ਮੁੰਬਈ- ਟੀਵੀ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਅਰਮਾਨ ਪੋਦਾਰ ਨਾ ਸਿਰਫ਼ ਰੀਲ ਲਾਈਫ ਵਿੱਚ ਸਗੋਂ ਅਸਲ ਜ਼ਿੰਦਗੀ ਵਿੱਚ ਵੀ ਪਿਤਾ ਬਣਨ ਜਾ ਰਹੇ ਹਨ। ਡਾ. ਰੋਹਿਤ ਪੁਰੋਹਿਤ ਦੇ ਘਰ ਨੰਨ੍ਹੇ ਬੱਚੇ ਗੀ ਕਿਲਕਾਰੀ ਗੂੰਜਣ ਵਾਲੀ ਹੈ। ਰੋਹਿਤ ਪੁਰੋਹਿਤ ਦੀ ਪਤਨੀ ਅਤੇ ਅਦਾਕਾਰਾ ਸ਼ੀਨਾ ਬਜਾਜ ਗਰਭਵਤੀ ਹੈ। ਰੋਹਿਤ ਪੁਰੋਹਿਤ ਅਤੇ ਸ਼ੀਨਾ ਬਜਾਜ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2019 ਵਿੱਚ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ: ਮੌਤ ਤੋਂ 3 ਸਾਲ ਪਹਿਲਾਂ ਰਿਸ਼ੀ ਕਪੂਰ ਨੇ ਕੀਤੀ ਸੀ ਇਹ ਭਵਿੱਖਬਾਣੀ, ਜੋ ਹੋ ਗਈ ਸੀ ਸੱਚ

ਇਹ ਜੋੜਾ ਵਿਆਹ ਦੇ 6 ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗਾ। ਇਹ ਖ਼ਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ। ਰੋਹਿਤ ਅਤੇ ਸ਼ੀਨਾ ਨੇ ਪ੍ਰੈਗਨੈਂਸੀ ਅਨਾਊਂਸਮੈਂਟ ਲਈ ਇੱਕ ਖਾਸ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਬੱਬੂ ਮਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ, ਆਪਣੀ ਬਾਂਹ 'ਤੇ ਬਣਵਾਇਆ ਇਹ ਟੈਟੂ (ਵੀਡੀਓ)

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸ਼ੀਨਾ ਬਜਾਜ ਨੇ ਕੈਪਸ਼ਨ ਵਿੱਚ ਲਿਖਿਆ - 'ਤੁਹਾਡੀਆਂ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਦੀ ਲੋੜ ਹੈ। ਸਾਨੂੰ ਆਸ਼ੀਰਵਾਦ ਦਿਓ, ਸਾਨੂੰ ਬੱਸ ਇਹੀ ਚਾਹੀਦਾ ਹੈ, ਮੈਂ ਆਪਣੀ ਜ਼ਿੰਦਗੀ ਦੇ ਮਾਂ ਬਣਨ ਦੇ ਪੜਾਅ ਦਾ ਸਾਹਮਣਾ ਕਰਨ ਲਈ ਪਰਮਾਤਮਾ ਅੱਗੇ ਤਾਕਤ ਅਤੇ ਹਿੰਮਤ ਲਈ ਪ੍ਰਾਰਥਨਾ ਕਰ ਰਹੀ ਹਾਂ, ਕਿਰਪਾ ਕਰਕੇ ਪ੍ਰਾਰਥਨਾ ਕਰੋ ਕਿ ਮੇਰਾ ਸਫ਼ਰ ਸੁਚਾਰੂ ਢੰਗ ਨਾਲ ਚੱਲੇ, ਮੈਂ ਆਪਣੀ ਗਰਭ ਅਵਸਥਾ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਸਭ ਤੋਂ ਵੱਡੀ ਖ਼ਬਰ ਸਾਂਝੀ ਕਰ ਰਹੀ ਹਾਂ।'
ਇਹ ਵੀ ਪੜ੍ਹੋ: ਗੋਰਾ ਰੰਗ ਬਣਿਆ ਕਰੀਅਰ 'ਚ ਰੋੜਾ, ਲੋਕ ਆਖਦੇ ਸਨ 'ਫਿਰੰਗੀ', ਅੱਜ ਹੈ ਸਫਲ Actor
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਤ ਤੋਂ 3 ਸਾਲ ਪਹਿਲਾਂ ਰਿਸ਼ੀ ਕਪੂਰ ਨੇ ਕੀਤੀ ਸੀ ਇਹ ਭਵਿੱਖਬਾਣੀ, ਜੋ ਹੋ ਗਈ ਸੀ ਸੱਚ
NEXT STORY