ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦੇ ਟਰੇਲਰ ਨੇ ਯੂਟਿਊਬ ’ਤੇ ਧੁੰਮਾਂ ਪਾ ਦਿੱਤੀਆਂ ਹਨ। 32 ਮਿਲੀਅਨ ਵਿਊਜ਼ ਦੇ ਨਾਲ ਇਹ ਯੂਟਿਊਬ ’ਤੇ ਸਭ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਪੰਜਾਬੀ ਫ਼ਿਲਮ ਟਰੇਲਰ ਬਣ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨਾਲੀ ਫੋਗਾਟ ਕਤਲ ਕੇਸ 'ਚ ਦੋਸ਼ੀਆਂ ਦਾ ਕਬੂਲਨਾਮਾ, ਡਰੱਗ ਦੇਣ ਤੋਂ ਬਾਅਦ 2 ਘੰਟੇ ਤੱਕ ਬਾਥਰੂਮ 'ਚ ਰੱਖਿਆ
‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦਾ ਟਰੇਲਰ 10 ਅਗਸਤ ਨੂੰ ਰਿਲੀਜ਼ ਹੋਇਆ ਸੀ ਤੇ 17 ਦਿਨਾਂ ਅੰਦਰ ਹੀ ਇਸ ਨੂੰ 32 ਮਿਲੀਅਨ ਯਾਨੀ 3 ਕਰੋੜ 20 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਦੱਸ ਦੇਈਏ ਕਿ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ, ਰਾਜ ਧਾਲੀਵਾਲ ਤੇ ਹਰਮਨ ਘੁੰਮਣ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਇਸ ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਟਰੇਲਰ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਸ ’ਚ ਹਰ ਰੰਗ ਭਰਿਆ ਗਿਆ ਹੈ, ਭਾਵੇਂ ਉਹ ਕਾਮੇਡੀ ਹੋਵੇ, ਰੋਮਾਂਟਿਕ ਹੋਵੇ ਜਾਂ ਫਿਰ ਸੈਡ। ਇਸ ਫ਼ਿਲਮ ਪ੍ਰਤੀ ਲੋਕਾਂ ਦੀ ਖਿੱਚ ਵੀ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੂਸੇਵਾਲਾ ਕਤਲ ਕਾਂਡ : 1850 ਸਫਿਆਂ ਦਾ ਚਾਲਾਨ ਪੇਸ਼, 24 ਕਾਤਲਾਂ ਦੇ ਨਾਂ ਤੇ 122 ਗਵਾਹ
NEXT STORY