ਚੰਡੀਗੜ੍ਹ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨੂੰ ਅੱਜ ਹਰ ਕੋਈ ਜਾਣਦਾ ਹੈ। ਸ਼ਹਿਨਾਜ਼ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਅੱਜ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਅਦਾਕਾਰਾ ਆਪਣੇ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਸ਼ਹਿਨਾਜ਼ ਗਿੱਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਸ ’ਚ ਉਹ ਲਗਜ਼ਰੀ ਕਾਰਾਂ ਦੀ ਬਜਾਏ ਆਟੋ ਦੀ ਸਵਾਰੀ ਕਰ ਰਹੀ ਹੈ।
ਸ਼ਹਿਨਾਜ਼ ਗਿੱਲ ਪਿਛਲੇ ਕੁਝ ਸਮੇਂ ਤੋਂ ਸਹੀ ਕਾਰਨਾਂ ਕਰਕੇ ਸੁਰਖ਼ੀਆਂ ’ਚ ਬਣੀ ਹੋਈ ਹੈ। ਸਲਮਾਨ ਖ਼ਾਨ ਤੇ ਪੂਜਾ ਹੇਗੜੇ ਸਟਾਰਰ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਤੋਂ ਬਾਅਦ ਅਦਾਕਾਰਾ ਸਫਲਤਾ ਦੇ ਸਿਖਰ ’ਤੇ ਹੈ। ਫ਼ਿਲਮ ’ਚ ਰਾਘਵ ਜੁਆਲ, ਜੱਸੀ ਗਿੱਲ, ਸਿਧਾਰਥ ਨਿਗਮ ਤੇ ਪਲਕ ਤਿਵਾਰੀ ਨੇ ਵੀ ਕੰਮ ਕੀਤਾ ਸੀ। ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਸੋਸ਼ਲ ਮੀਡੀਆ ’ਤੇ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਦੀਆਂ ਝਲਕੀਆਂ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਹੁਣ ਫ਼ਿਲਮ ‘ਦਿ ਕੇਰਲ ਸਟੋਰੀ’ ਦਾ ਸਟੇਟਸ ਲਗਾਉਣ ’ਤੇ ਗਲਾ ਵੱਢਣ ਦੀ ਧਮਕੀ
ਵਾਇਰਲ ਹੋ ਰਹੀ ਵੀਡੀਓ ’ਚ ਸ਼ਹਿਨਾਜ਼ ਰਾਤ ਨੂੰ ਆਪਣੀ ਮਾਂ ਨਾਲ ਆਟੋ ਦੀ ਸਵਾਰੀ ਦਾ ਆਨੰਦ ਲੈ ਰਹੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਬਲੈਕ ਟੀ-ਸ਼ਰਟ ਪਹਿਨੀ ਤੇ ਮੇਕਅੱਪ ਤੋਂ ਬਿਨਾਂ ਨਜ਼ਰ ਆ ਰਹੀ ਹੈ। ਉਸ ਦੀ ਮਾਂ ਕੋਲ ਬੈਠੀ ਹੈ। ਸ਼ਹਿਨਾਜ਼ ਕੋਲ ਰੇਂਜ ਰੋਵਰ, ਮਰਸਿਡੀਜ਼ ਤੇ ਜੈਗੁਆਰ ਹੈ।
wਸ਼ਹਿਨਾਜ਼ ਗਿੱਲ ਨੇ ਹਾਲ ਹੀ ’ਚ ਸਲਮਾਨ ਖ਼ਾਨ ਸਟਾਰਰ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ਡੈਬਿਊ ਕੀਤਾ ਹੈ। ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ਫ਼ਿਲਮ ’ਚ ਵੈਂਕਟੇਸ਼ ਡੱਗੂਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰ ਸਿੰਘ, ਅਭਿਮਨਿਊ ਸਿੰਘ, ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਤੇ ਵਿਨਾਲੀ ਭਟਨਾਗਰ ਵੀ ਹਨ। ਇਹ ਫ਼ਿਲਮ 21 ਅਪ੍ਰੈਲ, 2023 ਨੂੰ ਰਿਲੀਜ਼ ਹੋਈ ਸੀ। ਖ਼ਬਰਾਂ ਮੁਤਾਬਕ ਸ਼ਹਿਨਾਜ਼ ਨਿਖਿਲ ਅਡਵਾਨੀ ਦੀ ਆਉਣ ਵਾਲੀ ਮਹਿਲਾ ਕੇਂਦਰਿਤ ਫ਼ਿਲਮ ’ਚ ਨਜ਼ਰ ਆਉਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ ‘ਗੋਡੇ ਗੋਡੇ ਚਾਅ’ ਦੇ ਪਹਿਲੇ ਗੀਤ ‘ਸਖੀਏ ਸਹੇਲੀਏ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)
NEXT STORY