ਆਟੋ ਡੈਸਕ—1 ਅਪ੍ਰੈਲ 2019 ਤੋਂ ਭਾਰਤ 'ਚ ਨਵੇਂ ਸੈਫਟੀ ਮਾਨਕ ਲਾਗੂ ਹੋ ਰਹੇ ਹਨ ਜਿਸ ਤਹਿਤ 125 ਸੀ.ਸੀ. ਤੋਂ ਉੱਤੇ ਦੀਆਂ ਬਾਈਕਸ 'ਚ ਏ.ਬੀ.ਐੱਸ. ਦੇਣਾ ਜ਼ਰੂਰੀ ਹੈ। ਉੱਥੇ ਬਜਾਜ ਦੀ ਤਿੰਨ ਬਾਈਕਸ ਪਲਸਰ 180, ਪਲੱਸ 220ਐੱਫ ਅਤੇ ਬਜਾਜ ਐਵੇਂਜਰ 220 ਨੂੰ ਏ.ਬੀ.ਐੱਸ. ਨਾਲ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ ਅਤੇ ਅਨੁਮਾਨ ਹੈ ਕਿ ਇਸ ਏ.ਬੀ.ਐੱਸ. ਯੂਨਿਟ ਨੂੰ ਅਪ੍ਰੈਲ ਤੋਂ ਪਹਿਲਾਂ ਹੀ ਲਾਂਚ ਕਰ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਏ.ਬੀ.ਐੱਸ. ਯੂਨਿਟ ਨਾਲ ਲੈਸ ਇਹ ਬਾਈਕਸ ਕਈ ਡੀਲਰਸ਼ਿੱਪਸ਼ 'ਤੇ ਪਹੁੰਚ ਚੁੱਕੀਆਂ ਹਨ। ਹਾਲਾਂਕਿ ਏ.ਬੀ.ਐੱਸ. ਯੂਨਿਟ ਤੋਂ ਇਲਾਵਾ ਇਨ੍ਹਾਂ ਬਾਈਕਸ 'ਚ ਕੋਈ ਮੈਕੇਨਿਕਲ ਬਦਲਾਅ ਨਹੀਂ ਕੀਤਾ ਗਿਆ ਹੈ।

ਬਜਾਜ ਐਵੇਂਜਰ
ਬਜਾਜ ਐਵੇਂਜਰ 220 'ਚ 200 ਸੀ.ਸੀ. ਸਿੰਗਲ-ਸਿਲੰਡਕ, ਏਅਰ ਕੂਲਡ ਇੰਜਣ ਲੱਗਿਆ ਹੈ ਜੋ ਕਿ 19 ਬੀ.ਐੱਚ.ਪੀ. ਦੀ ਪਾਵਰ ਅਤੇ 17.5 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਬਜਾਜ ਪਲਸਰ 180 'ਚ 178.6 ਸੀ.ਸੀ. ਦਾ ਇੰਜਣ ਲੱਗਿਆ ਹੈ ਜੋ ਕਿ ਜ਼ਿਆਦਾਤਰ 17 ਬੀ.ਐੱਚ.ਪੀ. ਦੀ ਪਾਵਰ ਅਤੇ 14.2 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।

ਬਜਾਜ ਪਲਸਰ 220ਐੱਫ
ਬਜਾਜ ਪਲਸਰ 220ਐੱਫ 'ਚ 220 ਸੀ.ਸੀ. ਦਾ ਸਿੰਗ-ਸਿਲੰਡਰ, ਏਅਰ-ਕੂਲਡ ਇੰਜਣ ਲੱਗਿਆ ਹੈ ਜੋ ਕਿ 20.9 ਬੀ.ਐੱਚ.ਪੀ. ਦੀ ਪਾਵਰ ਅਤੇ 18.5 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਨ੍ਹਾਂ ਤਿੰਨਾਂ ਹੀ ਮੋਟਰਸਾਈਕਲ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕੰਪਨੀ ਡੋਮੀਨਰ ਨੂੰ ਵੀ ਅਪਡੇਟ ਕਰਨ 'ਤੇ ਕੰਮ ਕਰ ਰਹੀ ਹੈ। ਇਸ ਕਾਸਮੈਟਿਕ ਅਤੇ ਮੈਕੇਨਿਕਲ ਦੋਵਾਂ ਫਰੰਟ 'ਤੇ ਅਪਡੇਟ ਕੀਤਾ ਜਾ ਸਕਦਾ ਹੈ। ਨਵੀਂ ਬਜਾਜ ਡੋਮੀਨਰ 'ਚ ਲਗੇ 373.5 ਸੀ.ਸੀ. ਇੰਜਣ ਨੂੰ ਥੋੜਾ ਹੋਰ ਬਿਹਤਰ ਕੀਤਾ ਜਾਵੇਗਾ, ਤਾਂ ਕਿ ਇਸ ਦੀ ਪਰਫਾਰਮੈਂਸ ਨੂੰ ਹੋਰ ਦਮਦਾਰ ਬਣਾਇਆ ਜਾ ਸਕੇ। ਇਸ ਇੰਜਣ 'ਚ DOHC (ਡੱਬਲ ਓਵਰਹੈੱਡ ਕੈਮ) ਲੇਆਊਟ ਦਿੱਤਾ ਜਾ ਸਕਦਾ ਹੈ।
ਨਵੇਂ ਸਾਲ 'ਚ ਰੀਅਲਮੀ ਦੇ ਇਨ੍ਹਾਂ ਦੋ ਸਮਾਰਟਫੋਨਜ਼ ਯੂਜ਼ਰਸ ਨੂੰ ਮਿਲੀ ਵੱਡੀ ਅਪਡੇਟ
NEXT STORY