ਮੁੰਬਈ- ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਪਤੀ ਸੂਰਜ ਨਾਂਬੀਆਰ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਹੀ ਹੈ। ਹਾਲ ਹੀ 'ਚ ਜੋੜੇ ਨੇ ਆਪਣੇ ਵਿਆਹ ਨੂੰ ਇਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਮਨਾਈ ਸੀ। ਇਸ ਮੌਕੇ ਮੌਨੀ ਨੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇੰਨਾ ਹੀ ਨਹੀਂ ਮੌਨੀ ਨੇ ਆਪਣੇ ਸਹੁਰੇ ਘਰ (ਬੰਗਲੁਰੂ) 'ਚ ਮਾਤਾ ਦੀ ਚੌਕੀ ਵੀ ਰੱਖੀ।

ਇਸ ਦੌਰਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਧਰ ਹੁਣ ਮੌਨੀ ਪਤੀ ਸੂਰਜ ਨਾਲ ਮੁੰਬਈ ਪਰਤ ਆਈ ਹੈ। ਮੰਗਲਵਾਰ ਦੇਰ ਰਾਤ ਮੌਨੀ ਨੂੰ ਸੂਰਜ ਨਾਲ ਬਾਂਦਰਾ 'ਚ ਸਪਾਟ ਕੀਤਾ ਗਿਆ।

ਇਸ ਦੌਰਾਨ ਮੌਨੀ ਰਾਏ ਦਾ ਸਿੰਪਲ ਅੰਦਾਜ਼ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਮੌਨੀ ਗ੍ਰੀਨ ਰੰਗ ਦੇ ਬੈਕਲੈੱਸ ਸੂਟ 'ਚ ਖੂਬਸੂਰਤ ਲੱਗੀ। ਮਿਨੀਮਲ ਮੇਕਅਪ, ਮਾਂਗ 'ਚ ਸਿੰਦੂਰ ਅਤੇ ਕਜਰਾਰੇ ਨੈਨਾ ਮੌਨੀ ਦੀ ਸਿੰਪਲ ਲੁੱਕ ਨੂੰ ਪਰਫੈਕਟ ਬਣਾ ਰਹੇ ਸਨ।

ਉਧਰ ਸੂਰਜ ਵ੍ਹਾਈਟ ਟੀ-ਸ਼ਰਟ ਅਤੇ ਬਲਿਊ ਟਰੈਕ ਪੈਂਟ 'ਚ ਕੂਲ ਦਿਖੇ। ਇਸ ਦੌਰਾਨ ਮੌਨੀ ਦੀ ਗੋਦ 'ਚ ਉਨ੍ਹਾਂ ਦਾ ਪਿਆਰਾ Pet ਥਿਓ ਨਜ਼ਰ ਆਇਆ ਜੋ ਮੌਨੀ ਨਾਲ ਬਿਲਕੁੱਲ ਬੱਚੇ ਦੀ ਤਰ੍ਹਾਂ ਚਿਪਕਿਆ ਦਿਖਿਆ।

ਮੌਨੀ ਹਮੇਸ਼ਾ ਸੋਸ਼ਲ ਮੀਡੀਆ 'ਤੇ ਥਿਓ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ, ਕਦੇ ਉਸ ਨੂੰ ਦੁਲਾਰਦੀ ਤਾਂ ਕਦੇ ਪੁਚਕਾਰਦੀ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਮੌਨੀ ਅਤੇ ਸੂਰਜ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਵਿਆਹ ਤੋਂ ਬਾਅਦ ਹਾਲ ਹੀ 'ਚ ਮੌਨੀ ਰਾਏ ਆਪਣੀ ਇਕ ਮਿਊਜ਼ਿਕ ਵੀਡੀਓ 'ਪੂਰੀ ਗੱਲਬਾਤ' ਨੂੰ ਲੈ ਕੇ ਵੀ ਕਾਫੀ ਚਰਚਾ 'ਚ ਹੈ ਜਿਸ 'ਚ ਉਹ ਟਾਈਗਰ ਸ਼ਰਾਫ ਦੇ ਨਾਲ ਰੋਮਾਂਸ ਕਰਦੀ ਦਿਖੀ।

ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਮੌਨੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ ਆਲੀਆ ਭੱਟ, ਰਣਬੀਰ ਕਪੂਰ ਅਤੇ ਅਮਿਤਾਭ ਬੱਚਨ ਦੇ ਨਾਲ ਸਕ੍ਰੀਨ ਸਾਂਝੀ ਕਰਦੀ ਦਿਖੇਗੀ। ਇਸ ਤੋਂ ਇਲਾਵਾ ਉਹ ਡਾਂਸ ਰਿਐਲਿਟੀ ਸ਼ੋਅ ਡੀ.ਆਈ.ਡੀ. ਲਿਟਿਲ ਮਾਸਟਰ 'ਚ ਜੱਜ ਦੀ ਭੂਮਿਕਾ ਨਿਭਾਉਂਦੀ ਦਿਖੇਗੀ।

ਕਾਰਤਿਕ ਆਰੀਅਨ ਨੇ ਘਰ 'ਚ ਮਨਾਈ ਸ਼ਿਵਰਾਤਰੀ, ਦੋਵੇਂ ਹੱਥ ਜੋੜ ਪੂਜਾ ਕਰਦੇ ਦਿਖੇ ਅਦਾਕਾਰ
NEXT STORY