ਮੁੰਬਈ (ਏਜੰਸੀ)- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੂੰ ਹਾਰਪਿਕ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਟਾਇਲਟ ਦੀ ਸਫਾਈ ਵਿੱਚ ਬ੍ਰਾਂਡ ਦੀ ਉੱਤਮਤਾ ਨੂੰ ਦਰਸਾਉਣ ਲਈ, ਹਾਰਪਿਕ ਨੇ ਸ਼ਾਹਰੁਖ ਖਾਨ ਨਾਲ ਆਪਣੀ ਨਵੀਂ ਮੁਹਿੰਮ "ਹਾਰਪਿਕ ਹੈ ਨਾ" ਸ਼ੁਰੂ ਕੀਤੀ ਹੈ, ਜੋ ਹਰ ਘਰ ਵਿੱਚ ਟਾਇਲਟ ਦੀ ਸਫਾਈ ਵਿੱਚ ਸੁਧਾਰ ਦਾ ਵਾਅਦਾ ਕਰਦੀ ਹੈ।
ਇਸ 'ਤੇ ਬੋਲਦਿਆਂ ਸ਼ਾਹਰੁਖ ਖਾਨ ਨੇ ਕਿਹਾ, "ਸਫਾਈ ਦੀ ਸ਼ੁਰੂਆਤ ਛੋਟੇ ਪਰ ਪ੍ਰਭਾਵਸ਼ਾਲੀ ਕੰਮਾਂ ਨਾਲ ਹੁੰਦੀ ਹੈ। ਮੈਨੂੰ ਹਾਰਪਿਕ ਨਾਲ ਕੰਮ ਕਰਨ 'ਤੇ ਮਾਣ ਹੈ। ਇਹ ਇੱਕ ਅਜਿਹਾ ਬ੍ਰਾਂਡ ਹੈ ਜੋ ਦਹਾਕਿਆਂ ਤੋਂ ਭਾਰਤੀ ਘਰਾਂ ਵਿੱਚ ਸਫਾਈ ਨੂੰ ਉਤਸ਼ਾਹਿਤ ਕਰ ਰਿਹਾ ਹੈ। ਮੈਂ ਸਾਡੀਆਂ ਗੁਮਨਾਮ ਹੀਰੋਜ਼ - ਘਰੇਲੂ ਔਰਤਾਂ - ਦੀ ਬਹੁਤ ਇਜੱਤ ਕਰਦਾ ਹਾਂ, ਜਿਨ੍ਹਾਂ ਦੀ ਅਣਥੱਕ ਮਿਹਨਤ ਪਰਿਵਾਰਾਂ ਦੀ ਸਿਹਤ ਅਤੇ ਖੁਸ਼ੀ ਨੂੰ ਯਕੀਨੀ ਬਣਾਉਂਦੀ ਹੈ। ਉਹ ਸਭ ਤੋਂ ਵਧੀਆ ਦੀ ਹੱਕਦਾਰ ਹਨ।"
ਪ੍ਰਸ਼ੰਸਕਾਂ ਦੀ ਉਡੀਕ ਹੋਈ ਖਤਮ; 'ਪੁਸ਼ਪਾ 2: ਦਿ ਰੂਲ' ਦਾ ਇਸ ਦਿਨ ਹੋਵੇਗਾ ਟੈਲੀਵਿਜ਼ਨ ਪ੍ਰੀਮੀਅਰ
NEXT STORY