ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਦੀਪਿਕਾ ਪਾਦੂਕੋਣ ਦੇ ਪਤੀ ਰਣਵੀਰ ਸਿੰਘ ਨੂੰ ਹਾਲ ਹੀ 'ਚ 115000 ਰੁਪਏ ਦੀ ਟੀ-ਸ਼ਰਟ ਪਹਿਣੇ ਦੇਖਿਆ ਗਿਆ। ਰਣਵੀਰ ਸਿੰਘ ਦੇ ਸਵੇਟ ਟੀਸ਼ਰਟ ਦੀ ਕੀਮਤ 115000 ਹੈ।
ਇਹ ਬਹੁਤ ਹੀ ਮਹਿੰਗੇ ਬ੍ਰਾਂਡ ਦੇ ਕੱਪੜੇ ਹਨ। ਰਣਵੀਰ ਸਿੰਘ ਆਪਣਾ ਜਨਮ ਦਿਨ ਮਨਾਉਣ ਤੋਂ ਬਾਅਦ ਇਕ ਵਾਰ ਫਿਰ ਕੰਮ 'ਤੇ ਲੱਗ ਗਏ ਹਨ। ਰਣਵੀਰ ਸਿੰਘ ਫ਼ਿਲਮ 'ਗਲੀ ਬੁਆਏ' 'ਚ ਨਜ਼ਰ ਆਏ ਸਨ।
ਹਾਲ ਹੀ 'ਚ ਰਣਵੀਰ ਸਿੰਘ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨੇ ਲਾਲ ਹੁੱਡੀ ਜੈਕੇਟ ਪਹਿਣ ਰੱਖੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਰਾਊਨ ਰੰਗ ਦੀ ਬੈੱਲ ਬਾਟਮ ਪੈਂਟ ਪਹਿਣ ਰੱਖੀ ਸੀ।
ਰਣਵੀਰ ਦੀ ਲਾਲ ਕਲਰ ਦੀ ਜਰਸੀ ਟੀਸ਼ਰਟ ਗੁੱਚੀ ਕੰਪਨੀ ਦੀ ਹੈ। ਜਿਸ ਦੀ ਕੀਮਤ 115000 ਹੈ। ਰਣਵੀਰ ਸਿੰਘ ਗੇਟ ਕੋਲ ਸਪਾਟ ਕੀਤੇ ਗਏ ਅਤੇ ਫੋਟੋਗ੍ਰਾਫਰਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ।
ਪਿਆਰ 'ਚ ਨਾਕਾਮ ਰਹੇ ਗੁਰੂ ਦੱਤ, ਜ਼ਿੰਦਗੀ ਭਰ ਬੇਚੈਨੀ ਨੇ ਨਹੀਂ ਛੱਡਿਆ ਉਨ੍ਹਾਂ ਦਾ ਪਿੱਛਾ
NEXT STORY