆ, ਜਿਸ ਕਾਰਨ ਉਹ ਇਸ ਵਾਰ ਸਿਰਫ਼ ਅੱਧਾ ਟੈਕਸ ਹੀ ਦੇ ਸਕੀ ਹੈ।
ਦੱਸਣਯੋਗ ਹੈ ਕਿ ਕੰਗਨਾ ਰਣੌਤ ਦਾ ਅਕਸਰ ਹੀ ਵਿਵਾਦਾਂ 'ਚ ਰਹਿਣਾ ਸ਼ੌਂਕ ਬਣ ਚੁੱਕਿਆ ਹੈ। ਇਸ ਸਮੇਂ ਕੰਗਨਾ ਰਣੌਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਮੁੰਬਈ ਵਾਲੇ ਆਫਿਸ ਦੇ ਬਾਹਰ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਰਣੌਤ ਕਾਫ਼ੀ ਜ਼ਬਰਦਸਤ ਟਰੋਲ ਹੋ ਰਹੀ ਹੈ।
ਉਹ ਆਪਣੇ ਆਫਿਸ ਦੇ ਬਾਹਰ ਬਿਨ੍ਹਾਂ ਮਾਸਕ ਦੇ ਘੁੰਮਦੀ ਹੋਈ ਨਜ਼ਰ ਆਈ। ਜਦੋਂਕਿ ਸਾਰੇ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ। ਸਿਰਫ਼ ਕੰਗਨਾ ਰਣੌਤ ਨੂੰ ਹੀ ਦਿੱਕਤ ਸੀ ਮਾਸਕ ਨਾ ਪਾਉਣ ਦੀ। ਲੋਕ ਕਹਿ ਰਹੇ ਹਨ ਕਿ ਹੁਣ ਤਾਂ ਲੱਗਦਾ ਹੈ ਕਿ ਕੰਗਨਾ ਰਣੌਤ ਇਹ ਸਭ ਜਾਣ ਬੁੱਝ ਕੇ ਕਰਦੀ ਹੈ ਤਾਂ ਕਿ ਉਹ ਸੁਰਖੀਆਂ 'ਚ ਬਣੀ ਰਹੇ। ਕੰਗਨਾ ਰਣੌਤ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ ਇੰਟਰਨੈੱਟ 'ਤੇ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ।
ਅੰਗੂਰੀ ਭਾਬੀ ਤੋਂ ਕਿਤੇ ਸੋਹਣੀ ਹੈ ਮਨਮੋਹਨ ਤਿਵਾੜੀ ਦੀ ਪਤਨੀ ਰੇਖਾ ਗੌੜ, ਦੇਖੋ ਖ਼ੂਬਸੂਰਤ ਤਸਵੀਰਾਂ
NEXT STORY