ਮੁੰਬਈ- ਆਪਣੇ ਬੋਲਡ ਅੰਦਾਜ਼ ਤੋਂ ਲੈ ਕੇ ਆਪਣੇ ਸਪੱਸ਼ਟ ਵਿਚਾਰਾਂ ਤੱਕ, ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਜਾਣਦੀ ਹੈ ਕਿ ਲਾਈਮਲਾਈਟ ਕਿਵੇਂ ਹਾਸਲ ਕਰਨੀ ਹੈ। ਇਸ ਸਮੇਂ ਸ਼ਰਲਿਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ।
ਕਿਹਾ ਜਾ ਰਿਹਾ ਹੈ ਕਿ ਸ਼ਰਲਿਨ ਮਾਂ ਬਣ ਗਈ ਹੈ।ਦਰਅਸਲ, ਸ਼ਰਲਿਨ ਨੇ ਇੰਸਟਾ 'ਤੇ ਇੱਕ ਬੱਚੀ ਨੂੰ ਗੋਦ ਵਿੱਚ ਲੈ ਕੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੀ ਸ਼ਰਲਿਨ ਇੱਕ ਬੱਚੇ ਨੂੰ ਗੋਦ ਲੈ ਕੇ ਮਾਂ ਬਣ ਗਈ ਹੈ।
ਤਸਵੀਰਾਂ ਪੋਸਟ ਕਰਦੇ ਸਮੇਂ, ਉਸਨੇ ਕੈਪਸ਼ਨ ਵਿੱਚ ਲਿਖਿਆ - "ਇੱਕ ਵਰਦਾਨ ਜਿਸ ਨੂੰ ਕੋਈ ਨਹੀਂ ਬਦਲ ਸਕਦਾ।" ਇਸ ਪੋਸਟ ਤੋਂ ਬਾਅਦ, ਕਈ ਤਰ੍ਹਾਂ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਕਿ ਅਦਾਕਾਰਾ ਨੇ ਕਾਨੂੰਨੀ ਤੌਰ 'ਤੇ ਬੱਚੇ ਨੂੰ ਗੋਦ ਲਿਆ ਹੈ, ਹਾਲਾਂਕਿ ਬੱਚੇ ਅਤੇ ਉਸ ਦੇ ਨਾਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਦਾਕਾਰਾ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਦੇ ਅੰਤ 'ਚ ਸ਼ਰਲਿਨ ਨੇ ਖੁਲਾਸਾ ਕੀਤਾ ਸੀ ਕਿ ਉਹ ਸਿਸਟਮਿਕ ਲੂਪਸ ਏਰੀਥੇਮੇਟੋਸਸ (SLE) ਨਾਮਕ ਆਟੋਇਮਿਊਨ ਬਿਮਾਰੀ ਕਾਰਨ ਮਾਂ ਨਹੀਂ ਬਣ ਸਕਦੀ।ਸ਼ਰਲਿਨ ਦੇ ਅਨੁਸਾਰ, ਇਸ ਡਿਸਆਰਡਰ ਕਾਰਨ, 2021 'ਚ ਉਸ ਦੇ ਗੁਰਦੇ ਫੇਲ੍ਹ ਹੋ ਗਏ।
ਅਦਾਕਾਰਾ ਨੇ ਪਿਛਲੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਕਦੇ ਵੀ ਗਰਭਵਤੀ ਨਾ ਹੋਣ ਦੀ ਸਲਾਹ ਦਿੱਤੀ ਗਈ ਸੀ ਕਿਉਂਕਿ ਇਹ ਬੱਚੇ ਅਤੇ ਮਾਂ ਦੋਵਾਂ ਦੀ ਜਾਨ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਪੂਰ ਖਾਨਦਾਨ ਦੀ ਲਾਡਲੀ ਨੇ ਕਰਵਾਈ ਕਾਸਮੈਟਿਕ ਸਰਜਰੀ
NEXT STORY