ਜਲੰਧਰ— ਕਈ ਲੜਕੀਆਂ ਨੂੰ ਸਿੱਧੇ ਵਾਲ ਪਸੰਦ ਹੁੰਦੇ ਹਨ ਕਿਉਂਕਿ ਹਰ ਆਊਟਪੁੱਟ ਦੇ ਨਾਲ ਚੰਗੇ ਲੱਗਦੇ ਹਨ। ਆਪਣੇ ਵਾਲਾਂ ਨੂੰ ਸਟਰੇਟ ਕਰਨ ਦੇ ਲਈ ਲੜਕਿਆਂ ਪਾਰਲਰਾਂ 'ਚ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਹਨ ਜਿਸ ਨਾਲ ਕਈ ਵਾਰ ਵਾਲ ਖਰਾਬ ਵੀ ਹੋ ਜਾਂਦੇ ਹਨ। ਤੁਸੀਂ ਘਰ 'ਚ ਹੀ ਕੁਦਰਤੀ ਤਰੀਕੇ ਨਾਲ ਆਪਣੇ ਵਾਲਾਂ ਨੂੰ ਸਿੱਧੇ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਬਹੁਤ ਆਸਾਨ ਤਰੀਕੇ ਨਾਲ ਵਾਲਾਂ ਨੂੰ ਸਿੱਧੇ ਕਰਨ ਬਾਰੇ ਦੱਸਣ ਜਾ ਰਹੇ ਹਾਂ। ਇਸ ਤਰੀਕੇ ਨੂੰ ਆਪਣਾ ਕੇ ਤੁਸੀਂ ਆਪਣੇ ਵਾਲਾਂ ਨੂੰ ਸਟਰੇਟ ਕਰ ਸਕਦੇ ਹੋ। ਇਸ ਨੂੰ ਹਫਤੇ 'ਚ 2-3 ਵਾਰ ਲਗਾਉਣ ਨਾਲ ਵਾਲ ਸਟਰੇਟ ਹੋ ਜਾਣਗੇ।
ਸਮੱਗਰੀ
- 1 ਕੱਪ ਨਾਰੀਅਲ ਦਾ ਦੁੱਧ
- ਨਿੰਬੂ ਦਾ ਰਸ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਨਾਰੀਅਲ ਦੇ ਦੁੱਧ 'ਚ ਇਕ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ 2-3 ਘੰਟੇ ਦੇ ਲਈ ਫਰਿੱਜ 'ਚ ਰੱਖ ਦਿਓ। ਜਦੋਂ ਇਹ ਕਰੀਮ ਦੀ ਤਰ੍ਹਾਂ ਬਣ ਜਾਵੇ ਤਾਂ ਫਰਿੱਜ 'ਚੋ ਕੱਢ ਲਓ। ਇਸ ਪੇਸਟ ਨੂੰ ਬਰੱਸ਼ ਦੀ ਮਦਦ ਨਾਲ ਆਪਣੇ ਵਾਲਾਂ ਅਤੇ ਸਕੈਲਪ 'ਚ ਚੰਗੀ ਤਰ੍ਹਾਂ ਲਗਾਓ। ਇਸ ਤੋਂ ਬਾਅਦ ਵਾਲਾਂ 'ਚ ਕੰਘੀ ਕਰੋ। ਬਾਅਦ 'ਚ ਤੋਲੀਏ ਨੂੰ ਗਰਮ ਪਾਣੀ 'ਚ ਡਬੋ ਕੇ ਵਾਲਾਂ ਨੂੰ ਕਵਰ ਕਰ ਲਓ। 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ।
ਵੈਕਸਿੰਗ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਤੋਂ ਇੰਝ ਪਾਓ ਛੁਟਕਾਰਾ
NEXT STORY