ਪਟਿਆਲਾ: ਮਸ਼ਹੂਰ ਪੰਜਾਬੀ ਗੀਤਕਾਰ ਅਤੇ ਲੇਖਕ ਸੁਰਜੀਤ ਸਿੰਘ ਗਿੱਲ ਦਾ ਉਨ੍ਹਾਂ ਦੇ ਘਰ ਘੁੰਮਣ ਨਗਰ ਵਿਖੇ ਦਿਹਾਂਤ ਹੋ ਗਿਆ। ਸੁਰਜੀਤ ਸਿੰਘ 74 ਸਾਲਾਂ ਦੇ ਸਨ ਅਤੇ ਕਾਫ਼ੀ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਬੀਤੀ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਦਿਹਾਂਤ ਹੋ ਗਿਆ। ਇਹ ਜਾਣਕਾਰੀ ਸੁਰਜੀਤ ਗਿੱਲ ਦੇ ਭਰਾ ਚਰਨਜੀਤ ਸਿੰਘ ਗਿੱਲ ਨੇ ਦਿੱਤੀ। ਸੁਰਜੀਤ ਸਿੰਘ ਗਿੱਲ ਦੇ ਦਿਹਾਂਤ ਨਾਲ ਲੇਖਕ, ਗੀਤਕਾਰਾਂ ਅਤੇ ਗਾਇਕਾਂ ’ਚ ਸੋਗ ਦੀ ਲਹਿਰ ਦੌੜ ਗਈ।
ਸੁਰਜੀਤ ਸਿੰਘ ਨੇ ਕਵਿਤਾ ਰਾਹੀਂ ਸ਼ੁਰੂਆਤ ਕੀਤੀ ਅਤੇ ਕਈ ਮਕਬੂਲ ਗੀਤ ਲਿਖੇ ਅਤੇ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਵਰਗੇ ਪ੍ਰਸਿੱਧ ਗਾਣੇ ਨੂੰ ਗਾਇਕ ਹਰਦੀਪ ਨੇ ਗਾਇਆ। ਗਾਇਕ ਹਰਦੀਪ ਸਿੰਘ ਤੋਂ ਇਲਾਵਾ ਕਈ ਗਾਇਕਾਂ ਨੇ ਗਿੱਲ ਸੁਰਜੀਤ ਦੇ ਲਿਖੇ ਗੀਤਾਂ ਨੂੰ ਗਾਇਆ ਅਤੇ ਪ੍ਰਸਿੱਧੀ ਹਾਸਲ ਕੀਤੀ। ਸੁਰਜੀਤ ਸਿੰਘ 1982 ਦੀਆਂ ਏਸ਼ੀਆਈ ਖੇਡਾਂ ਦੌਰਾਨ ਭੰਗੜੇ ਦੇ ਕੋਚ ਵੀ ਸਨ।
ਇਸ ਦੁੱਖ ਦੀ ਘੜੀ ’ਚ ਲੇਖਕ ਗੁਰਭਜਨ ਗਿੱਲ ਅਤੇ ਗਾਇਕ ਪੰਮੀ ਬਾਈ ਨੇ ਕਿਹਾ ਕਿ ਗਿੱਲ ਸੁਰਜੀਤ ਸਿੰਘ ਦੇ ਵਿਛੋੜੇ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਲੇਖਕ, ਗਾਇਕ ਅਤੇ ਸਾਹਿਤ ਸਫਾਂ 'ਚ ਵੱਡੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।
ਪੰਮੀ ਬਾਈ ਨੇ ਕਿਹਾ ਗਿੱਲ ਸੁਰਜੀਤ ਸਿੰਘ ਕਈ ਲੰਮੇ ਸਮੇਂ ਤੋਂ ਖਾਮੋਸ਼ੀ ਦੇ ਆਲਮ 'ਚ ਸੀ। ਅੱਜ ਉਨ੍ਹਾਂ ਦੇ ਜਾਣ ਦਾ ਦੁੱਖ ਉਨ੍ਹਾਂ ਵੀਰਾਂ ਨੂੰ ਵੀ ਹੋਵੇਗਾ ਜਿਨ੍ਹਾਂ ਨੇ ਭੰਗੜੇ ਦੇ ਅੰਤਰਰਾਸ਼ਟਰੀ ਫਨਕਾਰ ਦਾ ਨਿੱਘ ਮਾਣਿਆ ਹੋਵੇਗਾ। ਉਨ੍ਹਾਂ ਕਿਹਾ ਕਿ ਗਿੱਲ ਸੁਰਜੀਤ ਸਿੰਘ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।
ਕਿਮ ਕਾਰਦਾਸ਼ੀਆਂ ਦੀਆਂ ਹੌਟ ਤਸਵੀਰਾਂ ਨੇ ਸੋਸ਼ਲ ਮੀਡੀਆ ’ਤੇ ਲਗਾਈ ਅੱਗ (ਤਸਵੀਰਾਂ)
NEXT STORY