ਮੁੰਬਈ (ਬਿਊਰੋ) : ਕੋਰੋਨਾ ਕਾਲ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਤਾਲਾਬੰਦੀ ਦੌਰਾਨ ਸੋਨੂੰ ਸੂਦ ਦੀ ਦਰਿਆਦਿਲੀ ਵੇਖੀ ਗਈ, ਜੋ ਕਿ ਹਾਲੇ ਵੀ ਜਾਰੀ ਹੈ। ਬਹੁਤ ਸਾਰੇ ਲੋਕਾਂ ਨੇ ਸੋਨੂੰ ਸੂਦ ਨੂੰ ਅਸਲ ਸੁਪਰ ਹੀਰੋ ਕਿਹਾ। ਬਹੁਤ ਸਾਰੇ ਲੋਕਾਂ ਨੇ ਆਪਣੇ ਅੰਦਾਜ਼ ਵਿਚ ਸੋਨੂੰ ਸੂਦ ਦੀ ਸ਼ਲਾਘਾ ਵੀ ਕੀਤੀ। ਅਜਿਹੀ ਸਥਿਤੀ ਵਿਚ ਸੋਨੂੰ ਸੂਦ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵਧ ਗਈ ਹੈ। ਲੱਗਦਾ ਹੈ ਕਿ ਸੋਨੂੰ ਸੂਦ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਵੱਡਾ ਕਦਮ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦਾ ਸਮਰਥਨ ਕਰ ਬੁਰੀ ਫਸੀ ਪ੍ਰਿਯੰਕਾ, ਲੋਕਾਂ ਨੇ ਕਿਹਾ 'ਗਾਂਜੇ ਦੀ ਖੇਤੀ ਕਰਨ ਵਾਲੇ ਵੀ ਹੁਣ ਕਰ ਰਹੇ ਨੇ ਸਮਰਥਨ'
ਦੱਸ ਦਈਏ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ, ਲੋਕਾਂ ਦੇ ਰਹਿਣ ਲਈ ਘਰ ਬਣਾਉਣ, ਬੱਚਿਆਂ ਤੇ ਬੇਰੁਜ਼ਗਾਰਾਂ ਲਈ ਸਿੱਖਿਆ ਦਾ ਪ੍ਰਬੰਧ ਕਰਨ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੋਨੂੰ ਸੂਦ ਨੇ ਵੱਡਾ ਕਦਮ ਚੁੱਕਿਆ ਸੀ। ਦਰਅਸਲ, ਸੋਨੂੰ ਸੂਦ ਨੇ ਆਪਣੀਆਂ 8 ਜਾਇਦਾਦਾਂ ਨੂੰ ਗਹਿਣੇ ਰੱਖ ਕੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਹਾਲੇ ਵੀ ਉਹ ਲੋਕਾਂ ਦੀ ਮਦਦ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਚਿਤਰਾ ਵਲੋਂ ਸਾਂਝੀ ਕੀਤੀ ਇਹ ਆਖ਼ਰੀ ਪੋਸਟ ਹੋ ਰਹੀ ਹੈ ਵਾਇਰਲ
ਖ਼ਬਰਾਂ ਮੁਤਾਬਕ ਸੋਨੂੰ ਸੂਦ ਨੇ ਜੁਹੂ ਵਿਚ ਆਪਣੀਆਂ 8 ਜਾਇਦਾਦਾਂ 10 ਕਰੋੜ ਰੁਪਏ ਇਕੱਤਰ ਕਰਨ ਦਾ ਵਾਅਦਾ ਕੀਤਾ ਹੈ। ਇਕ ਵੈਬ ਪੋਰਟਲ ਮਨੀਕੰਟਰੌਲ ਕੋਲ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ ਸੋਨੂੰ ਸੂਦ ਨੇ ਮੁੰਬਈ ਦੇ ਜੁਹੂ ਇਲਾਕੇ ਵਿਚ ਸਥਿਤ ਆਪਣੀਆਂ 2 ਦੁਕਾਨਾਂ ਅਤੇ 6 ਫਲੈਟਾਂ ਨੂੰ ਗਹਿਣੇ ਰੱਖਿਆ ਹੈ। ਇਹ ਦੋਵੇਂ ਦੁਕਾਨਾਂ ਗਰਾਊਂਡ ਫਲੌਰ 'ਤੇ ਹਨ ਅਤੇ ਫਲੈਟ ਸ਼ਿਵ ਸਾਗਰ ਸਹਿਕਾਰੀ ਹਾਊਸਿੰਗ ਸੁਸਾਇਟੀ ਵਿਚ ਹਨ। ਇਹ ਹਾਊਸਿੰਗ ਸੁਸਾਇਟੀ ਇਸਕਨ ਮੰਦਰ ਦੇ ਨੇੜੇ ਏਬੀ ਨਾਇਰ ਰੋਡ 'ਤੇ ਸਥਿਤ ਹਨ।
ਇਹ ਖ਼ਬਰ ਵੀ ਪੜ੍ਹੋ : ਅੰਦੋਲਨ ਨੂੰ ਲੈ ਕੇ ਆਸਿਮ ਰਿਆਜ਼ ਨੇ ਵੀ ਕਿਸਾਨਾਂ ਨੂੰ ਦਿੱਤੀ ਹੱਲਾ-ਸ਼ੇਰੀ, 'ਕਿਸਾਨ ਨਹੀਂ ਤਾਂ ਖਾਣਾ ਨਹੀਂ ਤੇ ਨਾ ਹੀ ਭਵਿੱਖ'
ਰਿਪੋਰਟ ਮੁਤਾਬਕ ਇਹ ਪ੍ਰਾਪਰਟੀ ਸੋਨੂੰ ਸੂਦ ਤੇ ਉਨ੍ਹਾਂ ਦੀ ਪਤਨੀ ਸੋਨਾਲੀ ਦੇ ਨਾਂ 'ਤੇ ਹੈ, ਜਿਸ ਨੇ ਉਨ੍ਹਾਂ ਨੇ ਬੈਂਕ ਕੋਲ ਗਹਿਣੇ ਰੱਖਿਆ ਹੈ। ਉਨ੍ਹਾਂ ਨੇ 10 ਕਰੋੜ ਰੁਪਏ ਦੇ ਇਸ ਲੋਨ ਲਈ 5 ਲੱਖ ਰਜਿਸਟ੍ਰੇਸ਼ਨ ਫੀਸ ਦਿੱਤੀ ਹੈ। ਕੋਰੋਨਾ ਕਾਲ ਤੋਂ ਹੀ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ ਤੇ ਉਨ੍ਹਾਂ ਜ਼ਰੂਰਤਮੰਦਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਉਵੇਂ 10 ਕਰੋੜ ਰੁਪਏ ਦਾ ਲੋਨ ਲੈਣ ਸਬੰਧੀ ਖ਼ਬਰ 'ਤੇ ਸੋਨੂੰ ਸੂਦ ਵੱਲੋਂ ਕੋਈ ਰਿਪਲਾਈ ਨਹੀਂ ਮਿਲ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੀਕਾ ਸਿੰਘ ਨੇ ਹੱਥ ਜੋੜ ਕੇ ਕੀਤੀ ਖ਼ਾਸ ਅਪੀਲ, ਟਵੀਟ ਹੋ ਰਿਹੈ ਵਾਇਰਲ
ਨੋਟ- ਲੋਕਾਂ ਦੀ ਮਦਦ ਲਈ ਸੋਨੂੰ ਸੂਦ ਵਲੋਂ 10 ਕਰੋੜ ਦਾ ਕਰਜ਼ਾ ਚੁੱਕਣ ਦੇ ਨਜ਼ਰੀਏ ਨੂੰ ਕਿਵੇਂ ਵੇਖਦੇ ਹੋ, ਕੁਮੈਂਟ ਬਾਕਸ 'ਚ ਜ਼ਰੂਰ ਦਿਓ ਆਪਣੀ ਰਾਏ।
ਅਰਬਾਂ ਦੇ ਮਾਲਕ ਸ਼ਤਰੁਘਨ ਸਿਨ੍ਹਾ ਦਾ ਇਹ ਆਲੀਸ਼ਾਨ ਬੰਗਲਾ ਅਮਿਤਾਭ ਦੇ ‘ਜਲਸਾ’ ਨਾਲੋਂ ਵੀ ਹੈ ਮਹਿੰਗਾ
NEXT STORY