ਮੁੰਬਈ : ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਇਕ ਅਜਿਹੀ ਅਦਾਕਾਰਾ ਹੈ, ਜਿਸ ਨੇ 90 ਦੇ ਦਹਾਕੇ 'ਚ ਆਪਣੇ ਬੋਲਡ ਅਤੇ ਸੈਕਸੀ ਅਕਸ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਸੀ। ਉਨ੍ਹਾਂ ਨੇ ਆਪਣੇ ਪ੍ਰਤਿਭਾ ਨਾਲ ਇਕ ਖਾਸ ਪਛਾਣ ਬਣਾਈ ਸੀ। ਜਾਣਕਾਰੀ ਅਨੁਸਾਰ 20 ਅਪ੍ਰੈਲ 1972 ਨੂੰ ਮੰਬਈ 'ਚ ਜਨਮੀ ਮਮਤਾ ਕੁਲਕਰਨੀ ਨੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1992 'ਚ ਪ੍ਰਦਰਸ਼ਿਤ ਫਿਲਮ 'ਤਿਰੰਗਾ' ਨਾਲ ਕੀਤੀ ਸੀ। ਅਦਾਕਾਰਾ ਨਾਨਾ ਪਾਟੇਕਰ ਅਤੇ ਰਾਜਕੁਮਾਰ ਦੀ ਮੁਖ ਭੂਮਿਕਾ ਵਾਲੀ ਇਸ ਫਿਲਮ 'ਚ ਮਮਤਾ ਕੁਲਕਰਨੀ ਨੇ ਛੋਟੀ ਜਿਹੀ ਭੂਮਿਕਾ ਬਣਾਈ ਸੀ।
ਇਸ ਤੋਂ ਬਾਅਦ ਸਾਲ 1993 'ਚ ਆਈ ਫਿਲਮ 'ਆਸ਼ਿਕ ਆਵਾਰਾ' ਉਨ੍ਹਾਂ ਦੇ ਕੈਰੀਅਰ ਦੀ ਸਭ ਤੋਂ ਹਿੱਟ ਫਿਲਮ ਸਿੱਧ ਹੋਈ। ਇਸ ਫਿਲਮ 'ਚ ਮਮਤਾ ਦੀ ਜੋੜੀ ਸੈਫ ਨਾਲ ਸੀ ਅਤੇ ਇਸ ਜੋੜੀ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 'ਕ੍ਰਾਂਤੀਵੀਰ', 'ਵਕਤ ਹਮਾਰਾ ਹੈ', 'ਕਰਨ-ਅਰਜੁਨ' ਵਰਗੀਆਂ ਸੁਪਰਹਿਟ ਫਿਲਮਾਂ ਦਿੱਤੀਆਂ। ਫਿਲਮ 'ਕਰਨ-ਅਰਜੁਨ' 'ਚ ਮਮਤਾ ਦੀ ਜੋੜੀ ਸਲਮਾਨ ਨਾਲ ਲੋਕਾਂ ਨੂੰ ਬਹੁਤ ਪਸੰਦ ਆਈ ਸੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ 1995 'ਚ ਪ੍ਰਦਰਸ਼ਿਤ ਫਿਲਮ 'ਬਾਜ਼ੀ' 'ਚ ਆਮਿਰ ਖਾਨ ਕੰਮ ਕੀਤਾ ਅਤੇ ਫਿਲਮ 'ਸਭ ਸੇ ਬੜਾ ਖਿਲਾੜੀ' 'ਚ ਅਕਸ਼ੈ ਕੁਮਾਰ ਨਾਲ ਕੰਮ ਕੀਤਾ। ਇਹ ਦੋਵੇਂ ਫਿਲਮਾਂ ਟਿਕਟ ਖਿੜਕੀ 'ਤੇ ਸੁਪਰਹਿੱਟ ਸਿੱਧ ਹੋਈਆਂ। ਇਸ ਤੋਂ ਬਾਅਦ ਮਮਤਾ ਨੇ ਫਿਲਮ 'ਘਾਤਕ' 'ਚ ਉਨ੍ਹਾਂ ਨੇ ਕੈਮਿਓ ਰੋਲ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਗੀਤ 'ਕੋਈ ਜਾਏ ਤੋਂ ਲੇ ਜਾਏ' ਨਾਲ ਮਮਤਾ ਨੇ ਧੂਮ ਮਚਾ ਦਿੱਤੀ ਸੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ 'ਨਸੀਬ', 'ਚਾਈਨਾ ਗੇਟ', 'ਛੁਪਾ' 'ਰੁਸਤਮ', 'ਕਿਲਾ' ਵਰਗੀਆਂ ਫਿਲਮਾਂ 'ਚ ਮਮਤਾ ਕੰਮ ਕਰ ਚੁੱਕੀ ਹੈ। ਅੱਜਕਲ ਮਮਤਾ ਆਪਣੇ ਨਿਜੀ ਜ਼ਿੰਦਗੀ 'ਚ ਰੁੱਝੀ ਹੋਈ ਹੈ ਅਤੇ ਫਿਲਮਾਂ ਤੋਂ ਦੂਰੀਆਂ ਬਣਾਈਆਂ ਹੋਈਆਂ ਹਨ।
ਰਿਤਿਕ-ਕੰਗਨਾ ਵਿਵਾਦ : 30 ਨੂੰ ਕੰਗਨਾ ਦਾ ਬਿਆਨ ਲਵੇਗੀ ਪੁਲਸ
NEXT STORY