ਜਲੰਧਰ- ਸਮਾਰਟਫੋਨ ਦਾ ਉਪਯੋਗ ਕਰਨ ਵਾਲੇ ਜ਼ਿਆਦਾਤਰ ਲੋਕਾਂ ਲਈ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਪਹਿਲਾ ਅਤੇ ਆਖਰੀ ਕੰਮ ਫੋਨ ਨੂੰ ਦੇਖਣ ਦਾ ਹੀ ਕਰਦੇ ਹਨ। ਡੇਲਾਇਟ ਗਲੋਬਲ ਮੋਬਾਇਲ ਕੰਜ਼ਿਊਮਰ ਸਰਵ-2016 ਦੇ ਅਨੁਸਾਰ ਸਰਵੇਖਣ 'ਚ ਸ਼ਾਮਲ 61 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਸੌਂ ਕੇ ਉੱਠਣ ਤੋਂ ਬਾਅਦ ਉਹ ਸਿਰਫ 5 ਮਿੰਟ ਦੇ ਅੰਦਰ ਹੀ ਆਪਣੇ ਫੋਨ ਨੂੰ ਦੇਖਦੇ ਹਨ ਪਰ ਇਸ ਦੀ ਅਵਧੀ ਨੂੰ 30 ਮਿੰਟ ਤੱਕ ਕਰਨ 'ਤੇ ਇਹ ਪ੍ਰਤੀਸ਼ਤ 88 ਹੋ ਜਾਂਦਾ ਹੈ। ਇਸ ਪ੍ਰਕਾਰ ਹਰ ਸਵੇਰੇ ਸੌਂ ਕੇ ਉੱਠਣ ਦੇ ਇਕ ਘੰਟੇ ਦੇ ਅੰਦਰ ਕਰੀਬ 96 ਪ੍ਰਤੀਸ਼ਤ ਲੋਕ ਆਪਣਾ ਫੋਨ ਚੇੱਕ ਕਰ ਲੈਂਦੇ ਹਨ।
ਸਰਵੇਖਣ 'ਚ ਸੌਂਣ ਤੋਂ ਪਹਿਲਾਂ ਫੋਨ ਚੈੱਕ ਕਰਨ ਦੇ ਬਾਰੇ 'ਚ ਵੀ ਅਜਿਹੀ ਹੀ ਹੈਰਾਨੀ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਸਰਵੇਖਣ 'ਚ ਸ਼ਾਮਲ 74 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਇਸ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸਮਾਰਟਫੋਨ ਦਾ ਉਪਯੋਗ ਵਧਿਆ ਹੈ। ਇਹ ਜ਼ਿਆਦਾਤਰ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ 'ਚ ਇਕ ਰੁਕਾਵਟ ਦੇ ਤੌਰ 'ਤੇ ਵੀ ਦੇਖਿਆ ਜਾਂਦਾ ਹੈ। ਇਹ ਅਧਿਐਨ ਮੋਬਾਇਲ ਫੋਨ ਦਾ ਕਿਸ ਤਰ੍ਹਾਂ ਉਪਯੋਗ ਕੀਤਾ ਜਾਂਦਾ ਹੈ। ਉਸ ਦੇ ਬਾਰੇ 'ਚ ਕਾਫੀ ਕੁਝ ਦੱਸਦਾ ਹੈ।
ਜ਼ਿਆਦਾਤਰ ਭਾਰਤੀ Online ਖਰੀਦਦੇ ਹਨ ਸਮਾਰਟਫੋਨ
NEXT STORY